ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਸੁਪਨਿਆਂ ਦੇ ਰਾਜਕੁਮਾਰ ਲਵਿਸ਼ ਓਬਰਾਏ ਨਾਲ ਬੱਝੀ ਵਿਆਹ ਦੇ ਬੰਧਨ 'ਚ

ਮੀਡੀਆ ਨਾਲ ਗੱਲ ਕਰਦੇ ਹੋਏ, ਲਾੜੇ ਲਵਿਸ਼ ਨੇ ਕਿਹਾ ਕਿ ਅਭਿਸ਼ੇਕ ਸ਼ਰਮਾ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਣਗੇ, ਕਿਉਂਕਿ ਉਹ 1 ਅਕਤੂਬਰ ਨੂੰ ਅਭਿਆਸ ਲਈ ਕਾਨਪੁਰ ਰਵਾਨਾ ਹੋ ਗਏ ਸੀ।
ਟੀਮ ਇੰਡੀਆ ਦੇ ਸਟਾਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਨੇ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਓਬਰਾਏ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਦੋਵਾਂ ਦਾ ਵੇਰਕਾ ਬਾਈਪਾਸ ਸਥਿਤ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਟਾਹਲੀ ਸਾਹਿਬ ਵਿਖੇ ਅਨੰਦ ਕਾਰਜ ਹੋਇਆ। ਵਿਆਹ ਦੀ ਰਸਮ ਫਿਰ ਫੈਸਟਿਨ ਰਿਜ਼ੋਰਟ ਵਿਖੇ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ।

ਮੀਡੀਆ ਨਾਲ ਗੱਲ ਕਰਦੇ ਹੋਏ, ਲਾੜੇ ਲਵਿਸ਼ ਨੇ ਕਿਹਾ ਕਿ ਅਭਿਸ਼ੇਕ ਸ਼ਰਮਾ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਣਗੇ, ਕਿਉਂਕਿ ਉਹ 1 ਅਕਤੂਬਰ ਨੂੰ ਅਭਿਆਸ ਲਈ ਕਾਨਪੁਰ ਰਵਾਨਾ ਹੋ ਗਏ ਸੀ।

ਹਾਲਾਂਕਿ, ਕ੍ਰਿਕਟਰ ਦੇ ਪਿਤਾ, ਰਾਜਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਅਭਿਸ਼ੇਕ ਵਿਆਹ ਵਿੱਚ ਆ ਕੇ ਉਸ ਨੂੰ ਭੈਣ ਨੂੰ ਸਰਪ੍ਰਾਈਜ਼ ਵੀ ਦੇ ਸਕਦੇ ਹਨ। ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹੋਏ, ਕੋਮਲ ਸ਼ਰਮਾ ਨੇ ਕਿਹਾ, "ਅੱਜ ਮੇਰੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਮੇਰਾ ਵਿਆਹ ਹੋ ਰਿਹਾ ਹੈ। ਮੈਂ ਲਵਿਸ਼ ਨਾਲ ਵਿਆਹ ਕਰ ਰਹੀ ਹਾਂ। ਮੈਂ ਅੱਜ ਆਪਣੇ ਭਰਾ ਨੂੰ ਯਾਦ ਕਰ ਰਹੀ ਹਾਂ ਕਿਉਂਕਿ ਉਹ ਮੇਰੇ ਵਿਆਹ ਵਿੱਚ ਨਹੀਂ ਹੈ।"

" data-instgrm-version="14" style="background:#FFF; border:0; margin:10px auto; max-width:540px; width:100%;">