ਭਾਰਤੀ ਰਿਜ਼ਰਵ ਬੈਂਕ ਦੀ ਵੱਡੀ ਪਹਿਲ: ਭਾਰਤ- ਯੂਰਪ ਵਿਚਾਲੇ ਆਸਾਨ ਹੋਵੇਗੀ ਡਿਜ਼ੀਟਲ ਪੇਮੈਂਟ

RBI ਦੀ ਇਸ ਪਹਿਲਕਦਮੀ ਦਾ ਸਿੱਧਾ ਨਤੀਜਾ ਇਹ ਹੋਵੇਗਾ ਕਿ ਭਾਰਤ ਅਤੇ ਯੂਰਪੀ ਦੇਸ਼ਾਂ ਦੇ ਵਿਚਕਾਰ ਪੈਸਾ ਭੇਜਣਾ ਅਤੇ ਪ੍ਰਾਪਤ ਕਰਨਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ, ਤੇਜ਼ ਅਤੇ ਸਸਤਾ ਹੋ ਜਾਵੇਗਾ।

ਭਾਰਤ ਦੇ ਡਿਜੀਟਲ ਭੁਗਤਾਨ ਪ੍ਰਣਾਲੀ ਦੇ ਮੋਰਚੇ 'ਤੇ ਇੱਕ ਹੋਰ ਵੱਡੀ ਪ੍ਰਾਪਤੀ ਹੋਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਐਲਾਨ ਕੀਤਾ ਹੈ ਕਿ ਭਾਰਤ ਦਾ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਜਲਦੀ ਹੀ ਯੂਰਪੀਅਨ ਸੈਂਟਰਲ ਬੈਂਕ ਦੀ ਟਾਰਗੇਟ ਇੰਸਟੈਂਟ ਪੇਮੈਂਟ ਸੈਟਲਮੈਂਟ (TIPS) ਪ੍ਰਣਾਲੀ ਨਾਲ ਜੁੜਨ ਜਾ ਰਿਹਾ ਹੈ।

UPI-TIPS ਲਿੰਕ ਦਾ ਫਾਇਦਾ
RBI ਦੀ ਇਸ ਪਹਿਲਕਦਮੀ ਦਾ ਸਿੱਧਾ ਨਤੀਜਾ ਇਹ ਹੋਵੇਗਾ ਕਿ ਭਾਰਤ ਅਤੇ ਯੂਰਪੀ ਦੇਸ਼ਾਂ ਦੇ ਵਿਚਕਾਰ ਪੈਸਾ ਭੇਜਣਾ ਅਤੇ ਪ੍ਰਾਪਤ ਕਰਨਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ, ਤੇਜ਼ ਅਤੇ ਸਸਤਾ ਹੋ ਜਾਵੇਗਾ। ਇਸ ਇੰਟਰਲਿੰਕਿੰਗ ਨਾਲ ਭਾਰਤ-ਯੂਰਪ ਦੇ ਵਿਚਕਾਰ ਰਿਮਿਟੈਂਸ ਤੁਰੰਤ ਪਹੁੰਚ ਸਕਣਗੇ। ਬੈਂਕ ਚਾਰਜ ਅਤੇ ਫਾਰੇਕਸ ਫੀਸ ਕਾਫ਼ੀ ਘੱਟ ਹੋ ਸਕਦੀ ਹੈ। ਇਸ ਦਾ ਸਿੱਧਾ ਲਾਭ ਯੂਰਪ ਵਿੱਚ ਰਹਿਣ ਵਾਲੇ ਲੱਖਾਂ ਭਾਰਤੀਆਂ, ਵਿਦਿਆਰਥੀਆਂ, ਕਾਮਿਆਂ ਅਤੇ ਸੈਲਾਨੀਆਂ ਨੂੰ ਮਿਲੇਗਾ, ਜਿਨ੍ਹਾਂ ਨੂੰ ਕਈ ਯੂਰਪੀਅਨ ਦੇਸ਼ਾਂ ਵਿੱਚ UPI ਰਾਹੀਂ ਭੁਗਤਾਨ ਦੀ ਸਹੂਲਤ ਮਿਲੇਗੀ।

TIPS ਯੂਰਪੀਅਨ ਸੈਂਟਰਲ ਬੈਂਕ ਦਾ ਇੱਕ ਰੀਅਲ-ਟਾਈਮ ਭੁਗਤਾਨ ਪ੍ਰਣਾਲੀ ਹੈ। ਇਸ ਨੂੰ ਯੂਰਪ ਦਾ UPI ਵਰਗਾ ਹੀ ਤੇਜ਼ ਭੁਗਤਾਨ ਨੈੱਟਵਰਕ ਮੰਨਿਆ ਜਾਂਦਾ ਹੈ। ਇਸ ਪ੍ਰਣਾਲੀ ਨਾਲ ਯੂਰਪ ਦੇ 30 ਤੋਂ ਵੱਧ ਦੇਸ਼ਾਂ ਦੇ ਬੈਂਕ ਜੁੜੇ ਹੋਏ ਹਨ। RBI ਅਤੇ NPCI International ਪਿਛਲੇ ਕਈ ਮਹੀਨਿਆਂ ਤੋਂ ਯੂਰਪੀਅਨ ਸੈਂਟਰਲ ਬੈਂਕ ਨਾਲ UPI ਨੂੰ TIPS ਨਾਲ ਜੋੜਨ ਲਈ ਗੱਲਬਾਤ ਕਰ ਰਹੇ ਸਨ। ਹੁਣ ਦੋਵਾਂ ਧਿਰਾਂ ਨੇ UPI-TIPS ਲਿੰਕ ਦੇ ਲਾਗੂਕਰਨ ਪੜਾਅ ਦੀ ਸ਼ੁਰੂਆਤ ਕਰਨ 'ਤੇ ਸਹਿਮਤੀ ਜਤਾਈ ਹੈ। RBI, NIPL ਅਤੇ ਯੂਰਪੀਅਨ ਸੈਂਟਰਲ ਬੈਂਕ ਹੁਣ ਇਸ ਪ੍ਰਣਾਲੀ ਨੂੰ ਜਲਦੀ ਸ਼ੁਰੂ ਕਰਨ ਲਈ ਤਕਨੀਕੀ ਏਕੀਕਰਣ, ਜੋਖਮ ਪ੍ਰਬੰਧਨ ਅਤੇ ਸੈਟਲਮੈਂਟ ਪ੍ਰਣਾਲੀਆਂ 'ਤੇ ਕੰਮ ਕਰਨਗੇ।

G20 ਏਜੰਡਾ ਦਾ ਹਿੱਸਾ
RBI ਨੇ ਸਪੱਸ਼ਟ ਕੀਤਾ ਕਿ ਇਹ ਪਹਿਲ G20 ਦੇ ਰੋਡਮੈਪ ਨਾਲ ਜੁੜੀ ਹੋਈ ਹੈ। G20 ਦਾ ਟੀਚਾ ਦੁਨੀਆ ਭਰ ਵਿੱਚ ਸਸਤੇ, ਤੇਜ਼ ਅਤੇ ਸੁਰੱਖਿਅਤ ਕ੍ਰਾਸ-ਬਾਰਡਰ ਭੁਗਤਾਨਾਂ ਨੂੰ ਉਤਸ਼ਾਹਿਤ ਕਰਨਾ ਹੈ। ਭਾਰਤ ਨੇ ਆਪਣੀ G20 ਪ੍ਰਧਾਨਗੀ ਦੌਰਾਨ UPI ਨੂੰ ਆਲਮੀ ਬਣਾਉਣ 'ਤੇ ਖਾਸ ਜ਼ੋਰ ਦਿੱਤਾ ਸੀ ਅਤੇ TIPS ਵਰਗੇ ਸਭ ਤੋਂ ਵੱਡੇ ਭੁਗਤਾਨ ਸਿਸਟਮ ਨਾਲ ਜੁੜਨਾ ਇਸੇ ਜ਼ੋਰ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ UPI ਪਹਿਲਾਂ ਹੀ ਸਿੰਗਾਪੁਰ, UAE, ਫਰਾਂਸ, ਮਾਰੀਸ਼ਸ, ਭੂਟਾਨ ਅਤੇ ਨੇਪਾਲ ਸਮੇਤ ਕਈ ਦੇਸ਼ਾਂ ਵਿੱਚ ਸਵੀਕਾਰ ਕੀਤਾ ਜਾ ਰਿਹਾ ਹੈ। TIPS ਨਾਲ ਜੁੜ ਕੇ ਇਹ ਡਿਜੀਟਲ ਨੈੱਟਵਰਕ ਹੋਰ ਵੀ ਵਿਸ਼ਾਲ ਹੋ ਜਾਵੇਗਾ।