ਪ੍ਰੋਟੀਨ ਦਾ ਖਜ਼ਾਨਾ ਹੈ 'ਪੁੰਗਰੇ ਛੋਲੇ', ਰੋਜ਼ ਖਾਣ ਨਾਲ ਮਿਲਦੇ ਨੇ ਇਹ ਸ਼ਾਨਦਾਰ ਫਾਇਦੇ

ਪੁੰਗਰੇ ਹੋਏ ਛੋਲਿਆਂ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਛੋਲਿਆਂ ਨੂੰ ਅਕੁੰਰਿਤ ਕਰਨ ਦੇ ਤਰੀਕੇ ਅਤੇ ਫਾਇਦਿਆਂ ਬਾਰੇ।
ਪੁੰਗਰੇ ਹੋਏ ਛੋਲੇ ਇੱਕ ਅਜਿਹਾ ਸਿਹਤਮੰਦ ਸਨੈਕ ਹਨ ਜੋ ਸਵਾਦ ਦੇ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਵੀ ਪ੍ਰਦਾਨ ਕਰਦੇ ਹਨ। ਇਨ੍ਹਾਂ ਨੂੰ ਘਰ ਵਿੱਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਜ਼ਿਆਦਾਤਰ ਲੋਕ ਕਾਲੇ ਛੋਲਿਆਂ ਦੀ ਸਬਜ਼ੀ ਬਣਾ ਕੇ ਖਾਂਦੇ ਹਨ ਪਰ ਪੁੰਗਰੇ ਹੋਏ ਛੋਲੇ ਖਾਣ ਨਾਲ ਬਹੁਤ ਫਾਇਦੇ ਹੁੰਦੇ ਹਨ। ਪੁੰਗਰੇ ਹੋਏ ਛੋਲਿਆਂ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਛੋਲਿਆਂ ਨੂੰ ਅਕੁੰਰਿਤ ਕਰਨ ਦੇ ਤਰੀਕੇ ਅਤੇ ਫਾਇਦਿਆਂ ਬਾਰੇ।

ਪੁੰਗਰੇ ਹੋਏ ਛੋਲਿਆਂ ਦੇ ਮੁੱਖ ਫਾਇਦੇ
1. ਪ੍ਰੋਟੀਨ ਦਾ ਵਧੀਆ ਸਰੋਤ

ਪੁੰਗਰੇ ਛੋਲੇ ਬਹੁਤ ਵਧੀਆ ਪਲਾਂਟ-ਬੇਸਡ ਪ੍ਰੋਟੀਨ ਪ੍ਰਦਾਨ ਕਰਦੇ ਹਨ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਲਈ ਫਾਇਦੇਮੰਦ ਹਨ।

2. ਵਜ਼ਨ ਘਟਾਉਣ ਵਿਚ ਮਦਦਗਾਰ

ਇਨ੍ਹਾਂ ਵਿੱਚ ਫਾਈਬਰ ਦੀ ਮਾਤਰਾ ਉੱਚ ਹੁੰਦੀ ਹੈ, ਜਿਸ ਕਰਕੇ ਇਹ ਪੇਟ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ। ਇਸ ਨਾਲ ਬੇਵਜ੍ਹਾ ਖਾਣ ਦੀ ਆਦਤ ਘਟਦੀ ਹੈ ਅਤੇ ਵਜ਼ਨ ਕੰਟਰੋਲ ਵਿੱਚ ਰਹਿੰਦਾ ਹੈ।

3. ਕਬਜ਼ ਦੂਰ

ਫਾਈਬਰ ਵਾਲੇ ਛੋਲੇ ਕਬਜ਼ ਦੀ ਸਮੱਸਿਆ ਦੂਰ ਕਰਦੇ ਹਨ ਅਤੇ ਹਾਜ਼ਮਾ ਸੁਧਾਰਦੇ ਹਨ। ਇਹ ਅੰਤੜੀਆਂ ਨੂੰ ਸਾਫ ਰੱਖਣ ਵਿੱਚ ਮਦਦ ਕਰਦੇ ਹਨ।

4. ਦਿਲ ਦੀ ਸਿਹਤ ਲਈ ਲਾਭਕਾਰੀ

ਪੁੰਗਰੇ ਛੋਲੇ ਕੋਲੈਸਟਰੌਲ ਲੈਵਲ ਨੂੰ ਕੰਟਰੋਲ ਕਰਦੇ ਹਨ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਦਾ ਹੈ। ਇਨ੍ਹਾਂ ਵਿੱਚ ਮਿਲਦਾ ਮੈਗਨੀਸ਼ੀਅਮ ਦਿਲ ਦੀ ਧੜਕਣ ਨੂੰ ਨਿਯਮਿਤ ਰੱਖਦਾ ਹੈ।

5. ਬਲੱਡ ਸ਼ੂਗਰ ਕੰਟਰੋਲ

ਇਨ੍ਹਾਂ ਦਾ ਗਲਾਈਸੈਮੀਕ ਇੰਡੈਕਸ ਘੱਟ ਹੁੰਦਾ ਹੈ, ਜਿਸ ਕਰਕੇ ਇਹ ਸ਼ੂਗਰ ਦੇ ਮਰੀਜ਼ਾਂ ਲਈ ਸੁਰੱਖਿਅਤ ਹਨ। ਛੋਲੇ ਖਾਣ ਨਾਲ ਸ਼ੂਗਰ ਲੈਵਲ ਹੌਲੀ-ਹੌਲੀ ਵਧਦਾ ਹੈ।

6. ਹੱਡੀਆਂ ਲਈ ਫਾਇਦੇਮੰਦ

ਛੋਲਿਆਂ ਵਿੱਚ ਕੈਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ।

7. ਖੂਨ ਦੀ ਕਮੀ 

ਇਨ੍ਹਾਂ ਵਿੱਚ ਲੋਹਾ (Iron) ਵੱਧ ਹੁੰਦਾ ਹੈ, ਜੋ ਹੀਮੋਗਲੋਬਿਨ ਵਧਾਉਂਦਾ ਹੈ ਅਤੇ ਖੂਨ ਦੀ ਕਮੀ ਤੋਂ ਬਚਾਉਂਦਾ ਹੈ।

8. ਚਮੜੀ ਤੇ ਵਾਲਾਂ ਲਈ ਲਾਭਕਾਰੀ

ਵਿਟਾਮਿਨ B, ਪ੍ਰੋਟੀਨ ਅਤੇ ਮਿਨਰਲਜ਼ ਚਮੜੀ ਦੀ ਚਮਕ ਵਧਾਉਂਦੇ ਹਨ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ।