ਨਹੁੰ ਚਬਾਉਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਨੁਕਸਾਨ

ਨਹੁੰ ਚਬਾਉਂਦੇ ਹੋ ਤਾਂ ਇਹ ਕੀਟਾਣੂ ਸਿੱਧੇ ਤੁਹਾਡੇ ਮੂੰਹ ਰਾਹੀਂ ਸਰੀਰ 'ਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਪੇਟ ਨਾਲ ਜੁੜੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਨਹੁੰ ਚਬਾਉਣਾ ਇਕ ਬਹੁਤ ਹੀ ਬੁਰੀ ਆਦਤ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਤੁਹਾਡੀ ਇਹ ਆਦਤ ਬਹੁਤ ਸਾਰੀਆਂ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ। ਨਹੁੰ ਹੇਠਾਂ ਗੰਦਗੀ ਤੇ ਬੈਕਟੀਰੀਆ ਆਸਾਨੀ ਨਾਲ ਜਮ੍ਹਾ ਹੋ ਜਾਂਦੇ ਹਨ। ਜਦੋਂ ਤੁਸੀਂ ਨਹੁੰ ਚਬਾਉਂਦੇ ਹੋ ਤਾਂ ਇਹ ਕੀਟਾਣੂ ਸਿੱਧੇ ਤੁਹਾਡੇ ਮੂੰਹ ਰਾਹੀਂ ਸਰੀਰ 'ਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਪੇਟ ਨਾਲ ਜੁੜੀਆਂ ਬਿਮਾਰੀਆਂ ਹੋ ਸਕਦੀਆਂ ਹਨ।

1. ਉਂਗਲਾਂ ਹੋ ਸਕਦੀਆਂ ਹਨ ਖਰਾਬ

ਜੇ ਤੁਸੀਂ ਹਰ ਵੇਲੇ ਉਂਗਲਾਂ ਮੂੰਹ 'ਚ ਪਾ ਕੇ ਚਬਾਉਂਦੇ ਰਹਿੰਦੇ ਹੋ ਤਾਂ ਇਸ ਨਾਲ ਤੁਹਾਡੀ ਲਾਰ 'ਚ ਮੌਜੂਦ ਕੈਮੀਕਲ ਉਂਗਲਾਂ ਦੀ ਸਕਿਨ ਨੂੰ ਖਰਾਬ ਕਰ ਸਕਦਾ ਹੈ। ਲਾਰ 'ਚ ਮੌਜੂਦ ਕੈਮੀਕਲ ਨਾਲ ਸਕਿਨ ਖੁਰਚੀ ਜਾਂਦੀ ਹੈ ਅਤੇ ਦੇਖਣ 'ਚ ਬੁਰੀ ਵੀ ਲੱਗਦੀ ਹੈ।

2. ਸ਼ੂਗਰ ਦੀ ਮਾਤਰਾ 'ਤੇ ਅਸਰ

ਨਹੁੰ ਖਾਣ ਨਾਲ ਖੂਨ ’ਚ ਸ਼ੂਗਰ ਦੀ ਮਾਤਰਾ ਘੱਟ ਜਾਂ ਵੱਧ ਹੋ ਸਕਦੀ ਹੈ, ਜਿਸ ਨਾਲ ਚੱਕਰ, ਚਿੜਚਿੜਾਪਨ ਅਤੇ ਕਈ ਵਾਰ ਬੇਹੋਸ਼ੀ ਵੀ ਹੋ ਸਕਦੀ ਹੈ।

3. ਹੋ ਸਕਦੀ ਹੈ ਇਨਫੈਕਸ਼ਨ

ਜੇ ਤੁਸੀਂ ਮੂੰਹ ਨਾਲ ਨਹੂੰ ਚਬਾਉਂਦੇ ਸਮੇਂ ਇਸ ਦਾ ਇਕ ਵੱਡਾ ਹਿੱਸਾ ਕੱਟ ਲੈਂਦੇ ਹੋ ਤਾਂ ਇਸ 'ਚ ਮੌਜੂਦ ਬੈਕਟੀਰੀਆ ਮੂੰਹ 'ਚ ਚਲੇ ਜਾਂਦੇ ਹਨ। ਇਸ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਸ ਨਾਲ ਪੈਰੋਨਸ਼ਿਆ (Paronychia) ਨਾਂ ਦਾ ਇਨਫੈਕਸ਼ਨ ਹੋ ਜਾਂਦਾ ਹੈ। ਜਿਸ ਨਾਲ ਸੋਜ, ਦਰਦ, ਰੈੱਡਨੈੱਸ ਅਤੇ ਪੀਕ ਨਾਲ ਭਰੀਆਂ ਹੋਈਆਂ ਗੰਢਾਂ ਪੈ ਜਾਂਦੀਆਂ ਹਨ।

4. ਪੇਟ ਹੋ ਸਕਦਾ ਹੈ ਖਰਾਬ

ਤੁਸੀਂ ਪੂਰਾ ਦਿਨ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਛੂੰਹਦੇ ਹੋ, ਜਿਸ ਨਾਲ ਕਈ ਤਰ੍ਹਾਂ ਦੇ ਬੈਕਟੀਰੀਆ ਤੁਹਾਡੇ ਨਹੂੰਆਂ 'ਚ ਚਿਪਕ ਜਾਂਦੇ ਹਨ। ਜਦੋਂ ਤੁਸੀਂ ਇਸ ਬੈਕਟੀਰੀਆ ਭਰੇ ਹੱਥ ਨੂੰ ਮੂੰਹ 'ਚ ਪਾਉਂਦੇ ਹੋ ਤਾਂ ਬਹੁਤ ਜ਼ਿਆਦਾ ਮਾਤਰਾ 'ਚ ਬੈਕਟੀਰੀਆ ਤੁਹਾਡੇ ਪੇਟ 'ਚ ਪਹੁੰਚ ਜਾਂਦੇ ਹਨ ਅਤੇ ਇਸ ਨਾਲ ਪੇਟ 'ਚ ਇਨਫੈਕਸ਼ਨ ਤੋਂ ਲੈ ਕੇ ਜੁਕਾਮ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

5.ਦੰਦਾਂ ਦੀ ਸ਼ੇਪ 'ਤੇ ਅਸਰ

ਲਗਾਤਾਰ ਨਹੁੰ ਚਬਾਉਣ ਨਾਲ ਤੁਹਾਡੇ ਦੰਦਾਂ ਦੀ ਸ਼ੇਪ ਤੇ ਢਾਂਚੇ 'ਤੇ ਅਸਰ ਪੈਂਦਾ ਹੈ। ਇਸ ਨਾਲ ਦੰਦ ਟੁੱਟ ਸਕਦੇ ਹਨ, ਉਨ੍ਹਾਂ 'ਚ ਤਰੇੜਾਂ ਆ ਸਕਦੀਆਂ ਹਨ ਜਾਂ ਉਹ ਸਮੇਂ ਤੋਂ ਪਹਿਲਾਂ ਘਿਸ ਸਕਦੇ ਹਨ।