ਦਿੱਲੀ ਧਮਾਕਾ: ਉਮਰ ਮੁਹੰਮਦ ਦੀ ਪਹਿਲੀ ਤਸਵੀਰ ਆਈ ਸਾਹਮਣੇ, ਮਾਂ- ਭਰਾ ਹਿਰਾਸਤ ਵਿੱਚ

ਇਸ ਧਮਾਕੇ ਦੇ ਮੁੱਖ ਸ਼ੱਕੀ ਡਾ. ਉਮਰ ਮੁਹੰਮਦ ਦੀ ਪਹਿਲੀ ਤਸਵੀਰ ਹੁਣ ਸਾਹਮਣੇ ਆ ਗਈ ਹੈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਡਾ. ਉਮਰ ਮੁਹੰਮਦ ਹੀ ਉਹ ਆਤਮਘਾਤੀ ਹਮਲਾਵਰ ਸੀ, ਜੋ ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਨੇੜੇ ਫਟੀ ਚਿੱਟੇ ਰੰਗ ਦੀ ਹੁੰਡਈ i20 ਕਾਰ ਨੂੰ ਚਲਾ ਰਿਹਾ ਸੀ।

ਦਿੱਲੀ ਵਿੱਚ ਹੋਏ ਬੰਬ ਧਮਾਕੇ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਇੱਕ ਹੁੰਡਈ ਆਈ-20 (Hyundai i20) ਕਾਰ ਵਿੱਚ ਜ਼ੋਰਦਾਰ ਧਮਾਕਾ ਹੋਇਆ ਸੀ। ਇਸ ਘਟਨਾ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ।

ਇਸ ਧਮਾਕੇ ਦੇ ਮੁੱਖ ਸ਼ੱਕੀ ਡਾ. ਉਮਰ ਮੁਹੰਮਦ ਦੀ ਪਹਿਲੀ ਤਸਵੀਰ ਹੁਣ ਸਾਹਮਣੇ ਆ ਗਈ ਹੈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਡਾ. ਉਮਰ ਮੁਹੰਮਦ ਹੀ ਉਹ ਆਤਮਘਾਤੀ ਹਮਲਾਵਰ ਸੀ, ਜੋ ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਨੇੜੇ ਫਟੀ ਚਿੱਟੇ ਰੰਗ ਦੀ ਹੁੰਡਈ i20 ਕਾਰ ਨੂੰ ਚਲਾ ਰਿਹਾ ਸੀ। ਦਿੱਲੀ ਪੁਲਸ ਨੇ ਮਾਮਲੇ ਦੀ ਜਾਂਚ ਨੂੰ ਤੇਜ਼ ਕਰਦਿਆਂ, ਡਾ. ਉਮਰ ਮੁਹੰਮਦ ਦੀ ਮਾਂ ਅਤੇ ਭਰਾਵਾਂ ਨੂੰ ਜੰਮੂ-ਕਸ਼ਮੀਰ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ।

ਇਸ ਵੱਡੇ ਧਮਾਕੇ ਤੋਂ ਬਾਅਦ, ਦੇਸ਼ ਦੇ ਕਈ ਰਾਜਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ, ਉੱਤਰ ਪ੍ਰਦੇਸ਼ (UP), ਬਿਹਾਰ, ਮੁੰਬਈ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ, ਖਾਸ ਕਰਕੇ ਭੀੜ-ਭਾੜ ਵਾਲੀਆਂ ਜਨਤਕ ਥਾਵਾਂ ਅਤੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਚੌਕਸੀ ਵਧਾਈ ਗਈ ਹੈ। ਇਹ ਧਮਾਕਾ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਖੜ੍ਹੀ ਇੱਕ ਹਰਿਆਣਾ ਰਜਿਸਟਰਡ ਕਾਰ ਵਿੱਚ ਹੋਇਆ ਸੀ।

" data-instgrm-version="14" style="background:#FFF; border:0; margin:10px auto; max-width:540px; width:100%;">