ਦਿੱਲੀ ਬਲਾਸਟ: ਲਾਲ ਕਿਲ੍ਹਾ ਤਿੰਨ ਦਿਨਾਂ ਲਈ ਬੰਦ, ASI ਨੇ ਦਿੱਤਾ ਹੁਕਮ

ਜਾਣਕਾਰੀ ਮੁਤਾਬਕ, ਜਿਸ ਜਗ੍ਹਾ 'ਤੇ ਧਮਾਕਾ ਹੋਇਆ, ਉਹ ਲਾਲ ਕਿਲ੍ਹੇ ਤੋਂ ਪੈਦਲ ਦੂਰੀ 'ਤੇ ਹੀ ਹੈ। ਧਮਾਕੇ ਤੋਂ ਬਾਅਦ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਰਹੀ ਹੈ।
ਬੀਤੇ ਦਿਨ ਲਾਲ ਕਿਲ੍ਹੇ ਨੇੜੇ ਇੱਕ ਕਾਰ ਵਿੱਚ ਹੋਏ ਜ਼ਬਰਦਸਤ ਧਮਾਕੇ ਦੇ ਮੱਦੇਨਜ਼ਰ, ਸੁਰੱਖਿਆ ਏਜੰਸੀਆਂ ਵੱਲੋਂ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸ ਦੌਰਾਨ, ਭਾਰਤੀ ਪੁਰਾਤੱਤਵ ਸਰਵੇਖਣ (ASI) ਨੇ ਇਤਿਹਾਸਕ ਲਾਲ ਕਿਲ੍ਹੇ ਨੂੰ ਤਿੰਨ ਦਿਨਾਂ ਲਈ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਜਾਣਕਾਰੀ ਮੁਤਾਬਕ, ਜਿਸ ਜਗ੍ਹਾ 'ਤੇ ਧਮਾਕਾ ਹੋਇਆ, ਉਹ ਲਾਲ ਕਿਲ੍ਹੇ ਤੋਂ ਪੈਦਲ ਦੂਰੀ 'ਤੇ ਹੀ ਹੈ। ਧਮਾਕੇ ਤੋਂ ਬਾਅਦ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਰਹੀ ਹੈ। ਇਸ ਖੇਤਰ ਵਿੱਚ ਰੈਪਿਡ ਐਕਸ਼ਨ ਫੋਰਸ (RAF) ਤਾਇਨਾਤ ਕਰ ਦਿੱਤੀ ਗਈ ਹੈ। ਲਾਲ ਕਿਲ੍ਹੇ ਦੇ ਬੰਦ ਹੋਣ ਦੇ ਨਾਲ-ਨਾਲ, ਲਾਲ ਕਿਲ੍ਹਾ ਮੈਟਰੋ ਸਟੇਸ਼ਨ ਵੀ ਬੰਦ ਰਹੇਗਾ। ਇਸ ਖੇਤਰ ਵਿੱਚ ਕਈ ਰਸਤਿਆਂ ਨੂੰ ਵੀ ਬਦਲ (Divert) ਦਿੱਤਾ ਗਿਆ ਹੈ।

ਇਹ ਧਮਾਕਾ ਸੋਮਵਾਰ ਸ਼ਾਮ ਨੂੰ ਲਗਭਗ 7 ਵਜੇ ਇੱਕ ਹੁੰਡਈ i20 ਕਾਰ ਵਿੱਚ ਹੋਇਆ ਸੀ। ਤਾਜ਼ਾ ਰਿਪੋਰਟਾਂ ਅਨੁਸਾਰ, ਇਸ ਕਾਰ ਧਮਾਕੇ ਵਿੱਚ 9 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।