CM ਭਗਵੰਤ ਮਾਨ ਅੱਜ 508 ਇਮਰਜੈਂਸੀ ਵਾਹਨ ਲਾਂਚ ਕਰਨਗੇ, ਕਾਨੂੰਨ-ਵਿਵਸਥਾ ਹੋਵੇਗੀ ਹੋਰ ਮਜ਼ਬੂਤ

ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਅੱਜ ਫਲੀਟ ਨੂੰ ਹਰੀ ਝੰਡੀ ਦਿਖਾਉਣਗੇ, 508 ERV ਵਾਹਨ ਡਾਇਲ 112 ਤਹਿਤ ਲਾਂਚ
ਪੰਜਾਬ ਸਰਕਾਰ ਮੁੱਖ ਮੰਤਰੀ Bhagwant Mann ਦੀ ਅਗਵਾਈ ਹੇਠ ਲੋਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਡਾਇਲ 112 ਪ੍ਰੋਜੈਕਟ ਤਹਿਤ 508 ਇਮਰਜੈਂਸੀ ਰਿਸਪਾਂਸ ਵਾਹਨ (ERV) ਅੱਜ ਲਾਂਚ ਕੀਤੇ ਜਾਣਗੇ।

ਮੁੱਖ ਮੰਤਰੀ ਅੱਜ ਸੰਗਰੂਰ ਦੇ ਲੱਦਾ ਕੋਠੀ ਤੋਂ ਇਸ ਨੂੰ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਰਾਜ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।

ਇਹ ਵਾਹਨ ਪੰਜਾਬ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਤੈਨਾਤ ਕੀਤੇ ਜਾਣਗੇ, ਜਿਸ ਨਾਲ ਐਮਰਜੈਂਸੀ ਸਮੇਂ ਤੁਰੰਤ ਮਦਦ ਮਿਲ ਸਕੇਗੀ। 112 ਨੰਬਰ ‘ਤੇ ਕਾਲ ਕਰਨ ‘ਤੇ ਇਹ ਵਾਹਨ ਮੌਕੇ ‘ਤੇ ਪਹੁੰਚਣਗੇ।

ਹਰੇਕ ਵਾਹਨ ਨੂੰ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਗਿਆ ਹੈ, ਜਿਸ ਵਿੱਚ ਮੋਬਾਈਲ ਡਾਟਾ ਟਰਮੀਨਲ, ਸਮਾਰਟਫੋਨ, ਡੈਸ਼ ਕੈਮਰਾ, ਵਾਇਰਲੈੱਸ ਸਿਸਟਮ ਅਤੇ ਜੀਪੀਐਸ ਟ੍ਰੈਕਰ ਸ਼ਾਮਲ ਹਨ।

ਵਾਹਨਾਂ ਦੀ ਰਵਾਨਗੀ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਵਾਸੀਆਂ ਨੂੰ ਸੰਬੋਧਨ ਵੀ ਕਰਨਗੇ ਅਤੇ ਸੂਬੇ ਵਿੱਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਉਣਗੇ।