ਬਿਲਾਸਪੁਰ: ਆਪਸ 'ਚ ਟਕਰਾਈਆਂ 2 ਟਰੇਨਾਂ, 6 ਦੀ ਮੌਤ, ਕਈ ਜ਼ਖਮੀ

ਇਹ ਹਾਦਸਾ ਸ਼ਾਮ 4 ਵਜੇ ਦੇ ਕਰੀਬ ਗਟੋਰਾ ਅਤੇ ਬਿਲਾਸਪੁਰ ਸਟੇਸ਼ਨਾਂ ਵਿਚਕਾਰ ਅਪ ਲਾਈਨ 'ਤੇ ਵਾਪਰਿਆ।
ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਮੰਗਲਵਾਰ ਸ਼ਾਮ ਨੂੰ ਜੈਰਾਮ ਨਗਰ ਸਟੇਸ਼ਨ ਦੇ ਨੇੜੇ ਗੇਵਰਾ ਰੋਡ ਬਿਲਾਸਪੁਰ (68733) MEMU ਲੋਕਲ ਟ੍ਰੇਨ ਇੱਕ ਮਾਲ ਗੱਡੀ ਨਾਲ ਟਕਰਾ ਗਈ। ਇਹ ਹਾਦਸਾ ਸ਼ਾਮ 4 ਵਜੇ ਦੇ ਕਰੀਬ ਗਟੋਰਾ ਅਤੇ ਬਿਲਾਸਪੁਰ ਸਟੇਸ਼ਨਾਂ ਵਿਚਕਾਰ ਅਪ ਲਾਈਨ 'ਤੇ ਵਾਪਰਿਆ।

ਮੁੱਢਲੀ ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਲਗਭਗ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਤੋਂ ਤਿੰਨ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰੇਲਵੇ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਰੇਲਵੇ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਜਾਰੀ ਹੈ।ਰੇਲਵੇ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਹੈ ਅਤੇ ਤਕਨੀਕੀ ਮਾਹਰ ਮੌਕੇ 'ਤੇ ਮੌਜੂਦ ਹਨ। ਸਟੇਸ਼ਨ ਦੇ ਆਲੇ-ਦੁਆਲੇ ਰੇਲ ਆਵਾਜਾਈ ਥੋੜ੍ਹੇ ਸਮੇਂ ਲਈ ਪ੍ਰਭਾਵਿਤ ਹੋਈ ਸੀ ਪਰ ਆਮ ਸਥਿਤੀ ਨੂੰ ਬਹਾਲ ਕਰਨ ਲਈ ਯਤਨ ਜਾਰੀ ਹਨ।