ਪੰਜਾਬ 'ਚ ਠੰਡ ਨੇ ਦਿੱਤੀ ਦਸਤਕ, ਤਾਪਮਾਨ 'ਚ ਆਈ ਵੱਡੀ ਗਿਰਾਵਟ

ਮੌਸਮ ਵਿਭਾਗ ਅਨੁਸਾਰ, ਇਹ ਗਿਰਾਵਟ ਅਗਲੇ ਦੋ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ।
ਪੰਜਾਬ ਵਿੱਚ ਮੌਸਮ ਨੇ ਆਪਣਾ ਮਿਜਾਜ ਬਦਲ ਲਿਆ ਹੈ ਅਤੇ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ। ਪੱਛਮੀ ਗੜਬੜੀ (Western Disturbance) ਤੋਂ ਬਾਅਦ ਹੋਈ ਬਾਰਿਸ਼ ਕਾਰਨ ਸੂਬੇ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ, ਇਹ ਗਿਰਾਵਟ ਅਗਲੇ ਦੋ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ।

ਬੀਤੇ 24 ਘੰਟਿਆਂ ਦੌਰਾਨ, ਦਿਨ ਦਾ ਪਾਰਾ 0.6 ਡਿਗਰੀ ਤੱਕ ਹੇਠਾਂ ਆਇਆ ਹੈ। ਫਿਲਹਾਲ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਰਿਕਾਰਡ ਕੀਤਾ ਜਾ ਰਿਹਾ ਹੈ। ਰਾਤ ਦੇ ਤਾਪਮਾਨ ਵਿੱਚ ਵੀ ਵੱਡੀ ਤਬਦੀਲੀ ਆਈ ਹੈ, ਜਿਸ ਵਿੱਚ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਤੋਂ ਬਾਅਦ, ਰਾਜ ਵਿੱਚ ਘੱਟੋ-ਘੱਟ ਤਾਪਮਾਨ ਆਮ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਨੇ ਇਸ ਨੂੰ ਠੰਡ ਦੀ ਦਸਤਕ ਦੱਸਿਆ ਹੈ। ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਦੇ ਪ੍ਰਭਾਵ ਕਾਰਨ ਵੀ ਸੂਬੇ ਵਿੱਚ ਠੰਡੀਆਂ ਹਵਾਵਾਂ ਚੱਲਣ ਦਾ ਅਨੁਮਾਨ ਹੈ।