BSNL ਨੇ ਲਾਂਚ ਕੀਤਾ iPhone ਤੋਂ ਵੀ ਮਹਿੰਗਾ ਫੋਨ! ਜਾਣੋ ਕੀ ਹੈ ਇਸ ਦੀ ਖਾਸੀਅਤ

ਸਰਕਾਰੀ ਟੈਲੀਕਾਮ ਕੰਪਨੀ BSNL ਨੇ ਭਾਰਤ 'ਚ ਇੱਕ ਨਵਾਂ ਸੈਟੇਲਾਈਟ ਫੋਨ (Satellite Phone) ਲਾਂਚ ਕੀਤਾ ਹੈ, ਜਿਸ...
ਨਵੀਂ ਦਿੱਲੀ: ਸਰਕਾਰੀ ਟੈਲੀਕਾਮ ਕੰਪਨੀ BSNL ਨੇ ਭਾਰਤ 'ਚ ਇੱਕ ਨਵਾਂ ਸੈਟੇਲਾਈਟ ਫੋਨ (Satellite Phone) ਲਾਂਚ ਕੀਤਾ ਹੈ, ਜਿਸ ਦੀ ਕੀਮਤ ਸੁਣ ਕੇ ਹਰ ਕੋਈ ਹੈਰਾਨ ਹੈ। ਇਸ ਫੋਨ ਦੀ ਕੀਮਤ 1,34,166 ਰੁਪਏ (ਟੈਕਸ ਸਮੇਤ) ਰੱਖੀ ਗਈ ਹੈ, ਜੋ ਕਿ Apple ਦੇ ਆਉਣ ਵਾਲੇ iPhone 17, iPhone 17 Pro ਅਤੇ Samsung Galaxy S26 Ultra ਵਰਗੇ ਪ੍ਰੀਮੀਅਮ ਫੋਨਾਂ ਨਾਲੋਂ ਵੀ ਕਿਤੇ ਜ਼ਿਆਦਾ ਹੈ। 

ਨੈੱਟਵਰਕ ਤੋਂ ਬਿਨਾਂ ਵੀ ਕਰੇਗਾ ਕੰਮ
ਇਸ ਸੈਟੇਲਾਈਟ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਉਨ੍ਹਾਂ ਇਲਾਕਿਆਂ ਵਿੱਚ ਵੀ ਕੰਮ ਕਰਦਾ ਹੈ ਜਿੱਥੇ ਮੋਬਾਈਲ ਨੈੱਟਵਰਕ ਨਹੀਂ ਪਹੁੰਚ ਸਕਦੇ। ਇਹ ਫੋਨ ਯੂਜ਼ਰਸ ਨੂੰ ਚਲਦੇ-ਫਿਰਦੇ ਕਮਿਊਨੀਕੇਸ਼ਨ ਨੈੱਟਵਰਕ ਨਾਲ ਜੁੜੇ ਰਹਿਣ, ਵਾਇਸ ਕਾਲ ਕਰਨ ਅਤੇ ਐਮਰਜੈਂਸੀ ਸਪੋਰਟ ਹਾਸਲ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਸ ਫੋਨ ਦੀ ਬੈਟਰੀ ਲਾਈਫ ਕਾਫੀ ਲੰਬੀ ਹੈ ਅਤੇ ਇਹ ਬਹੁਤ ਮਜ਼ਬੂਤ ਅਤੇ ਟਿਕਾਊ ਬਣਾਇਆ ਗਿਆ ਹੈ।

ਆਮ ਜਨਤਾ ਲਈ ਵਰਤੋਂ 'ਤੇ ਪਾਬੰਦੀ
ਇਹ ਸੈਟੇਲਾਈਟ ਫੋਨ ਮੁੱਖ ਤੌਰ 'ਤੇ ਕਮਰਸ਼ੀਅਲ ਇਸਤੇਮਾਲ ਲਈ ਹੈ। ਟੈਲੀਕਾਮ ਵਿਭਾਗ (DoT) ਦੇ ਨਿਯਮਾਂ ਅਨੁਸਾਰ, ਕੋਈ ਵੀ ਆਮ ਵਿਅਕਤੀ ਜਾਂ ਸੰਸਥਾ ਬਿਨਾਂ ਵਿਸ਼ੇਸ਼ ਇਜਾਜ਼ਤ ਦੇ ਇਸ ਫੋਨ ਦੀ ਵਰਤੋਂ ਨਹੀਂ ਕਰ ਸਕਦੀ। ਇਹ ਫੋਨ ਖਾਸ ਤੌਰ 'ਤੇ ਰੱਖਿਆ (Defence), ਸਮੁੰਦਰੀ ਕੰਮਾਂ, ਆਫ਼ਤ ਪ੍ਰਬੰਧਨ, ਮਾਈਨਿੰਗ, ਦੂਰ-ਦੁਰਾਡੇ ਦੇ ਖੇਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਅਤੇ ਐਡਵੈਂਚਰ ਟ੍ਰੈਵਲਰਜ਼ ਲਈ ਤਿਆਰ ਕੀਤਾ ਗਿਆ ਹੈ।

ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਜਾਣਕਾਰੀ?
ਇਸ ਫੋਨ ਬਾਰੇ ਵਧੇਰੇ ਜਾਣਕਾਰੀ ਲਈ ਗਾਹਕ ਆਪਣੇ ਨਜ਼ਦੀਕੀ BSNL ਦਫ਼ਤਰ ਜਾ ਸਕਦੇ ਹਨ ਜਾਂ ਕੰਪਨੀ ਵੱਲੋਂ ਜਾਰੀ ਕੀਤੇ ਗਏ ਨੰਬਰ 9768866652 'ਤੇ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ BSNL ਦੇਸ਼ ਭਰ ਵਿੱਚ ਆਪਣੀਆਂ 4G ਸੇਵਾਵਾਂ ਦਾ ਵਿਸਤਾਰ ਕਰ ਰਹੀ ਹੈ ਅਤੇ ਹੁਣ ਤੱਕ ਲਗਭਗ 99,000 ਸਾਈਟਾਂ ਲਾਂਚ ਕੀਤੀਆਂ ਜਾ ਚੁੱਕੀਆਂ ਹਨ।