ਸਬਜ਼ੀ ਵੇਚਣ ਵਾਲੇ ਦੀ ਚਮਕੀ ਕਿਸਮਤ, ਜਿੱਤੀ 11 ਕਰੋੜ ਦੀ ਲਾਟਰੀ

ਜਾਣਕਾਰੀ ਅਨੁਸਾਰ ਜਿਸ ਦੀ ਲਾਟਰੀ ਨਿਕਲੀ ਹੈ ,ਉਹ ਰਾਜਸਥਾਨ ਦੇ ਜੈਪੁਰ ਦੇ ਕਠਪੁਤਲੀ ਦਾ ਰਹਿਣ ਵਾਲਾ ਅਮਿਤ ਸੇਹੜਾ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ।
ਪੰਜਾਬ ਸਰਕਾਰ ਦੇ 11 ਕਰੋੜ ਰੁਪਏ ਦੇ ਦੀਵਾਲੀ ਬੰਪਰ ਲਾਟਰੀ ਇਨਾਮ ਦਾ ਜੇਤੂ ਆਖਰਕਾਰ ਚਾਰ ਦਿਨਾਂ ਬਾਅਦ ਮਿਲ ਗਿਆ। ਸਰਕਾਰ ਅਤੇ ਲਾਟਰੀ ਵੇਚਣ ਵਾਲੇ ਉਸ ਦੀ ਭਾਲ ਵਿੱਚ ਰੁੱਝੇ ਹੋਏ ਸਨ। ਜੈਪੁਰ ਵਿੱਚ ਇੱਕ ਸਬਜ਼ੀ ਵਿਕਰੇਤਾ ਅਮਿਤ ਲਾਟਰੀ ਦਾ ਜੇਤੂ ਬਣ ਕੇ ਸਾਹਮਣੇ ਆਇਆ ਹੈ ਅਤੇ ਸਰਕਾਰ ਵੱਲੋਂ ਉਸਨੂੰ ਇਨਾਮ ਦਾ ਚੈੱਕ ਦਿੱਤਾ ਜਾਵੇਗਾ। ਉਸਦੇ ਸ਼ਾਮ ਤੱਕ ਬਠਿੰਡਾ ਪਹੁੰਚਣ ਦੀ ਉਮੀਦ ਹੈ। ਉਹ ਅੱਜ ਆਪਣੀ ਲਾਟਰੀ ਦਾ ਦਾਅਵਾ ਕਰਨ ਲਈ ਚੰਡੀਗੜ੍ਹ ਆਇਆ ਸੀ। ਉਸ ਦੀ ਪਤਨੀ ਅਤੇ ਦੋਵੇਂ ਬੱਚੇ ਵੀ ਉਸ ਦੇ ਨਾਲ ਆਏ ਸਨ। ਇਸ ਦੌਰਾਨ ਅਮਿਤ ਬਹੁਤ ਭਾਵੁਕ ਹੋ ਗਿਆ। ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ।

ਜਾਣਕਾਰੀ ਅਨੁਸਾਰ ਜਿਸ ਦੀ ਲਾਟਰੀ ਨਿਕਲੀ ਹੈ ,ਉਹ ਰਾਜਸਥਾਨ ਦੇ ਜੈਪੁਰ ਦੇ ਕਠਪੁਤਲੀ ਦਾ ਰਹਿਣ ਵਾਲਾ ਅਮਿਤ ਸੇਹੜਾ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ। ਜਦੋਂ ਅਮਿਤ ਸੇਹੜਾ ਬਠਿੰਡਾ ਆਇਆ ਸੀ ਤਾਂ ਬਠਿੰਡਾ ਦੇ ਰਤਨ ਲਾਟਰੀ ਕਾਊਂਟਰ ਤੋਂ A ਸੀਰੀਜ਼ ਦਾ 438586 ਨੰਬਰ ਵਾਲਾ ਟਿਕਟ ਖਰੀਦਿਆ ਸੀ। ਟਿਕਟ ਖਰੀਦਣ ਤੋਂ ਬਾਅਦ ਉਸ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੀ ਕਿਸਮਤ ਇੰਨੀ ਜਲਦੀ ਬਦਲਣ ਵਾਲੀ ਹੈ।