ਕਪੂਰਥਲਾ 'ਚ ਸਾਈਬਰ ਕ੍ਰਾਈਮ ਦਾ ਪਰਦਾਫਾਸ਼, ਲੱਖਾਂ ਦਾ ਕੈਸ਼ ਤੇ ਮੋਬਾਈਲ ਫੋਨ ਬਰਾਮਦ

ਇਸ ਆਪ੍ਰੇਸ਼ਨ ਦੀ ਅਗਵਾਈ ਡੀਐਸਪੀ ਭਾਰਤ ਭੂਸ਼ਣ ਅਤੇ ਸਾਈਬਰ ਸੈੱਲ, ਕਪੂਰਥਲਾ ਦੇ ਇੰਸਪੈਕਟਰ ਅਮਨਦੀਪ ਕੌਰ ਨੇ ਕੀਤੀ। ਪੁਲਸ ਨੇ ਸਾਰੇ ਸ਼ਾਮਲ ਲੋਕਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ।

ਕਪੂਰਥਲਾ ਸਾਈਬਰ ਕ੍ਰਾਈਮ ਟੀਮ ਅਤੇ ਫਗਵਾੜਾ ਪੁਲਸ ਨੇ ਇੱਕ ਸਾਂਝਾ ਆਪ੍ਰੇਸ਼ਨ ਕੀਤਾ ਅਤੇ ਇਕ ਵੱਡੇ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕੀਤਾ। ਪੁਲਸ ਨੇ ਬੀਤੀ ਦੇਰ ਰਾਤ ਪਲਾਹੀ ਰੋਡ 'ਤੇ ਇੱਕ ਹੋਟਲ 'ਤੇ ਛਾਪਾ ਮਾਰਿਆ ਅਤੇ 38 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਆਪ੍ਰੇਸ਼ਨ ਦੀ ਅਗਵਾਈ ਡੀਐਸਪੀ ਭਾਰਤ ਭੂਸ਼ਣ ਅਤੇ ਸਾਈਬਰ ਸੈੱਲ, ਕਪੂਰਥਲਾ ਦੇ ਇੰਸਪੈਕਟਰ ਅਮਨਦੀਪ ਕੌਰ ਨੇ ਕੀਤੀ। ਪੁਲਸ ਨੇ ਸਾਰੇ ਸ਼ਾਮਲ ਲੋਕਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ।

ਇਹ ਵੀ ਪੜ੍ਹੋ- iPhone 17 ਦੀ ਖਰੀਦ ਲਈ ਹੰਗਾਮਾ! Apple ਸਟੋਰ ਖੁੱਲ੍ਹਦੇ ਹੀ ਲੋਕ ਹੋਏ ਥੱਪੜੋ-ਥੱਪੜੀ

ਲੈਪਟਾਪ, ਮੋਬਾਈਲ ਫੋਨ ਅਤੇ ਨਕਦੀ ਬਰਾਮਦ

ਛਾਪੇਮਾਰੀ ਦੌਰਾਨ, ਪੁਲਸ ਨੇ 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਕਦੀ ਬਰਾਮਦ ਕੀਤੀ। ਇਹ ਰੈਕੇਟ ਸਾਈਬਰ ਧੋਖਾਧੜੀ ਵਿੱਚ ਸ਼ਾਮਲ ਸੀ।