ਜਲੰਧਰ ਵਿੱਚ ਗੁੰਡਾਗਰਦੀ ਨੰਗਾ ਨਾਚ:'ਤੇ: ਫਲ ਵਿਕਰੇਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਪੀੜਤ ਫਲ ਵਿਕਰੇਤਾ ਨੇ ਪੁਲਸ ਦੀ ਕਾਰਵਾਈ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਜਲੰਧਰ ਦੇ ਥਾਣਾ 2 ਅਧੀਨ ਪੈਂਦੇ ਆਦਰਸ਼ ਨਗਰ ਦੇ ਚਿਕ ਚਿਕ ਚੌਂਕ ਨੇੜੇ ਵੀਰਵਾਰ ਦੇਰ ਰਾਤ ਗੁੰਡਾਗਰਦੀ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। 10 ਤੋਂ ਵੱਧ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਫਲ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ।

ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਪੀੜਤ ਫਲ ਵਿਕਰੇਤਾ ਨੇ ਪੁਲਸ ਦੀ ਕਾਰਵਾਈ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੀੜਤ ਫਲ ਵਿਕਰੇਤਾ ਨੇ ਦੱਸਿਆ ਕਿ ਇਹਨਾਂ ਹਮਲਾਵਰਾਂ ਨੇ ਇੱਕ ਦਿਨ ਪਹਿਲਾਂ (ਬੁੱਧਵਾਰ ਰਾਤ) ਵੀ ਹਮਲਾ ਕੀਤਾ ਸੀ, ਜਿਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ।ਲੋਕਾਂ ਦਾ ਦੋਸ਼ ਹੈ ਕਿ ਪਹਿਲੀ ਸ਼ਿਕਾਇਤ 'ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਦੋਸ਼ੀ ਦੁਬਾਰਾ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਫਲ ਵਿਕਰੇਤਾ ਨੂੰ ਸੜਕ 'ਤੇ ਸੁੱਟ-ਸੁੱਟ ਕੇ ਮਾਰਿਆ ਅਤੇ ਫਰਾਰ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਜੇਕਰ ਪਹਿਲੇ ਹਮਲੇ 'ਤੇ ਪੁਲਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਗਰੀਬ ਫਲ ਵਾਲੇ ਦਾ ਬਚਾਅ ਹੋ ਸਕਦਾ ਸੀ।

ਪੁਲਸ ਨੂੰ ਇਸ ਘਟਨਾ ਦੀ ਸੂਚਨਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਬੇਟੇ ਅਤੁਲ ਭਗਤ ਨੇ ਦਿੱਤੀ, ਜਦੋਂ ਉਹ ਉੱਥੋਂ ਲੰਘ ਰਹੇ ਸਨ। ਉਨ੍ਹਾਂ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਹੀ ਪੁਲਿਸ ਮੌਕੇ 'ਤੇ ਪਹੁੰਚੀ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਅਤੁਲ ਭਗਤ ਅਤੇ ਉਨ੍ਹਾਂ ਦੇ ਭਤੀਜੇ ਚੰਦਨ ਭਗਤ ਵੀ ਮੌਕੇ 'ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਚੰਦਨ ਭਗਤ ਨੇ ਥਾਣਾ ਮੁਖੀ ਨੂੰ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ। ਸਥਾਨਕ ਕੌਂਸਲਰ ਨਿਤਿਨ ਕੋਹਲੀ ਨੇ ਵੀ ਪੁਲਸ ਕਮਿਸ਼ਨਰ ਨਾਲ ਗੱਲ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਜਿਸ ਸਮੇਂ ਨੌਜਵਾਨਾਂ ਨੇ ਹਮਲਾ ਕੀਤਾ, ਤਾਂ ਆਸ-ਪਾਸ ਖੜ੍ਹੇ ਲੋਕਾਂ ਨੇ ਸਾਰੀ ਘਟਨਾ ਦਾ ਵੀਡੀਓ ਬਣਾ ਲਿਆ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਬਿਨਾਂ ਕਿਸੇ ਡਰ ਦੇ ਫਲ ਵਿਕਰੇਤਾ ਦੀ ਦੁਕਾਨ 'ਤੇ ਪਿਆ ਸਾਰਾ ਫਰੂਟ ਸੜਕ 'ਤੇ ਖਿਲਾਰ ਰਹੇ ਸਨ। ਉਹਨਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਉਹਨਾਂ ਨੇ ਤੋਲਣ ਵਾਲਾ ਕਾਂਡਾ ਵੀ ਚੁੱਕ ਕੇ ਸੜਕ 'ਤੇ ਪਟਕ ਦਿੱਤਾ।ਪੁਲਸ ਕਮਿਸ਼ਨਰੇਟ ਦੇ ਡਰ ਤੋਂ ਬਿਨਾਂ ਇਸ ਭੀੜ-ਭਾੜ ਵਾਲੇ ਇਲਾਕੇ ਵਿੱਚ ਸਰੇਆਮ ਬਦਮਾਸ਼ੀ ਹੋ ਰਹੀ ਹੈ। ਥਾਣਾ ਮੁਖੀ ਨੇ ਭਰੋਸਾ ਦਿੱਤਾ ਹੈ ਕਿ ਸ਼ੁੱਕਰਵਾਰ ਸਵੇਰ ਤੱਕ ਸਾਰੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ ਅਤੇ ਪੀੜਤ ਪਰਿਵਾਰ ਨੂੰ ਪੂਰਾ ਨਿਆਂ ਦਿਵਾਇਆ ਜਾਵੇਗਾ।
" data-instgrm-version="14" style="background:#FFF; border:0; margin:10px auto; max-width:540px; width:100%;">