ਬਾਰਿਸ਼ ਦੇ ਮੌਸਮ 'ਚ ਬੱਚਿਆਂ ਦਾ ਇੰਝ ਰੱਖੋ ਧਿਆਨ

ਬਦਲਦੇ ਮੌਸਮ 'ਚ ਬੱਚਿਆਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ।

ਬਾਰਿਸ਼ ਤੋਂ ਬਾਅਦ ਮੌਸਮ ਬਦਲ ਰਿਹਾ ਹੈ। ਭਾਰੀ ਬਾਰਿਸ਼ ਤੋਂ ਬਾਅਦ ਸਾਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਬਦਲਦਾ ਮੌਸਮ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਅਜਿਹੇ ਬਦਲਦੇ ਮੌਸਮ ਵਿੱਚ ਵਾਇਰਲ ਬੁਖਾਰ ਸਭ ਤੋਂ ਵੱਧ ਪ੍ਰੇਸ਼ਾਨ ਕਰਦਾ ਹੈ। ਇਸ ਤਰ੍ਹਾਂ ਦੇ ਬਦਲਦੇ ਮੌਸਮ 'ਚ ਬੱਚਿਆਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ। ਮਾਹਿਰ ਕਹਿੰਦੇ ਹਨ ਕਿ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ਲਈ ਇਹ ਮੌਸਮ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। ਅਜਿਹੇ ਬਦਲਦੇ ਮੌਸਮ ਵਿੱਚ ਵਾਇਰਲ ਬੁਖਾਰ ਸਭ ਤੋਂ ਵੱਧ ਪ੍ਰੇਸ਼ਾਨ ਕਰਦਾ ਹੈ। ਅਜਿਹੇ 'ਚ ਥੋੜ੍ਹੀ ਜਿਹੀ ਲਾਪਰਵਾਹੀ ਬੀਮਾਰੀ ਦਾ ਕਾਰਨ ਬਣ ਸਕਦੀ ਹੈ। ਇਸ ਦੌਰਾਨ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।

ਬੱਚਿਆਂ ਨੂੰ ਪਰੇਸ਼ਾਨ ਕਰਦੀਆਂ ਹਨ ਇਹ ਬੀਮਾਰੀਆਂ

- ਬਦਲਦੇ ਮੌਸਮ ਵਿੱਚ ਵਾਇਰਲ ਬੁਖਾਰ ਅਤੇ ਡੇਂਗੂ ਬੁਖਾਰ ਬੱਚਿਆਂ ਨੂੰ ਪਰੇਸ਼ਾਨ ਕਰ ਰਹੇ ਹਨ।

-ਪ੍ਰਦੂਸ਼ਣ ਕਾਰਨ ਅੱਖਾਂ ਵਿੱਚ ਜਲਨ, ਲਾਲੀ ਅਤੇ ਅੱਖਾਂ ਵਿੱਚ ਪਾਣੀ ਆਉਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

- ਇਸ ਸਮੇਂ ਬੱਚਿਆਂ ਨੂੰ ਖੰਘ ਦੀ ਜ਼ਿਆਦਾ ਸਮੱਸਿਆ ਹੁੰਦੀ ਹੈ।

ਮੌਸਮ ਦੇ ਅਨੁਸਾਰ ਪਹਿਨਾਓ ਕੱਪੜੇ 

- ਹਲਕੇ ਸੂਤੀ ਕੱਪੜੇ- ਪਸੀਨਾ ਸੋਕਦੇ ਹਨ ਤੇ ਜਲਦੀ ਸੁੱਕ ਜਾਂਦੇ ਹਨ।

- ਬੱਚਿਆਂ ਨੂੰ ਨਾ ਬਹੁਤੇ ਗਰਮ ਕੱਪੜੇ ਪਹਿਨਾਓ, ਨਾ ਬਹੁਤ ਹਲਕੇ।

- ਠੀਕ ਤਾਪਮਾਨ ਬਣਾਈ ਰੱਖਣ ਨਾਲ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ

ਸਾਫ਼- ਸਫ਼ਾਈ ਦਾ ਰੱਖੋ ਧਿਆਨ

ਬਾਰਿਸ਼ ਦੇ ਮੌਸਮ 'ਚ ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਕਸਰ ਵੱਧ ਜਾਂਦੀਆਂ ਹਨ। ਬਾਰਿਸ਼ ਕਾਰਨ ਇਕੱਠਾ ਹੋਇਆ ਪਾਣੀ ਮੱਛਰ ਪੈਦਾ ਕਰਨ ਦਾ ਕੰਮ ਕਰਦਾ ਹੈ। ਇਹ ਮੱਛਰ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧਾਉਂਦੇ ਹਨ, ਇਸ ਲਈ ਇਸ ਤੋਂ ਬਚਣ ਲਈ ਘਰ ਦੇ ਆਲੇ-ਦੁਆਲੇ ਸਫ਼ਾਈ ਰੱਖੀ ਜਾਵੇ ਅਤੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।

ਸਿਹਤਮੰਦ ਖੁਰਾਕ

ਆਪਣੇ ਬੱਚਿਆਂ ਦੀ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਲਈ, ਉਨ੍ਹਾਂ ਨੂੰ ਸਿਹਤਮੰਦ ਖੁਰਾਕ ਦਿਓ। ਇਸ ਦੇ ਲਈ ਆਪਣੀ ਡਾਈਟ 'ਚ ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਤਾਜ਼ੇ ਵਿਟਾਮਿਨ ਸੀ ਨਾਲ ਭਰਪੂਰ ਭੋਜਨ, ਖੱਟੇ ਫਲ, ਸਬਜ਼ੀਆਂ ਆਦਿ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ ਗੈਸਟਰੋਇੰਟੇਸਟਾਈਨਲ ਇਨਫੈਕਸ਼ਨ ਤੋਂ ਬਚਣ ਲਈ ਸਟ੍ਰੀਟ ਫੂਡ ਜਾਂ ਅਸ਼ੁੱਧ ਥਾਵਾਂ ਦੇ ਖਾਣੇ ਤੋਂ ਪਰਹੇਜ਼ ਕਰੋ ਅਤੇ ਘਰ ਦੇ ਬਣੇ ਸਾਫ਼-ਸੁਥਰੇ ਭੋਜਨ ਦੀ ਚੋਣ ਕਰੋ।