CM ਭਗਵੰਤ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਭਗਵੰਤ ਮਾਨ ਨੂੰ ਪਿਛਲੇ ਹਫ਼ਤੇ ਕਮਜ਼ੋਰੀ ਅਤੇ ਦਿਲ ਦੀ ਧੜਕਣ ਘੱਟ ਹੋਣ ਕਰਕੇ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

CM ਭਗਵੰਤ ਮਾਨ ਨੂੰ ਅੱਜ ਫੋਰਟਿਸ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਦਾ ਕਾਫਲਾ ਹਸਪਤਾਲ ਤੋਂ ਰਵਾਨਾ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਹਫ਼ਤੇ ਕਮਜ਼ੋਰੀ ਅਤੇ ਦਿਲ ਦੀ ਧੜਕਣ ਘੱਟ ਹੋਣ ਕਰਕੇ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ, ਹੁਣ ਉਨ੍ਹਾਂ ਵਿੱਚ ਤੇਜ਼ੀ ਨਾਲ ਸੁਧਾਰ ਦੇਖਿਆ ਗਿਆ ਹੈ।

ਦੱਸਣਯੋਗ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ ਘਰ 'ਚ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਮਾਨ ਦਿਲ ਦੀ ਧੜਕਣ ਘੱਟਣ ਕਾਰਨ 5 ਸਤੰਬਰ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਸਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਕਈ ਸਿਆਸੀ ਆਗੂ ਵੀ ਮਿਲਣ ਪੁੱਜੇ ਸਨ।