ਠੰਢ ਦੇ ਮੌਸਮ ਵਿੱਚ ਖਜੂਰ ਹੈ ਸੁਪਰਫੂਡ, ਜਾਣੋ ਇਸ ਦੇ ਮੁੱਖ ਫਾਇਦੇ

ਸਰਦੀਆਂ ਦੇ ਮੌਸਮ ਵਿੱਚ ਖਜੂਰ ਦਾ ਸੇਵਨ ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਖਜੂਰ ਵਿਚ ਮਿਲਣ ਵਾਲੇ ਵਿਟਾਮਿਨ, ਮਿਨਰਲ ਅਤੇ ਕੁਦਰਤੀ ਸ਼ੱਕਰ ਠੰਢ ਦੇ ਮੌਸਮ ਵਿੱਚ ਸਰੀਰ ਨੂੰ ਤਾਕਤ, ਗਰਮੀ ਅਤੇ ਰੋਗ-ਪ੍ਰਤੀਰੋਧਕ ਤਾਕਤ ਦੇਣ ਵਿੱਚ ਬੇਹੱਦ ਮਦਦਗਾਰ ਹੁੰਦੇ ਹਨ। ਇਸ ਲਈ ਸਰਦੀਆਂ 'ਚ ਖਜੂਰ ਖਾਣ ਦੀ ਸਿਫ਼ਾਰਿਸ਼ ਹਰ ਉਮਰ ਦੇ ਲੋਕਾਂ ਲਈ ਕੀਤੀ ਜਾਂਦੀ ਹੈ।

ਖਜੂਰ ਖਾਣ ਦੇ ਮੁੱਖ ਫਾਇਦੇ
1. ਸਰੀਰ ਨੂੰ ਦਿੰਦਾ ਹੈ ਕੁਦਰਤੀ ਗਰਮੀ

ਸਰਦੀਆਂ ਵਿੱਚ ਸਰੀਰ ਦਾ ਤਾਪਮਾਨ ਕਾਇਮ ਰੱਖਣਾ ਬਹੁਤ ਜ਼ਰੂਰੀਹੈ। ਖਜੂਰ ਦੀ ਤਾਸੀਰ ਗਰਮ ਹੁੰਦੀ ਹੈ ਜੋ ਸਰੀਰ ਨੂੰ ਅੰਦਰੋਂ ਗਰਮਾਹਟ ਪ੍ਰਦਾਨ ਕਰਦੀ ਹੈ ਅਤੇ ਠੰਢ ਲੱਗਣ ਤੋਂ ਬਚਾਉਂਦੀ ਹੈ।

2. ਰੋਗ-ਪ੍ਰਤੀਰੋਧਕ ਤਾਕਤ ਵਧਾਉਂਦਾ ਹੈ

ਖਜੂਰ ਵਿੱਚ ਵਿਟਾਮਿਨ B, C, ਪੋਟੈਸ਼ੀਅਮ, ਮੈਗਨੀਸ਼ੀਅਮ ਤੇ ਐਂਟੀਓਕਸੀਡੈਂਟ ਪ੍ਰਚੂਰ ਮਾਤਰਾ ਵਿੱਚ ਹੁੰਦੇ ਹਨ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਅਤੇ ਖੰਘ, ਜ਼ੁਕਾਮ, ਬੁਖਾਰ ਆਦਿ ਤੋਂ ਬਚਾਉਂਦੇ ਹਨ।

3. ਤੁਰੰਤ ਊਰਜਾ ਪ੍ਰਦਾਨ ਕਰਦਾ ਹੈ

ਖਜੂਰ 'ਚ ਕੁਦਰਤੀ ਸ਼ੂਗਰ ਹੁੰਦੀ ਹੈ ਜੋ ਤੁਰੰਤ ਤਾਕਤ ਅਤੇ ਊਰਜਾ ਦਿੰਦੀ ਹੈ। ਇਹ ਥਕਾਵਟ ਤੇ ਕਮਜ਼ੋਰੀ ਦੂਰ ਕਰਨ 'ਚ ਮਦਦ ਕਰਦਾ ਹੈ।

4. ਪਾਚਣ ਤੰਤਰ ਲਈ ਲਾਭਦਾਇਕ

ਖਜੂਰ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਇਹ ਕਬਜ਼ ਤੋਂ ਰਾਹਤ ਦਿੰਦਾ ਹੈ ਅਤੇ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ।

5. ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ

ਖਜੂਰ ਵਿੱਚ ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਮਿਲਦੇ ਹਨ ਜੋ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹਨ। ਸਰਦੀਆਂ ਵਿੱਚ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

6. ਸਰੀਰ ਵਿੱਚ ਖੂਨ ਦੀ ਕਮੀ ਦੂਰ ਕਰਦਾ ਹੈ

ਖਜੂਰ ਵਿੱਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਹਿਮੋਗਲੋਬਿਨ ਵਧਾਉਣ ਵਿੱਚ ਸਹਾਇਕ ਹੈ। ਇਸ ਕਰਕੇ ਇਹ ਖਾਸਕਰਤੌਰ 'ਤੇ ਔਰਤਾਂ ਅਤੇ ਨੌਜਵਾਨਾਂ ਲਈ ਬਹੁਤ ਲਾਭਕਾਰੀ ਹੈ।