ਭਾਜਪਾ 80 ਲੱਖ ਗਰੀਬ ਲੋਕਾਂ ਦੇ ਕੱਟ ਰਹੀ ਰਾਸ਼ਨ ਕਾਰਡ : CM ਮਾਨ

ਕੇਂਦਰ ਦੀ ਭਾਜਪਾ ਸਰਕਾਰ 8 ਲੱਖ 2 ਹਜ਼ਾਰ 493 ਰਾਸ਼ਨ ਕਾਰਡ ਕੱਟ ਰਹੀ ਹੈ। ਜੇ ਇਕ ਕਾਰਡ ਵਿਚ 4 ਲੋਕ ਜੋੜੇ ਜਾਂਦੇ ਹਨ, ਤਾਂ ਇਸ ਦਾ ਮਤਲਬ ਹੈ ਕਿ 32 ਲੱਖ ਲੋਕ ਮੁਫ਼ਤ ਰਾਸ਼ਨ ਲੈਣ ਤੋਂ ਵਾਂਝੇ ਰਹਿ ਜਾਣਗੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰ ਸਰਕਾਰ 'ਤੇ ਪੀ.ਡੀ.ਐਸ. ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਦੋਸ਼ ਲਗਾਇਆ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਨਿਯਮ ਪੰਜਾਬ ਲਈ ਵੱਖਰੇ ਹਨ ਅਤੇ ਦੂਜੇ ਸੂਬਿਆਂ ਲਈ ਵੱਖਰੇ ਹਨ ਪਰ ਪੰਜਾਬ ਸਰਕਾਰ ਕਿਸੇ ਨੂੰ ਵੀ ਅਪਣੇ ਮੂੰਹੋਂ ਬੁਰਕੀ ਨਹੀਂ ਖੋਹਣ ਦੇਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਪਹਿਲਾਂ ਵੋਟ ਚੋਰ ਸੀ, ਹੁਣ ਇਹ ਰਾਸ਼ਨ ਚੋਰ ਵੀ ਬਣ ਗਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਇਕ ਰਿਪੋਰਟ ਮਿਲੀ ਹੈ, ਜਿਸ ਵਿਚ ਕੇਂਦਰ ਦੀ ਭਾਜਪਾ ਸਰਕਾਰ 8 ਲੱਖ 2 ਹਜ਼ਾਰ 493 ਰਾਸ਼ਨ ਕਾਰਡ ਕੱਟ ਰਹੀ ਹੈ। ਜੇ ਇਕ ਕਾਰਡ ਵਿਚ 4 ਲੋਕ ਜੋੜੇ ਜਾਂਦੇ ਹਨ, ਤਾਂ ਇਸ ਦਾ ਮਤਲਬ ਹੈ ਕਿ 32 ਲੱਖ ਲੋਕ ਮੁਫ਼ਤ ਰਾਸ਼ਨ ਲੈਣ ਤੋਂ ਵਾਂਝੇ ਰਹਿ ਜਾਣਗੇ। ਹੁਣ ਵੋਟਾਂ ਚੋਰੀ ਕਰਨ ਤੋਂ ਬਾਅਦ, ਭਾਜਪਾ ਵੀ ਰਾਸ਼ਨ ਚੋਰੀ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਨ ਕਾਰਡ ਕੱਟਣ ਲਈ ਇਕ ਮਾਪਦੰਡ ਵੀ ਰੱਖਿਆ ਹੈ। ਜੇ ਤੁਹਾਡੇ ਕੋਲ ਚਾਰ ਪਹੀਆ ਵਾਹਨ ਹੈ, 25 ਲੱਖ ਤੋਂ ਵੱਧ ਦਾ ਟਰਨਓਵਰ ਹੈ, ਢਾਈ ਏਕੜ ਤੋਂ ਵੱਧ ਜ਼ਮੀਨ ਹੈ, ਜਾਂ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ, ਤਾਂ ਰਾਸ਼ਨ ਕਾਰਡ ਰੱਦ ਕਰ ਦਿਤਾ ਜਾਵੇਗਾ।