ਚੰਡੀਗੜ੍ਹ ਸ਼ਹੀਦ ਭਗਤ ਸਿੰਘ ਹਵਾਈ ਅੱਡਾ 13 ਦਿਨਾਂ ਲਈ ਬੰਦ, ਸਾਰੀਆਂ ਉਡਾਣਾਂ ਰੱਦ

ਜਾਣਕਾਰੀ ਅਨੁਸਾਰ, ਹਵਾਈ ਅੱਡਾ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਮੱਧ ਤੱਕ (13 ਦਿਨਾਂ) ਲਈ ਬੰਦ ਰਹੇਗਾ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਟਿਕਟਾਂ ਅਤੇ ਯਾਤਰਾ ਯੋਜਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਹੀ ਏਅਰਲਾਈਨਜ਼ ਨਾਲ ਸੰਪਰਕ ਕਰ ਲੈਣ।
ਚੰਡੀਗੜ੍ਹ ਦਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਹੁਣ 13 ਦਿਨਾਂ ਲਈ ਬੰਦ ਰਹੇਗਾ। ਹਵਾਈ ਅੱਡਾ ਅਧਿਕਾਰੀਆਂ ਮੁਤਾਬਕ, ਇਹ ਫੈਸਲਾ ਰਨਵੇ ਦੀ ਮੁਰੰਮਤ ਅਤੇ ਤਕਨੀਕੀ ਕੰਮਾਂ ਕਾਰਨ ਲਿਆ ਗਿਆ ਹੈ। ਇਸ ਦੌਰਾਨ ਸਾਰੇ ਆਉਣ-ਜਾਣ ਵਾਲੇ ਉਡਾਣਾਂ ਰੱਦ ਰਹਿਣਗੀਆਂ।

ਜਾਣਕਾਰੀ ਅਨੁਸਾਰ, ਹਵਾਈ ਅੱਡਾ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਮੱਧ ਤੱਕ (13 ਦਿਨਾਂ) ਲਈ ਬੰਦ ਰਹੇਗਾ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਟਿਕਟਾਂ ਅਤੇ ਯਾਤਰਾ ਯੋਜਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਹੀ ਏਅਰਲਾਈਨਜ਼ ਨਾਲ ਸੰਪਰਕ ਕਰ ਲੈਣ। ਹਵਾਈ ਅੱਡੇ ਦੇ ਬੰਦ ਰਹਿਣ ਕਾਰਨ, ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਣਗੇ। ਜ਼ਿਆਦਾਤਰ ਲੋਕਾਂ ਨੂੰ ਹੁਣ ਅੰਮ੍ਰਿਤਸਰ, ਦਿੱਲੀ ਜਾਂ ਜੰਮੂ ਹਵਾਈ ਅੱਡਿਆਂ ‘ਤੇ ਨਿਰਭਰ ਰਹਿਣਾ ਪਵੇਗਾ।

 ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਇਹ ਕੰਮ ਯਾਤਰੀ ਸੁਰੱਖਿਆ ਅਤੇ ਭਵਿੱਖ ਵਿੱਚ ਹੋਰ ਵਧੀਆ ਸੇਵਾਵਾਂ ਦੇਣ ਲਈ ਕੀਤਾ ਜਾ ਰਿਹਾ ਹੈ।