ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ ਦੇ ਨਿਯਮਾਂ 'ਚ ਵੱਡਾ ਬਦਲਾਅ! ਇੰਟਰਵਿਊ ਖ਼ਤਮ, 3 ਭਾਸ਼ਾਵਾਂ 'ਚ ਹੋਵੇਗੀ ਪ੍ਰੀਖਿਆ

ਚੰਡੀਗੜ੍ਹ ਪੁਲਿਸ ਵਿਭਾਗ ਨੇ ਗਰੁੱਪ-ਸੀ (ਐਗਜ਼ੀਕਿਊਟਿਵ) ਪੁਰਸ਼ ਅਤੇ ਮਹਿਲਾ ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਵਿੱਚ ਅਹਿਮ ਬਦਲਾਅ ਕੀਤੇ ਹਨ। ਨਵੇਂ ਨਿਯਮਾਂ ਤਹਿਤ ਹੁਣ ਉਮੀਦਵਾਰਾਂ ਨੂੰ ਇੰਟਰਵਿਊ ਦੀ ਪ੍ਰਕਿਰਿਆ ਵਿੱਚੋਂ ਨਹੀਂ ਗੁਜ਼ਰਨਾ ਪਵੇਗਾ, ਸਗੋਂ ਅੰਤਿਮ ਮੈਰਿਟ ਸਿਰਫ ਲਿਖਤੀ ਪ੍ਰੀਖਿਆ ਅਤੇ ਬੋਨਸ ਅੰਕਾਂ ਦੇ ਆਧਾਰ 'ਤੇ ਹੀ ਬਣੇਗੀ। ਇਸ ਸਬੰਧੀ 'ਦ ਕਾਂਸਟੇਬਲ ਭਰਤੀ (ਤੀਸਰਾ ਸੋਧ) ਨਿਯਮ, 2026' ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਵਿਭਾਗ ਨੇ ਗਰੁੱਪ-ਸੀ (ਐਗਜ਼ੀਕਿਊਟਿਵ) ਪੁਰਸ਼ ਅਤੇ ਮਹਿਲਾ ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਵਿੱਚ ਅਹਿਮ ਬਦਲਾਅ ਕੀਤੇ ਹਨ। ਨਵੇਂ ਨਿਯਮਾਂ ਤਹਿਤ ਹੁਣ ਉਮੀਦਵਾਰਾਂ ਨੂੰ ਇੰਟਰਵਿਊ ਦੀ ਪ੍ਰਕਿਰਿਆ ਵਿੱਚੋਂ ਨਹੀਂ ਗੁਜ਼ਰਨਾ ਪਵੇਗਾ, ਸਗੋਂ ਅੰਤਿਮ ਮੈਰਿਟ ਸਿਰਫ ਲਿਖਤੀ ਪ੍ਰੀਖਿਆ ਅਤੇ ਬੋਨਸ ਅੰਕਾਂ ਦੇ ਆਧਾਰ 'ਤੇ ਹੀ ਬਣੇਗੀ। ਇਸ ਸਬੰਧੀ 'ਦ ਕਾਂਸਟੇਬਲ ਭਰਤੀ (ਤੀਸਰਾ ਸੋਧ) ਨਿਯਮ, 2026' ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।

ਪ੍ਰੀਖਿਆ ਦਾ ਨਵਾਂ ਪੈਟਰਨ ਅਤੇ ਭਾਸ਼ਾ ਦੀ ਚੋਣ
ਭਰਤੀ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਟਰਾਂਸਪੇਰੈਂਟ ਰਿਕਰੂਟਮੈਂਟ ਪ੍ਰੋਸੈਸ (TRP) ਦੇ ਨਿਯਮ ਲਾਗੂ ਕੀਤੇ ਗਏ ਹਨ। ਲਿਖਤੀ ਪ੍ਰੀਖਿਆ 100 ਅੰਕਾਂ ਦੀ ਹੋਵੇਗੀ, ਜਿਸ ਵਿੱਚ ਸਾਰੇ ਪ੍ਰਸ਼ਨ ਬਹੁ-ਵਿਕਲਪੀ (MCQ) ਹੋਣਗੇ। ਇਹ ਪ੍ਰੀਖਿਆ ਕੰਪਿਊਟਰ ਆਧਾਰਿਤ (CBT) ਜਾਂ OMR ਸ਼ੀਟ ਰਾਹੀਂ ਲਈ ਜਾ ਸਕਦੀ ਹੈ। ਸਭ ਤੋਂ ਮਹੱਤਵਪੂਰਨ ਤਬਦੀਲੀ ਇਹ ਹੈ ਕਿ ਹੁਣ ਪ੍ਰਸ਼ਨ ਪੱਤਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ। ਉਮੀਦਵਾਰਾਂ ਨੂੰ ਅਰਜ਼ੀ ਭਰਦੇ ਸਮੇਂ ਆਪਣੀ ਪਸੰਦ ਦੀ ਭਾਸ਼ਾ ਚੁਣਨੀ ਹੋਵੇਗੀ, ਜਿਸ ਨੂੰ ਬਾਅਦ ਵਿੱਚ ਬਦਲਿਆ ਨਹੀਂ ਜਾ ਸਕੇਗਾ।

ਨੈਗੇਟਿਵ ਮਾਰਕਿੰਗ ਅਤੇ ਸਰੀਰਕ ਟੈਸਟ
ਪ੍ਰੀਖਿਆ ਵਿੱਚ ਤੁੱਕਾ ਲਗਾਉਣ ਦੀ ਗੁੰਜਾਇਸ਼ ਨੂੰ ਖਤਮ ਕਰਨ ਲਈ ਨੈਗੇਟਿਵ ਮਾਰਕਿੰਗ ਪ੍ਰਣਾਲੀ ਲਾਗੂ ਕੀਤੀ ਗਈ ਹੈ, ਜਿਸ ਤਹਿਤ ਹਰੇਕ ਗਲਤ ਜਵਾਬ ਲਈ 0.25 ਅੰਕ ਕੱਟੇ ਜਾਣਗੇ। ਲਿਖਤੀ ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਹੀ ਅਗਲੇ ਪੜਾਅ ਯਾਨੀ ਸਰੀਰਕ ਟੈਸਟ (Physical Endurance and Measurement Test) ਲਈ ਬੁਲਾਇਆ ਜਾਵੇਗਾ।

ਭਰਤੀ ਪ੍ਰਕਿਰਿਆ ਦੇ ਮੁੱਖ ਨੁਕਤੇ:
ਜ਼ੀਰੋ ਇੰਟਰਵਿਊ ਨੀਤੀ: ਭਰਤੀ ਵਿੱਚ ਮਨੁੱਖੀ ਦਖਲਅੰਦਾਜ਼ੀ ਜਾਂ ਪੱਖਪਾਤ ਨੂੰ ਖਤਮ ਕਰਨ ਲਈ ਇੰਟਰਵਿਊ ਪੂਰੀ ਤਰ੍ਹਾਂ ਖਤਮ।
ਪਾਰਦਰਸ਼ਤਾ: ਭਵਿੱਖ ਦੀਆਂ ਸਾਰੀਆਂ ਭਰਤੀਆਂ TRP ਗਾਈਡਲਾਈਨਜ਼ ਅਨੁਸਾਰ ਹੋਣਗੀਆਂ।
ਅੰਕ ਪ੍ਰਣਾਲੀ: ਹਰੇਕ ਸਹੀ ਉੱਤਰ ਲਈ 1 ਅੰਕ ਮਿਲੇਗਾ, ਜਦਕਿ ਗਲਤ ਉੱਤਰ ਲਈ 0.25 ਦੀ ਕਟੌਤੀ ਹੋਵੇਗੀ।