ਚੁਗਿੱਟੀ ਚੌਕ ‘ਤੇ ਟ੍ਰੈਫਿਕ ਜਾਮ ਤੋਂ ਮਿਲੀ ਵੱਡੀ ਰਾਹਤ - ਗੁਰੂ ਨਾਨਕ ਪੁਰਾ ਤੋਂ ਗੌਸ਼ਾਲਾ ਵਾਲੀ ਸਰਵਿਸ ਰੋਡ ਅੱਜ ਤੋਂ ਖੁੱਲ੍ਹੀ: ਨਿਤਿਨ ਕੋਹਲੀ ਦੇ ਯਤਨਾਂ ਨਾਲ ਲੋਕਾਂ ਨੂੰ ਮਿਲੀ ਸੁਵਿਧਾ

ਕਈ ਸਾਲਾਂ ਤੋਂ ਗੁਰੂ ਨਾਨਕ ਪੁਰਾ ਤੋਂ ਗੌਸ਼ਾਲਾ ਵਾਲੀ ਸਰਵਿਸ ਰੋਡ ਦੀ ਹਾਲਤ ਖ਼ਰਾਬ ਸੀ। ਜਿਸ ਕਾਰਨ ਇਸ ਰੋਡ ਤੇ ਆਵਾਜਾਈ ਨਹੀਂ ਹੋ ਸਕਦੀ ਸੀ।
ਕਈ ਸਾਲਾਂ ਤੋਂ ਗੁਰੂ ਨਾਨਕ ਪੁਰਾ ਤੋਂ ਗੌਸ਼ਾਲਾ ਵਾਲੀ ਸਰਵਿਸ ਰੋਡ ਦੀ ਹਾਲਤ ਖ਼ਰਾਬ ਸੀ। ਜਿਸ ਕਾਰਨ ਇਸ ਰੋਡ ਤੇ ਆਵਾਜਾਈ ਨਹੀਂ ਹੋ ਸਕਦੀ ਸੀ। ਇਸ ਰੋਡ ਦੀ ਹਾਲਤ ਖ਼ਰਾਬ ਹੋਣ ਕਾਰਨ ਚੁਗਿੱਟੀ ਚੌਕ ਤੇ ਟ੍ਰੈਫਿਕ ਜਾਮ ਦੀ ਸਮੱਸਿਆ ਰਹਿੰਦੀ ਸੀ। ਹੁਣ ਇਸ ਸੜਕ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੇ ਲਗਾਤਾਰ ਅਤੇ ਪ੍ਰਭਾਵਸ਼ਾਲੀ ਯਤਨਾਂ ਕਾਰਨ ਇਸ ਸੜਕ ਨੂੰ ਨਵਾਂ ਬਣਾ ਦਿੱਤਾ ਗਿਆ ਅਤੇ ਅੱਜ ਤੋਂ ਆਧਿਕਾਰਿਕ ਤੌਰ ‘ਤੇ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ ।

ਨਿਤਿਨ ਕੋਹਲੀ ਨੇ ਕਿਹਾ ਕਿ ਚੁਗਿੱਟੀ ਚੌਕ ਇਲਾਕਾ ਹਮੇਸ਼ਾ ਵਾਹਨਾਂ ਦੀ ਭਾਰੀ ਆਵਾਜ਼ਾਈ ਅਤੇ ਜਾਮ ਲਈ ਮਸ਼ਹੂਰ ਰਹਿਆ ਹੈ। ਹਰ ਰੋਜ਼ ਇੱਥੇ ਗੱਡੀਆਂ ਦੀ ਭਾਰੀ ਸੰਖਿਆ ਹੁੰਦੀ ਹੈ, ਜਿਸ ਕਾਰਨ ਸਥਾਨਕ ਵਾਸੀ, ਵਿਦਿਆਰਥੀ ਅਤੇ ਦਫ਼ਤਰ ਜਾਣ ਵਾਲੇ ਕਰਮਚਾਰੀ ਵਿਸ਼ੇਸ਼ ਅਸੁਵਿਧਾ ਦਾ ਸਾਹਮਣਾ ਕਰਦੇ ਸਨ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਨਿਤਿਨ ਕੋਹਲੀ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨਾਲ ਕਈ ਵਾਰੀ ਮੁਲਾਕਾਤ ਕੀਤੀ ਅਤੇ ਰੋਡ ਖੋਲ੍ਹਣ ਦੀ ਮੰਗ ਕੀਤੀ। ਅੱਜ ਲੋਕਾਂ ਨੂੰ ਇਸ ਦਾ ਲਾਭ ਮਿਲਣਾ, ਉਨ੍ਹਾਂ ਦੀ ਲਗਾਤਾਰ ਕੋਸ਼ਿਸ਼ਾਂ ਦਾ ਸਪਸ਼ਟ ਨਤੀਜਾ ਹੈ।

ਇਸ ਸਰਵਿਸ ਰੋਡ ਦੇ ਖੁੱਲ੍ਹਣ ਨਾਲ ਚੁਗਿੱਟੀ ਚੌਕ ‘ਤੇ ਵਾਹਨਾਂ ਦਾ ਦਬਾਅ ਕਾਫ਼ੀ ਘਟੇਗਾ, ਜਿਸ ਨਾਲ ਰੋਜ਼ਾਨਾ ਲੱਗਣ ਵਾਲੇ ਲੰਮੇ ਟ੍ਰੈਫਿਕ ਜਾਮ ਤੋਂ ਆਮ ਲੋਕਾਂ ਨੂੰ ਸਿੱਧੀ ਰਾਹਤ ਮਿਲੇਗੀ। ਸਥਾਨਕ ਵਾਸੀ, ਦੁਕਾਨਦਾਰ, ਵਿਦਿਆਰਥੀ ਅਤੇ ਦਫ਼ਤਰ ਜਾਣ ਵਾਲੇ ਕਰਮਚਾਰੀ ਇਸ ਤੋਂ ਲਾਭਾਨਵਿਤ ਹੋਣਗੇ। ਇਸ ਤੋਂ ਇਲਾਵਾ, ਐਂਬੂਲੈਂਸ, ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਦੀ ਆਵਾਜ਼ਾਈ ਵੀ ਹੁਣ ਪਹਿਲਾਂ ਨਾਲੋਂ ਬਹੁਤ ਸੁਗਮ ਹੋ ਜਾਵੇਗੀ।

ਨਿਤਿਨ ਕੋਹਲੀ ਨੇ ਕਿਹਾ, “ਸਾਡੀ ਪਹਿਲੀ ਪ੍ਰਾਥਮਿਕਤਾ ਸਦਾ ਜਨਤਾ ਦੀ ਸੁਵਿਧਾ ਅਤੇ ਇਲਾਕੇ ਦੇ ਸਮੁੱਚੇ ਵਿਕਾਸ ਨੂੰ ਦਿੱਤੀ ਜਾਂਦੀ ਹੈ। ਚੁਗਿੱਟੀ ਚੌਕ ‘ਤੇ ਟ੍ਰੈਫਿਕ ਦੀ ਸਮੱਸਿਆ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਸੀ। ਖੁਸ਼ੀ ਹੈ ਕਿ ਅੱਜ ਇਹ ਰੋਡ ਲੋਕਾਂ ਲਈ ਖੋਲ੍ਹ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਸੁਧਾਰਾਂ ਅਤੇ ਯੋਜਨਾਵਾਂ ਤੇ ਵੀ ਤੇਜ਼ੀ ਨਾਲ ਕੰਮ ਕਰਾਂਗੇ।”

ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪ੍ਰਸ਼ਾਸਨਕ ਸਹਿਯੋਗ ਅਤੇ ਟੀਮ ਵਰਕ ਦੇ ਬਿਨਾਂ ਇਹ ਸੰਭਵ ਨਹੀਂ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਇਲਾਕੇ ਦੀਆਂ ਹੋਰ ਮੁੱਖ ਸੜਕਾਂ, ਟ੍ਰੈਫਿਕ ਪ੍ਰਬੰਧਨ, ਸਾਈਨੇਜ, ਸਟਰੀਟ ਲਾਈਟਿੰਗ ਅਤੇ ਰੋਡ ਸੇਫਟੀ ਲਈ ਹੋਰ ਯੋਜਨਾਵਾਂ ਲਾਈ ਜਾਣਗੀਆਂ, ਜਿਸ ਨਾਲ ਪੂਰੇ ਜਲੰਧਰ ਸੈਂਟਰਲ ਹਲਕੇ ਵਿੱਚ ਟ੍ਰੈਫਿਕ ਸੁਗਮ, ਸੁਰੱਖਿਅਤ ਅਤੇ ਵਿਆਵਸਥਿਤ ਹੋਵੇਗਾ।

ਇਸ ਮੌਕੇ ਵਾਰਡ ਦੇ ਕੌਂਸਲਰ ਜਸਵਿੰਦਰ ਬਿੱਲਾ, ਮਨੀਸ਼ ਸ਼ਰਮਾ, ਸੰਜੀਵ ਤ੍ਰੇਹਨ, ਤਰੁਣ ਸਿੱਕਾ, ਗੋਲਡੀ ਮਰਵਾਹਾ, ਧੀਰਜ ਸੇਠ, ਸਰਦਾਰ ਹਰਦੇਵ ਸਿੰਘ ਪੰਨੂ, ਗੁਰਚਰਨ ਸਿੰਘ, ਵਿਜੇ ਮੌਦਗਿਲ, ਅੰਮ੍ਰਿਤ ਕਾਲੀਆ, ਗਗਨ ਸੰਧੂ, ਪਰਮਜੀਤ ਮਾਨ, ਹੈਨਰੀ, ਰਾਮ ਲੁਭਾਇਆ, ਬਲਬੀਰ ਸਿੰਘ, ਸੰਨੀ ਪ੍ਰਧਾਨ, ਸੰਜੀਵ ਸਿੰਘ, ਹਰਜੀਤ ਸਿੰਘ ਰੰਧਾਵਾ, ਮਨਵੀਰ ਸਿੰਘ, ਲਵਜੀਤ ਸਿੰਘ। ਇਸ ਮੌਕੇ ਬਲਵਿੰਦਰ ਕੁਮਾਰ, ਸੁਭਾਸ਼ ਕੁਮਾਰ, ਕੁਲਵੰਤ ਸਿੰਘ, ਨਰੇਸ਼ ਠਾਕੁਰ, ਕੁਲਬੀਰ, ਸਰਵਣ ਕੁਮਾਰ ਅਤੇ ਹੋਰ ਵਾਰਡ ਵਾਸੀ ਹਾਜ਼ਰ ਸਨ। ਐੱਸ ਪੀ ਟ੍ਰੈਫਿਕ ਗੁਰਬਾਜ ਸਿੰਘ, ਐੱਸ ਪੀ ਮੈਡਮ ਅਕਾਸ਼ੀ ਜੈਨ, ਏ ਸੀ ਪੀ ਟ੍ਰੈਫਿਕ, ਏ ਸੀ ਪੀ ਸੈਂਟਰਲ ਅਜੈ ਸਿੰਘ ਵੀ ਮੌਜੂਦ ਸਨ।  ਨਿਤਿਨ ਕੋਹਲੀ ਨੇ ਕਿਹਾ ਕਿ ਇਹ ਸਾਰਿਆਂ ਦੀ ਸਮੂਹਿਕ ਮਿਹਨਤ ਅਤੇ ਜਨਤਾ ਦੀ ਭਲਾਈ ਲਈ ਕੰਮ ਕਰਨ ਦੀ ਵਚਨਬੱਧਤਾ ਦਾ ਨਤੀਜਾ ਹੈ।

ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਹ ਕਦਮ ਸਿਰਫ਼ ਟ੍ਰੈਫਿਕ ਸਮੱਸਿਆ ਦਾ ਹੱਲ ਨਹੀਂ ਹੈ, ਬਲਕਿ ਇਲਾਕੇ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲਾ ਹੈ। ਆਉਣ ਵਾਲੇ ਸਮੇਂ ਵਿੱਚ ਜਲੰਧਰ ਸੈਂਟਰਲ ਦੇ ਨਾਗਰਿਕਾਂ ਲਈ ਹੋਰ ਬਿਹਤਰ ਸੁਵਿਧਾਵਾਂ, ਅੱਧੁਨਿਕ ਸੜਕਾਂ ਅਤੇ ਸੁਰੱਖਿਅਤ ਯਾਤਰਾ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾਵੇਗਾ। ਇਸ ਪਹਿਲ ਨਾਲ ਇਲਾਕੇ ਦੇ ਲੋਕ ਤੁਰੰਤ ਲਾਭਾਨਵਿਤ ਹੋਣਗੇ ਅਤੇ ਲੰਮੇ ਸਮੇਂ ਤੱਕ ਇਹ ਖੇਤਰ ਸੁਗਮ, ਵਿਆਵਸਥਿਤ ਅਤੇ ਆਧੁਨਿਕ ਸ਼ਹਿਰੀ ਵਾਤਾਵਰਨ ਵਾਲਾ ਬਣੇਗਾ।