ਚਾਹ ਪੀਣ ਦੇ ਸ਼ੌਕੀਨ ਸਾਵਧਾਨ! ਹੋ ਸਕਦੇ ਹਨ ਇਹ ਨੁਕਸਾਨ

ਭਾਰਤੀ ਲੋਕਾਂ ਚਾਹ ਪੀਣ ਦੇ ਬਹੁਤ ਸ਼ੌਂਕਿਨ ਹੁੰਦੇ ਹਨ। ਦਿਨ 'ਚ ਘੱਟ ਤੋਂ ਘੱਟ ਤਿੰਨ ਵਾਰ ਤਾਂ ਇਨ੍ਹਾਂ ਨੂੰ ਚਾਹ ਜ਼ਰੂਰ ਚਾਹੀਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ।

ਭਾਰਤੀ ਲੋਕਾਂ ਚਾਹ ਪੀਣ ਦੇ ਬਹੁਤ ਸ਼ੌਂਕਿਨ ਹੁੰਦੇ ਹਨ। ਦਿਨ 'ਚ ਘੱਟ ਤੋਂ ਘੱਟ ਤਿੰਨ ਵਾਰ ਤਾਂ ਇਨ੍ਹਾਂ ਨੂੰ ਚਾਹ ਜ਼ਰੂਰ ਚਾਹੀਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਥਕਾਵਟ ਉਤਾਰਣ ਲਈ ਵੀ ਲੋਕ ਦਿਨ 'ਚ ਕਈ ਵਾਰ ਚਾਹ ਪੀਂਦੇ ਹਨ, ਜਿਸ ਨਾਲ ਚਾਹ ਪੀਣ ਦੀ ਆਦਤ ਬਣ ਜਾਂਦੀ ਹੈ। ਜ਼ਰੂਰਤ ਤੋਂ ਜ਼ਿਆਦਾ ਚਾਹ ਪੀਣ ਨਾਲ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਚਾਹ 'ਚ ਕੈਫ਼ਿਨ ਪਾਈ ਜਾਂਦੀ ਹੈ, ਜੋ ਕਿ ਹੌਲੀ-ਹੌਲੀ ਸਾਡੀ ਸਿਹਤ 'ਤੇ ਅਸਰ ਪਾਉਦੀ ਹੈ। ਇਸ ਲਈ ਤੁਹਾਨੂੰ ਜ਼ਿਆਦਾ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ।

ਦਿਨ 'ਚ ਕਿੰਨੀ ਪੀਣੀ ਚਾਹੀਦੀ ਹੈ ਚਾਹ

ਇਕ ਕੱਪ ਚਾਹ 'ਚ 20 ਤੋਂ 60 ਮਿਲੀਗ੍ਰਾਮ ਦੇ ਵਿਚਕਾਰ ਕੈਫੀਨ ਦੀ ਮਾਤਰਾ ਪਾਈ ਜਾਂਦੀ ਹੈ। ਇਸ ਲਈ ਦਿਨ 'ਚ 3 ਕੱਪ ਤੋਂ ਜ਼ਿਆਦਾ ਚਾਹ ਨਹੀਂ ਪੀਣੀ ਚਾਹੀਦੀ, ਕਿਉਂਕਿ ਜ਼ਿਆਦਾ ਚਾਹ ਪੀਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ।

1. ਢਿੱਡ 'ਚ ਗੈਸ ਤੇ ਪਾਚਨ ਤੰਤਰ ਦੀ ਸਮੱਸਿਆ

ਖਾਲੀ ਢਿੱਡ ਚਾਹ ਪੀਣ ਨਾਲ ਸੀਨੇ ’ਚ ਜਲਨ, ਢਿੱਡ ’ਚ ਗੈਸ ਅਤੇ ਇਨਡਾਈਜੇਸ਼ਨ ਵਰਗੀਆਂ ਪ੍ਰੇਸ਼ਾਨੀਆਂ ਤੁਹਾਨੂੰ ਝੱਲਣੀਆਂ ਪੈ ਸਕਦੀਆਂ ਹਨ। ਬੇਹੀ ਚਾਹ ਨੂੰ ਦੁਬਾਰਾ ਗਰਮ ਕਰਕੇ ਪੀ ਲੈਣ ਨਾਲ ਪਾਚਨ ਤੰਤਰ 'ਤੇ ਬੁਰਾ ਅਸਰ ਪੈਂਦਾ ਹੈ। ਚਾਹ 'ਚ ਮੌਜੂਦ ਐਸਿਡਿਕ ਗੁਣ ਢਿੱਡ 'ਚ ਜਾ ਕੇ ਐਸਿਡ ਦੀ ਮਾਤਰਾ ਨੂੰ ਹੋਰ ਵਧਾ ਸਕਦੇ ਹਨ, ਜਿਸ ਨਾਲ ਅਪਚ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

2. ਛਾਤੀ 'ਚ ਜਲਨ

ਜੇਕਰ ਤੁਸੀਂ ਦਿਨ 'ਚ 2 ਤੋਂ ਜ਼ਿਆਦਾ ਕੱਪ ਚਾਹ ਪੀਂਦੇ ਹੋ ਤਾਂ ਤੁਹਾਡੀ ਛਾਤੀ ਵਿਚ ਜਲਨ ਦੀ ਸਮੱਸਿਆ ਹੋ ਸਕਦੀ ਹੈ। ਚਾਹ ਵਿੱਚ ਕੈਫੀਨ ਦੀ ਉੱਚ ਮਾਤਰਾ ਹੁੰਦੀ ਹੈ, ਜੋ ਐਸਿਡ ਬਣਾਉਣ ਦਾ ਕੰਮ ਕਰਦੀ ਹੈ। ਇਸ ਨਾਲ ਛਾਤੀ 'ਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ।

3. ਦੰਦਾਂ ਦੀਆਂ ਸਮੱਸਿਆਵਾਂ

ਜ਼ਿਆਦਾ ਮਾਤਰਾ ਵਿਚ ਚਾਹ ਦਾ ਸੇਵਨ ਕਰਨ ਨਾਲ ਦੰਦਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜ਼ਿਆਦਾ ਚਾਹ ਪੀਣ ਨਾਲ ਦੰਦ ਪੀਲੇ ਪੈ ਸਕਦੇ ਹਨ ਅਤੇ ਕੈਵਿਟੀ ਦੀ ਸਮੱਸਿਆ ਵੀ ਹੋ ਸਕਦੀ ਹੈ।

4. ਚੱਕਰ ਆਉਣਾ

ਚਾਹ 'ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਦਾ ਜ਼ਿਆਦਾ ਸੇਵਨ ਕਰਨ ਨਾਲ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਸਥਿਤੀ ਉਦੋਂ ਬਣਦੀ ਹੈ, ਜਦੋਂ ਤੁਸੀਂ 400-500 ਮਿਲੀਗ੍ਰਾਮ ਤੋਂ ਜ਼ਿਆਦਾ ਕੈਫੀਨ ਦੀ ਵਰਤੋਂ ਕਰ ਲੈਂਦੇ ਹੋ। ਹਾਲਾਂਕਿ ਤਣਾਅ ਨਾਲ ਜੂਝ ਰਿਹਾ ਵਿਅਕਤੀ ਜੇਕਰ ਘੱਟ ਮਾਤਰਾ 'ਚ ਚਾਹ ਦੀ ਵਰਤੋਂ ਕਰਦਾ ਹੈ ਤਾਂ ਵੀ ਉਸ ਨੂੰ ਚੱਕਰ ਆ ਸਕਦੇ ਹਨ।

5. ਕਿਡਨੀ 'ਤੇ ਪੈਂਦਾ ਬੁਰਾ ਅਸਰ

ਜ਼ਿਆਦਾ ਮਾਤਰਾ ਵਿਚ ਚਾਹ ਦਾ ਸੇਵਨ ਕਰਨ ਨਾਲ ਕਿਡਨੀ 'ਤੇ ਬੁਰਾ ਅਸਰ ਪੈ ਸਕਦਾ ਹੈ। ਖ਼ਾਸ ਤੌਰ 'ਤੇ ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਅਤੇ ਜ਼ਿਆਦਾ ਗਰਮ ਚਾਹ ਬਿਲਕੁੱਲ ਨਹੀਂ ਪੀਣੀ ਚਾਹੀਦੀ। ਇਸ ਦਾ ਬੁਰਾ ਅਸਰ ਮਰੀਜ਼ ਦੀ ਕਿਡਨੀ 'ਤੇ ਪੈਂਦਾ ਹੈ, ਜਿਸ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

6. ਝੁਰੜੀਆਂ ਦੀ ਸਮੱਸਿਆ

ਚਾਹ ਦੇ ਜ਼ਿਆਦਾ ਸੇਵਨ ਨਾਲ ਚਿਹਰੇ 'ਤੇ ਝੁਰੜੀਆਂ ਦੀ ਸਮੱਸਿਆ ਹੋ ਸਕਦੀ ਹੈ, ਜਿਸ ਨਾਲ ਤੁਸੀਂ ਆਪਣੀ ਉਮਰ ਤੋਂ ਜ਼ਿਆਦਾ ਦਿਖਣ ਲੱਗਦੇ ਹੋ। ਇਸ ਲਈ ਜ਼ਿਆਦਾ ਚਾਹ ਪੀਣ ਤੋਂ ਬਚੋ।

7.ਗਰਭਅਵਸਥਾ 'ਚ ਸਮੱਸਿਆ ਆਉਣਾ

ਗਰਭਅਵਸਥਾ ਦੇ ਸਮੇਂ ਔਰਤਾਂ ਨੂੰ ਜ਼ਿਆਦਾ ਮਾਤਰਾ ਵਿਚ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਗਰਭਪਾਤ ਅਤੇ ਜਨਮ ਦੇ ਸਮੇਂ ਬੱਚੇ ਦਾ ਭਾਰ ਘੱਟ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਜ਼ਿਆਦਾ ਚਾਹ ਪੀਣ ਨਾਲ ਸਰੀਰ 'ਚ ਆਇਰਨ ਦੀ ਕਮੀ ਵੀ ਹੋ ਜਾਂਦੀ ਹੈ, ਜਿਸ ਨਾਲ ਸਰੀਰ ਕਮਜ਼ੋਰ ਹੁੰਦਾ ਹੈ।

8. ਨੀਂਦ 'ਤੇ ਅਸਰ

 ਜ਼ਰੂਰਤ ਤੋਂ ਜ਼ਿਆਦਾ ਚਾਹ ਪੀਣ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਚਾਹ 'ਚ ਕੈਫ਼ਿਨ ਪਾਇਆ ਜਾਂਦਾ ਹੈ, ਜਿਸ ਕਰਕੇ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਹੜੇ ਲੋਕ ਨੀਂਦ ਨਾ ਆਉਣ ਵਰਗੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ, ਉਨ੍ਹਾਂ ਨੂੰ ਚਾਹ ਘਟ ਪੀਣੀ ਚਾਹੀਦੀ ਹੈ।