CTMUN 2026: ਨੌਜਵਾਨ ਕੂਟਨੀਤੀ ਦਾ ਵਿਸ਼ਾਲ ਮੰਚ, ਸ਼ਾਨਦਾਰ ਸ਼ੁਰੂਆਤ

ਵਿਚਾਰਾਂ ਦੀ ਤਾਕਤ, ਕੂਟਨੀਤੀ ਦੀ ਸਮਝ ਅਤੇ ਨੇਤ੍ਰਿਤਵ ਦੀ ਨਵੀਂ ਸੋਚ ਨਾਲ ਸੀਟੀ ਵਰਲਡ ਸਕੂਲ ਵਿੱਚ CTMUN 2026 ਦੀ ਸ਼ਾਨਦਾਰ ਸ਼ੁਰੂਆਤ ਹੋ ਚੁੱਕੀ ਹੈ। 24 ਤੋਂ 26 ਅਪ੍ਰੈਲ ਤੱਕ ਚੱਲਣ ਵਾਲਾ ਇਹ ਤਿੰਨ ਦਿਨਾਂ ਦਾ ਸੰਮੇਲਨ ਵਿਦਿਆਰਥੀਆਂ ਲਈ ਸਿੱਖਣ, ਵਿਚਾਰ-ਵਟਾਂਦਰੇ ਅਤੇ ਨੇਤ੍ਰਿਤਵ ਵਿਕਾਸ ਦਾ ਬੇਮਿਸਾਲ ਮੌਕਾ ਬਣ ਗਿਆ ਹੈ।
ਵਿਚਾਰਾਂ ਦੀ ਤਾਕਤ, ਕੂਟਨੀਤੀ ਦੀ ਸਮਝ ਅਤੇ ਨੇਤ੍ਰਿਤਵ ਦੀ ਨਵੀਂ ਸੋਚ ਨਾਲ ਸੀਟੀ ਵਰਲਡ ਸਕੂਲ ਵਿੱਚ CTMUN 2026 ਦੀ ਸ਼ਾਨਦਾਰ ਸ਼ੁਰੂਆਤ ਹੋ ਚੁੱਕੀ ਹੈ। 24 ਤੋਂ 26 ਅਪ੍ਰੈਲ ਤੱਕ ਚੱਲਣ ਵਾਲਾ ਇਹ ਤਿੰਨ ਦਿਨਾਂ ਦਾ ਸੰਮੇਲਨ ਵਿਦਿਆਰਥੀਆਂ ਲਈ ਸਿੱਖਣ, ਵਿਚਾਰ-ਵਟਾਂਦਰੇ ਅਤੇ ਨੇਤ੍ਰਿਤਵ ਵਿਕਾਸ ਦਾ ਬੇਮਿਸਾਲ ਮੌਕਾ ਬਣ ਗਿਆ ਹੈ।

ਸਕੂਲ ਕੈਂਪਸ ਵਿੱਚ ਇਸ ਸਮੇਂ ਉਤਸ਼ਾਹ ਅਤੇ ਰੌਣਕ ਦਾ ਮਾਹੌਲ ਹੈ, ਜਿੱਥੇ ਕੈਂਬਰਿਜ ਇਨੋਵੇਟਿਵ ਸਕੂਲ, ਕੈਂਬਰਿਜ ਕੋ-ਐਡ ਇੰਟਰਨੈਸ਼ਨਲ ਸਕੂਲ, ਏਪੀਜੇ ਸਕੂਲਜ਼, ਦਿੱਲੀ ਪਬਲਿਕ ਸਕੂਲ, ਸੀਟੀ ਪਬਲਿਕ ਸਕੂਲ ਅਤੇ ਸੀਟੀ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀ ਭਰਪੂਰ ਭਾਗੀਦਾਰੀ ਕਰ ਰਹੇ ਹਨ। ਇਹ ਮੰਚ ਵੱਖ-ਵੱਖ ਵਿਚਾਰਾਂ ਦਾ ਮਿਲਾਪ ਬਣ ਕੇ ਨੌਜਵਾਨਾਂ ਨੂੰ ਗਲੋਬਲ ਅਤੇ ਸਥਾਨਕ ਮੁੱਦਿਆਂ ‘ਤੇ ਸੋਚਣ ਲਈ ਪ੍ਰੇਰਿਤ ਕਰ ਰਿਹਾ ਹੈ।

ਇਸ ਪ੍ਰੋਗਰਾਮ ਦਾ ਉਦਘਾਟਨ  ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਦੇ ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਸ਼੍ਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ, ਜਦਕਿ ਆਮ ਆਦਮੀ ਪਾਰਟੀ ਦੀ ਪ੍ਰਵਕਤਾ ਡਾ. ਪੂਜਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ “ਨੌਜਵਾਨਾਂ ਦੀ ਸੋਚ ਅਤੇ ਸਰਗਰਮ ਭਾਗੀਦਾਰੀ ਹੀ ਵਿਕਾਸਸ਼ੀਲ ਸਮਾਜ ਦੀ ਮਜ਼ਬੂਤ ਨੀਂਹ ਰੱਖਦੀ ਹੈ।” ਉਨ੍ਹਾਂ ਦੀ ਮੌਜੂਦਗੀ ਨੇ ਵਿਦਿਆਰਥੀਆਂ ਵਿੱਚ ਨਵਾਂ ਉਤਸ਼ਾਹ ਅਤੇ ਆਤਮਵਿਸ਼ਵਾਸ ਭਰ ਦਿੱਤਾ।

ਇਸ ਮੌਕੇ 'ਤੇ ਸੀਟੀ ਗਰੁੱਪ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ, ਕੋ-ਚੇਅਰਪਰਸਨ ਸ਼੍ਰੀਮਤੀ ਪਰਮਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਸਰਦਾਰ ਹਰਪ੍ਰੀਤ ਸਿੰਘ, ਜੌਇੰਟ ਮੈਨੇਜਿੰਗ ਡਾਇਰੈਕਟਰ ਤਨਿਕਾ ਚੰਨੀ ਅਤੇ ਕੋ-ਵਾਈਸ ਚੇਅਰਮੈਨ ਮੰਜਿੰਦਰ ਕੌਰ ਦੀ ਸ਼ਮੂਲੀਅਤ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਪੂਰਾ ਯੋਗਦਾਨ ਦਿੱਤਾ।

ਪ੍ਰਿੰਸੀਪਲ ਮਿਸ ਆਰਤੀ ਜਸਵਾਲ ਦੀ ਅਗਵਾਈ ਹੇਠ ਇਸ ਸੰਮੇਲਨ ਵਿੱਚ ਵੱਖ-ਵੱਖ ਪ੍ਰਭਾਵਸ਼ਾਲੀ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ, ਯੂਨਾਈਟਿਡ ਨੇਸ਼ਨਜ਼ ਕਮਿਸ਼ਨ ਆਨ ਦ ਸਟੇਟਸ ਆਫ ਵੁਮੈਨ, ਲੋਕ ਸਭਾ, ਇੰਟਰਨੈਸ਼ਨਲ ਪੋਲਿਟਿਕਲ ਲੀਗ, ਮੂਟ ਕੋਰਟ, ਆਲ ਇੰਡੀਆ ਫਾਇਨੈਂਸ਼ਲ ਮੀਟ, ਇੰਟਰਨੈਸ਼ਨਲ ਪ੍ਰੈਸ ਅਤੇ ਰਚਨਾਤਮਕ ਸ਼ਾਰਕ ਟੈਂਕ ਅਤੇ ਮਾਰਵਲ/ਡੀਸੀ ਕੌਂਸਲਜ਼ ਸ਼ਾਮਲ ਹਨ।

ਇਸ ਸਾਲ ਦੀ ਖਾਸ ਪਹਲ ‘ਬੈਂਚ ਸਿਸਟਮ’ ਦੀ ਸ਼ੁਰੂਆਤ ਹੈ, ਜੋ ਜਲੰਧਰ ਵਿੱਚ ਪਹਿਲੀ ਵਾਰ ਲਾਗੂ ਕੀਤਾ ਗਿਆ ਹੈ ਅਤੇ ਡਿਬੇਟ ਪ੍ਰਕਿਰਿਆ ਨੂੰ ਹੋਰ ਵੀ ਹਕੀਕਤੀ ਬਣਾਉਂਦਾ ਹੈ।

ਸਮਾਗਮ ਦੌਰਾਨ ਵਿਦਿਆਰਥੀ ਗਹਿਰੇ ਅਧਿਐਨ, ਪੋਜ਼ੀਸ਼ਨ ਪੇਪਰ ਤਿਆਰ ਕਰਨ ਅਤੇ ਸਾਂਝੇ ਹੱਲ ਲੱਭਣ ਵਿੱਚ ਸਰਗਰਮ ਹਨ। ਇਹ ਸੰਮੇਲਨ ਉਨ੍ਹਾਂ ਦੀ ਸੋਚ ਨੂੰ ਨਿਖਾਰਦਿਆਂ ਉਨ੍ਹਾਂ ਨੂੰ ਆਤਮਵਿਸ਼ਵਾਸੀ, ਜਾਗਰੂਕ ਅਤੇ ਗਲੋਬਲ ਦ੍ਰਿਸ਼ਟੀ ਵਾਲੇ ਨਾਗਰਿਕ ਬਣਾਉਣ ਵਿੱਚ ਮਦਦ ਕਰ ਰਿਹਾ ਹੈ।

CTMUN 2026 ਇੱਕ ਅਜਿਹਾ ਮੰਚ ਸਾਬਤ ਹੋ ਰਿਹਾ ਹੈ, ਜਿੱਥੇ ਅੱਜ ਦੇ ਵਿਦਿਆਰਥੀ ਕੱਲ੍ਹ ਦੇ ਜ਼ਿੰਮੇਵਾਰ ਵਿਸ਼ਵ ਨੇਤਾ ਬਣਨ ਦੀਆਂ ਬਾਰੀਕੀਆਂ ਦਾ ਗਿਆਨ ਹਾਸਲ ਕਰ ਰਹੇ ਹਨ ਅਤੇ ਰੌਸ਼ਨਮਈ ਭਵਿੱਖ ਵੱਲ ਮਜ਼ਬੂਤ ਕਦਮ ਚੁੱਕ ਰਹੇ ਹਨ।