ਚਾਹਲ ਨਾਲ ਤਲਾਕ ਦੇ 6 ਮਹੀਨਿਆਂ ਬਾਅਦ ਧਨਸ਼੍ਰੀ ਨੇ ਕੀਤਾ ਵੱਡਾ ਖੁਲਾਸਾ

ਹੁਣ ਧਨਸ਼੍ਰੀ ਨੇ ਆਪਣੇ ਰਿਸ਼ਤੇ ਅਤੇ ਤਲਾਕ ਵਾਲੇ ਦਿਨ ਅਦਾਲਤ 'ਚ ਕੀ ਹੋਇਆ ਸੀ, ਬਾਰੇ ਸਭ ਕੁਝ ਖੁੱਲ੍ਹ ਕੇ ਦੱਸਿਆ ਹੈ। ਇਹ ਸੁਣ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਹੋ ਗਿਆ ਹੈ।

ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਅਤੇ ਕ੍ਰਿਕਟਰ ਯੁਜਵੇਂਦਰ ਚਾਹਲ ਦਾ ਪਿਆਰ ਤੇ ਤਲਾਕ ਕਾਫੀ ਚਰਚਾ ਰਿਹਾ। ਇਸ ਜੋੜੇ ਨੇ ਆਪਣੇ 5 ਸਾਲ ਦੇ ਵਿਆਹ ਨੂੰ ਖਤਮ ਕਰਕੇ ਜ਼ਿੰਦਗੀ 'ਚ ਅੱਗੇ ਵਧਣ ਦਾ ਫੈਸਲਾ ਕੀਤਾ ਸੀ। ਕੋਈ ਨਹੀਂ ਜਾਣਦਾ ਕਿ ਦੋਵਾਂ ਵਿਚਕਾਰ ਦੂਰੀ ਕਦੋਂ ਅਤੇ ਕਿਵੇਂ ਵਧ ਗਈ ਜੋ ਤਲਾਕ ਤੱਕ ਪਹੁੰਚ ਗਈ। ਹਾਲ ਹੀ 'ਚ ਯੁਜਵੇਂਦਰ ਚਾਹਲ ਨੇ ਆਪਣੇ ਤਲਾਕ ਅਤੇ ਖੁਦਕੁਸ਼ੀ ਬਾਰੇ ਗੱਲ ਕੀਤੀ ਸੀ। ਹੁਣ ਧਨਸ਼੍ਰੀ ਨੇ ਆਪਣੇ ਰਿਸ਼ਤੇ ਅਤੇ ਤਲਾਕ ਵਾਲੇ ਦਿਨ ਅਦਾਲਤ 'ਚ ਕੀ ਹੋਇਆ ਸੀ, ਬਾਰੇ ਸਭ ਕੁਝ ਖੁੱਲ੍ਹ ਕੇ ਦੱਸਿਆ ਹੈ। ਇਹ ਸੁਣ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਹੋ ਗਿਆ ਹੈ। ਧਨਸ਼੍ਰੀ ਨੇ ਇਕ ਪੋਡਕਾਸਟ 'ਚ ਆਪਣੇ ਤਲਾਕ ਅਤੇ ਯੁਜਵੇਂਦਰ ਚਾਹਲ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਹੈ। ਧਨਸ਼੍ਰੀ ਨੇ ਦੱਸਿਆ ਕਿ 20 ਮਾਰਚ ਨੂੰ ਤਲਾਕ ਦਾ ਫੈਸਲਾ ਆਉਣ ਤੋਂ ਠੀਕ ਪਹਿਲਾਂ, ਉਹ ਅਦਾਲਤ 'ਚ ਰੋਣ ਲੱਗ ਪਈ ਸੀ।

ਕੋਰਟ 'ਚ ਫੁੱਟ-ਫੁੱਟ ਕੇ ਰੋਈ ਸੀ ਧਨਸ਼੍ਰੀ ਵਰਮਾ

ਧਨਸ਼੍ਰੀ ਨੇ ਕਿਹਾ, "ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਉੱਥੇ ਖੜ੍ਹੀ ਸੀ ਅਤੇ ਫੈਸਲਾ ਆਉਣ ਵਾਲਾ ਸੀ। ਮੈਂ ਮਾਨਸਿਕ ਤੌਰ 'ਤੇ ਤਿਆਰ ਸੀ ਪਰ ਜਦੋਂ ਇਹ ਹੋ ਰਿਹਾ ਸੀ, ਮੈਂ ਅਦਾਲਤ 'ਚ ਬਹੁਤ ਰੋਈ। ਮੈਂ ਸਾਰਿਆਂ ਦੇ ਸਾਹਮਣੇ ਚੀਕਣ ਲੱਗ ਪਈ। ਮੈਂ ਉਸ ਸਮੇਂ ਬਹੁਤ ਰੋਈ। ਮੈਂ ਇਹ ਵੀ ਨਹੀਂ ਦੱਸ ਸਕਦੀ ਕਿ ਉਸ ਸਮੇਂ ਮੈਂ ਕਿਵੇਂ ਅਤੇ ਕੀ ਮਹਿਸੂਸ ਕਰ ਰਹੀ ਸੀ। ਤਲਾਕ ਦੌਰਾਨ, ਮੈਂ ਸਿਰਫ਼ ਰੋ ਰਹੀ ਸੀ ਅਤੇ ਚੀਕ ਰਹੀ ਸੀ। ਜਦੋਂ ਕਿ ਚਾਹਲ ਪਹਿਲਾਂ ਹੀ ਅਦਾਲਤ ਤੋਂ ਬਾਹਰ ਜਾ ਚੁੱਕਿਆ ਸੀ।

ਧਨਸ਼੍ਰੀ ਨੇ ਟੀ ਸ਼ਰਟ ਦਾ ਖੋਲ੍ਹਿਆ ਭੇਤ

"ਧਨਸ਼੍ਰੀ ਨੇ ਤਲਾਕ ਵਾਲੇ ਦਿਨ ਯੁਜਵੇਂਦਰ ਚਾਹਲ ਦੀ ਟੀ-ਸ਼ਰਟ 'ਤੇ ਵੀ ਇੱਕ ਬਿਆਨ ਦਿੱਤਾ ਸੀ ਜਿਸ 'ਤੇ 'Be Your Own Sugar Daddy’ਲਿਖਿਆ ਹੋਇਆ ਸੀ। ਉਸ ਨੇ ਕਿਹਾ, "ਲੋਕ ਮੈਨੂੰ ਦੋਸ਼ੀ ਠਹਿਰਾਉਣਗੇ.. ਇਸ ਲਈ ਮੈਂ ਕਦੇ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਕਰਨਾ ਉਚਿਤ ਨਹੀਂ ਸਮਝਿਆ, ਕਿਉਂਕਿ ਮੈਂ ਇਸ ਮਾਮਲੇ 'ਚ ਸਮਝਦਾਰੀ ਨਾਲ ਕੰਮ ਕਰਨਾ ਚਾਹੁੰਦੀ ਸੀ। ਮੈਂ ਲੋਕਾਂ ਦਾ ਧਿਆਨ ਖਿੱਚਣ ਵਾਲੇ ਬਚਕਾਨਾ ਬਿਆਨ ਦੇਣ ਦੀ ਬਜਾਏ ਸਮਝਦਾਰੀ ਨੂੰ ਚੁਣਿਆ। ਨਾਲ ਹੀ ਮੈਂ ਕਦੇ ਵੀ ਆਪਣੇ ਪਰਿਵਾਰ ਅਤੇ ਚਾਹਲ ਦੇ ਪਰਿਵਾਰ ਦੀ ਸਾਖ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੀ ਸੀ, ਇਸ ਲਈ ਮੈਂ ਅਜਿਹੇ ਵਿਵਾਦਾਂ ਤੋਂ ਦੂਰ ਰਹਿਣਾ ਬਿਹਤਰ ਸਮਝਿਆ ਪਰ ਕਈ ਵਾਰ ਚੀਜ਼ਾਂ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੁੰਦਾ ਹੈ।"

ਤੁਹਾਨੂੰ ਦੱਸ ਦੇਈਏ ਕਿ ਧਨਸ਼੍ਰੀ ਵਰਮਾ ਅਤੇ ਯੁਜਵੇਂਦਰ ਚਾਹਲ ਦਾ ਵਿਆਹ ਕੋਰੋਨਾ ਦੇ ਸਮੇਂ ਯਾਨੀ 2020 'ਚ ਹੋਇਆ ਸੀ। ਇਸ ਜੋੜੇ ਨੇ ਡੇਟਿੰਗ ਤੋਂ ਤੁਰੰਤ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ ਸੀ ਅਤੇ ਜਿੰਨੀ ਜਲਦੀ ਇਹ ਰਿਸ਼ਤਾ ਸ਼ੁਰੂ ਹੋਇਆ, ਓਨੀ ਹੀ ਜਲਦੀ ਇਹ ਖਤਮ ਹੋ ਗਿਆ। ਹੁਣ ਧਨਸ਼੍ਰੀ ਬਾਲੀਵੁੱਡ 'ਚ ਐਂਟਰੀ ਕਰ ਚੁੱਕੀ ਹੈ। ਉਹ ਰਾਜਕੁਮਾਰ ਰਾਓ ਦੀ ਹਾਲੀਆ ਫਿਲਮ 'ਭੂਲ ਚੁਕ ਮਾਫ' 'ਚ ਇੱਕ ਆਈਟਮ ਗੀਤ 'ਤੇ ਡਾਂਸ ਕਰਦੀ ਨਜ਼ਰ ਆਈ ਸੀ। ਜਿਸਨੂੰ ਲੋਕਾਂ ਨੇ ਵੀ ਪਸੰਦ ਕੀਤਾ ਸੀ। ਹੁਣ ਉਹ ਜਲਦੀ ਹੀ ਇੱਕ ਤਾਮਿਲ ਫਿਲਮ 'ਚ ਨਜ਼ਰ ਆਉਣ ਵਾਲੀ ਹੈ।