ਸਸਤਾ ਹੋਇਆ ਸੋਨਾ! ਚਾਂਦੀ ਦੇ ਰੇਟ ਵੀ ਡਿੱਗੇ, ਜਾਣੋ 10 ਗ੍ਰਾਮ Gold ਦਾ ਭਾਅ

ਸੋਮਵਾਰ (8 ਸਤੰਬਰ), ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਅੱਜ, MCX 'ਤੇ ਸੋਨੇ ਦੀ ਕੀਮਤ 0.51 ਫੀਸਦੀ ਡਿੱਗ ਕੇ 1,07,175 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ।

ਜੇਕਰ ਤੁਸੀਂ ਸੋਨੇ ਦੇ ਗਹਿਣੇ ਖਰੀਦਣਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਸਹੀ ਸਮਾਂ ਸਾਬਤ ਹੋ ਸਕਦਾ ਹੈ। ਸੋਮਵਾਰ (8 ਸਤੰਬਰ), ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਅੱਜ, MCX 'ਤੇ ਸੋਨੇ ਦੀ ਕੀਮਤ 0.51 ਫੀਸਦੀ ਡਿੱਗ ਕੇ 1,07,175 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਚਾਂਦੀ ਦੀ ਕੀਮਤ 0.72 ਫੀਸਦੀ ਡਿੱਗ ਕੇ 1,23,799 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਪਿਛਲੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਜ਼ਾਰ ਵਿੱਚ ਸੋਨੇ ਦੀ ਕੀਮਤ 900 ਰੁਪਏ ਵਧ ਕੇ 1,06,970 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਸੀ, ਜੋ ਕਿ ਰਿਕਾਰਡ ਲੈਵਲ ਦੇ ਨੇੜੇ ਹੈ।

ਵੀਰਵਾਰ ਨੂੰ 99.9 ਫੀਸਦੀ ਸ਼ੁੱਧ ਸੋਨਾ 1,000 ਰੁਪਏ ਡਿੱਗ ਕੇ 1,06,070 ਰੁਪਏ ਪ੍ਰਤੀ 10 ਗ੍ਰਾਮ ਹੋਇਆ ਸੀ।

99.5 ਫੀਸਦੀ ਸ਼ੁੱਧ ਸੋਨਾ ਵੀ ਸ਼ੁੱਕਰਵਾਰ ਨੂੰ 900 ਰੁਪਏ ਵੱਧ ਕੇ 1,06,100 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਚਾਂਦੀ ਦੀ ਕੀਮਤ 1,25,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।

HDFC ਸਿਕਿਊਰਿਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ, “ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਕਮੀ ਅਤੇ ਸੇਫ਼ ਇਨਵੈਸਟਮੈਂਟ ਦੀ ਮੰਗ ਵੱਧਣ ਦੀ ਉਮੀਦਾਂ ਕਰਕੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸੋਨੇ ਦੀ ਕੀਮਤ ਵਿੱਚ ਤੇਜ਼ੀ ਆਈ ਹੈ।”