ਸੀਟੀ ਐਮਯੂਐਨ ਕਾਨਫਰੰਸ ਸ਼ਾਨਦਾਰ ਢੰਗ ਨਾਲ ਸੰਪੰਨ

500 ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ, ਵਿਸ਼ਵ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ
ਸ਼ਾਹਪੁਰ ਸਥਿਤ ਸੀਟੀ ਵਰਲਡ ਸਕੂਲ ਵਿੱਚ ਆਯੋਜਿਤ ਤਿੰਨ ਦਿਨਾਂ ਦਾ ਮਾਡਲ ਯੂਨਾਈਟਿਡ ਨੇਸ਼ਨਜ਼ (CTMUN) ਕਾਨਫਰੰਸ ਦਾ ਸਫ਼ਲਤਾਪੂਰਵਕ ਸਮਾਪਣ  ਹੋਇਆ। ਇਸ ਵਿਸ਼ਾਲ ਸਮਾਗਮ ਵਿੱਚ ਖੇਤਰ ਭਰ ਤੋਂ 500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ‘ਤੇ ਏਪੀਜੇ ਸਕੂਲ ਮਾਡਲ ਟਾਊਨ ਨੂੰ ‘ਬੈਸਟ ਸਕੂਲ ਡੈਲੀਗੇਸ਼ਨ’ ਦੇ ਸਨਮਾਨ ਨਾਲ ਨਵਾਜਿਆ ਗਿਆ।

ਇਹ ਕਾਨਫਰੰਸ ਵਿਦਿਆਰਥੀਆਂ ਲਈ ਇੱਕ ਪ੍ਰਭਾਵਸ਼ਾਲੀ ਮੰਚ ਵਜੋਂ ਸਾਹਮਣੇ ਆਇਆ, ਜਿੱਥੇ ਉਨ੍ਹਾਂ ਨੇ ਯੂਐਨਜੀਏ(UNGA), ਯੂਐਨਸੀਐਸਡਬਲਯੂ (UNCSW), ਲੋਕ ਸਭਾ ਅਤੇ ਏਆਈਐਫਐਮ(AIFM) ਵਰਗੀਆਂ ਕੁੱਲ 9 ਕਮੇਟੀਆਂ ਵਿੱਚ ਭਾਗ ਲੈਂਦੇ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਭਾਗੀਦਾਰਾਂ ਨੇ ਨੀਤੀ-ਨਿਰਮਾਣ, ਲਿੰਗ ਸਮਾਨਤਾ, ਅੰਤਰਰਾਸ਼ਟਰੀ ਸੰਬੰਧ ਅਤੇ ਆਰਥਿਕ ਮਾਡਲਾਂ ‘ਤੇ ਗੰਭੀਰ ਚਰਚਾ ਕਰਦੇ ਹੋਏ ਆਪਣੀ ਖੋਜ ਅਤੇ ਤਰਕਸ਼ੀਲ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਮੌਕੇ ‘ਤੇ ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ. (ਡਾ.) ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਮਿਸ ਆਰਤੀ ਜਸਵਾਲ ਦੀ ਹਾਜ਼ਰੀ ਨੇ ਸਮਾਗਮ ਦੀ ਸ਼ੋਬ ਵਧਾਈ। ਉਨ੍ਹਾਂ ਦੇ ਮਾਰਗਦਰਸ਼ਨ ਨੇ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ ਕੀਤਾ।

ਕਾਨਫਰੰਸ ਦੀ ਸ਼ੁਰੂਆਤ ਪਹਿਲੇ ਦਿਨ ਮੁੱਖ ਮਹਿਮਾਨ ਕੈਬਿਨੇਟ ਮੰਤਰੀ ਅਮਨ ਅਰੋੜਾ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਸੁਫੀ ਨਾਈਟ ਨੇ ਸਮਾਗਮ ਵਿੱਚ ਸੰਗੀਤਮਈ ਰੌਣਕ ਪੈਦਾ ਕੀਤੀ। ਦੂਜੇ ਦਿਨ ਵੱਖ ਵੱਖ ਵਿਸ਼ਿਆਂ ਤੇ ਆਧਾਰਿਤ ਚਰਚਾ ਜਾਰੀ ਰਹੀ, ਜਦਕਿ ਸ਼ਾਮ ਨੂੰ ਬਾਲੀਵੁੱਡ ਗਾਲਾ ਨਾਈਟ ਅਤੇ ਡਿਨਰ ਨੇ ਵਿਦਿਆਰਥੀਆਂ ਨੂੰ ਮਨੋਰੰਜਨ ਅਤੇ ਆਪਸੀ ਜਾਣ-ਪਛਾਣ ਦਾ ਸੁਨੇਹਰਾ ਮੌਕਾ ਦਿੱਤਾ।

ਆਖ਼ਿਰੀ ਦਿਨ ਲਾਈਵ ਬੈਂਡ, ਜੋਸ਼ੀਲੇ ਭੰਗੜੇ ਅਤੇ ਸਟੈਂਡ-ਅੱਪ ਕਾਮੇਡੀਅਨ ਤਰੁਣ ਚਾਵਲਾ ਦੀ ਪੇਸ਼ਕਸ਼ ਨਾਲ ਯਾਦਗਾਰ ਬਣ ਗਿਆ।

ਐਮਯੂਐਨ ਕੋਆਰਡੀਨੇਟਰ ਹਿਤਾਂਸ਼ੁ ਅਲੰਗ ਦੀ ਰਹਿਨੁਮਾਈ ਹੇਠ ਇਸ ਸਮਾਗਮ ਦਾ ਆਯੋਜਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੰਚ ਨੇ ਵਿਦਿਆਰਥੀਆਂ ਨੂੰ ਕੂਟਨੀਤੀ, ਲੀਡਰਸ਼ਿਪ, ਜਨਤਕ ਬੋਲਚਾਲ ਅਤੇ ਵਿਸ਼ਵ ਪੱਧਰੀ ਸੋਚ ਵਿਕਸਿਤ ਕਰਨ ਦਾ ਮੌਕਾ ਦਿੱਤਾ।

ਆਯੋਜਕ ਟੀਮ ਨੇ ਸੀਟੀ ਗਰੁੱਪ ਪ੍ਰਬੰਧਨ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਅਤੇ ਦੂਰਦਰਸ਼ੀ ਸੋਚ ਨੇ ਇਸ ਕਾਨਫਰੰਸ ਨੂੰ ਸਫ਼ਲਤਾਪੂਰਵਕ ਮੁਕੰਮਲ ਕਰਨ ਵਿਚ ਯੋਗਦਾਨ ਪਾਇਆ।

ਤਿੰਨ ਰੋਜ਼ਾ ਇਹ ਵਿਸ਼ੇਸ਼ ਪ੍ਰੋਗਰਾਮ, ਸੱਭਿਆਚਾਰਕ, ਵਿਚਾਰ ਵਟਾਂਦਰਾ ਅਤੇ ਗਲੋਬਲ ਨਾਗਰਿਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੋਇਆ ਯਾਦਗਾਰ ਢੰਗ ਨਾਲ ਸੰਪੰਨ ਹੋਇਆ।