ਰੇਲਵੇ ਸਟੇਸ਼ਨ 'ਤੇ ਸੀਟ ਲਈ ਖੂਨੀ ਜੰਗ! ਯਾਤਰੀ ਦੀ ਕੁੱਟ-ਕੁੱਟ ਕੇ ਹੱਤਿਆ, RPF ਕਰਮੀ ਬਣੇ ਰਹੇ ਤਮਾਸ਼ਬੀਨ

ਦਿੱਲੀ ਦੇ ਸ਼ਾਹਦਰਾ ਰੇਲਵੇ ਸਟੇਸ਼ਨ 'ਤੇ ਇਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਰੇਲਗੱਡੀ ਦੇ ਜਨਰਲ ਡੱਬੇ ਵਿੱਚ ਸੀਟ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ ਯਾਤਰੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਹ ਖ਼ੌਫ਼ਨਾਕ ਵਾਰਦਾਤ ਸਟੇਸ਼ਨ ਦੇ ਪਲੇਟਫਾਰਮ ਨੰਬਰ-3 'ਤੇ ਵਾਪਰੀ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਨਿਹੱਥੇ ਯਾਤਰੀ 'ਤੇ ਹਮਲਾ ਕੀਤਾ ਜਾ ਰਿਹਾ ਸੀ, ਤਾਂ ਉੱਥੇ ਮੌਜੂਦ ਹੋਰ ਲੋਕ ਅਤੇ ਰੇਲਵੇ ਸੁਰੱਖਿਆ ਬਲ (RPF) ਦੇ ਕਰਮਚਾਰੀ ਮੂਕਦਰਸ਼ਕ ਬਣੇ ਸਭ ਦੇਖਦੇ ਰਹੇ।
ਨਵੀਂ ਦਿੱਲੀ : ਦਿੱਲੀ ਦੇ ਸ਼ਾਹਦਰਾ ਰੇਲਵੇ ਸਟੇਸ਼ਨ 'ਤੇ ਇਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਰੇਲਗੱਡੀ ਦੇ ਜਨਰਲ ਡੱਬੇ ਵਿੱਚ ਸੀਟ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ ਯਾਤਰੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਹ ਖ਼ੌਫ਼ਨਾਕ ਵਾਰਦਾਤ ਸਟੇਸ਼ਨ ਦੇ ਪਲੇਟਫਾਰਮ ਨੰਬਰ-3 'ਤੇ ਵਾਪਰੀ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਨਿਹੱਥੇ ਯਾਤਰੀ 'ਤੇ ਹਮਲਾ ਕੀਤਾ ਜਾ ਰਿਹਾ ਸੀ, ਤਾਂ ਉੱਥੇ ਮੌਜੂਦ ਹੋਰ ਲੋਕ ਅਤੇ ਰੇਲਵੇ ਸੁਰੱਖਿਆ ਬਲ (RPF) ਦੇ ਕਰਮਚਾਰੀ ਮੂਕਦਰਸ਼ਕ ਬਣੇ ਸਭ ਦੇਖਦੇ ਰਹੇ।

ਮਾਮੂਲੀ ਬਹਿਸ ਨੇ ਲਿਆ ਹਿੰਸਕ ਰੂਪ
ਪ੍ਰਾਪਤ ਜਾਣਕਾਰੀ ਅਨੁਸਾਰ, ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਰਹਿਣ ਵਾਲਾ ਪੰਕਜ ਧਾਮਾ ਯੋਗਾ ਐਕਸਪ੍ਰੈਸ ਵਿਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉਹ ਡੱਬੇ ਦੇ ਗੇਟ ਕੋਲ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਕੁਝ ਸਹਿ-ਯਾਤਰੀਆਂ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਇਹ ਮਾਮੂਲੀ ਬਹਿਸ ਇੰਨੀ ਵਧ ਗਈ ਕਿ ਗੁੱਸੇ ਵਿੱਚ ਆਏ ਯਾਤਰੀਆਂ ਨੇ ਪੰਕਜ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਹਸਪਤਾਲ 'ਚ ਤੋੜਿਆ ਦਮ
ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਪੰਕਜ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਘਟਨਾ ਤੋਂ ਬਾਅਦ ਰੇਲਵੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਸੀਸੀਟੀਵੀ (CCTV) ਫੁਟੇਜ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਘਟਨਾ ਨੇ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਸੁਰੱਖਿਆ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੁਸਤੈਦੀ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।