ਵਿਆਹ ਦੇ ਨਾਂ 'ਤੇ ਵੱਡੀ ਠੱਗੀ, ਦੋ ਭੈਣਾਂ ਨੇ ਨੌਜਵਾਨ ਤੋਂ ਹੜੱਪੇ 81 ਲੱਖ ਰੁਪਏ

ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤਿੱਬੜ ਦੀ ਪੁਲਸ ਨੇ ਦੋ ਸਕੀਆਂ ਭੈਣਾਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ 'ਤੇ ਇੱਕ ਨੌਜਵਾਨ ਨੂੰ ਵਿਆਹ ਦੇ ਜਾਲ ਵਿੱਚ ਫਸਾ ਕੇ ਉਸ ਤੋਂ ਕੁੱਲ 81,33,266 ਰੁਪਏ ਲੈਣ ਅਤੇ ਬਾਅਦ ਵਿੱਚ ਵਿਆਹ ਕਰਨ ਤੋਂ ਇਨਕਾਰ ਕਰਨ ਦੇ ਇਲਜ਼ਾਮ ਲੱਗੇ ਹਨ।
ਗੁਰਦਾਸਪੁਰ : ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤਿੱਬੜ ਦੀ ਪੁਲਸ ਨੇ ਦੋ ਸਕੀਆਂ ਭੈਣਾਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ 'ਤੇ ਇੱਕ ਨੌਜਵਾਨ ਨੂੰ ਵਿਆਹ ਦੇ ਜਾਲ ਵਿੱਚ ਫਸਾ ਕੇ ਉਸ ਤੋਂ ਕੁੱਲ 81,33,266 ਰੁਪਏ ਲੈਣ ਅਤੇ ਬਾਅਦ ਵਿੱਚ ਵਿਆਹ ਕਰਨ ਤੋਂ ਇਨਕਾਰ ਕਰਨ ਦੇ ਇਲਜ਼ਾਮ ਲੱਗੇ ਹਨ।

ਇੰਝ ਹੋਈ ਲੱਖਾਂ ਦੀ ਠੱਗੀ
ਪੁਲਸ ਅਨੁਸਾਰ, ਹੁਸ਼ਿਆਰਪੁਰ ਦੀ ਜਾਪਾਨੀ ਕਲੋਨੀ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਭਤੀਜੇ ਇਕਬਾਲ ਸਿੰਘ ਨੂੰ ਪਿੰਡ ਭੁੱਲੇਚੱਕ ਦੀ ਰਹਿਣ ਵਾਲੀ ਗੁਰਮੀਤ ਕੌਰ ਨੇ ਆਪਣੀ ਭੈਣ ਪਰਮਿੰਦਰ ਕੌਰ ਨਾਲ ਮਿਲ ਕੇ ਵਿਆਹ ਦਾ ਝਾਂਸਾ ਦਿੱਤਾ ਸੀ। ਇਨ੍ਹਾਂ ਦੋਵਾਂ ਭੈਣਾਂ ਨੇ ਵੱਖ-ਵੱਖ ਤਰੀਕਿਆਂ ਨਾਲ ਇਕਬਾਲ ਸਿੰਘ ਤੋਂ ਲਗਭਗ 81.33 ਲੱਖ ਰੁਪਏ ਹੜੱਪ ਲਏ, ਪਰ ਜਦੋਂ ਵਿਆਹ ਦੀ ਗੱਲ ਆਈ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ।

ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ.ਐੱਸ.ਪੀ. ਡਿਟੈਕਟਿਵ ਗੁਰਦਾਸਪੁਰ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ। ਜਾਂਚ ਰਿਪੋਰਟ ਦੇ ਅਧਾਰ 'ਤੇ ਪੁਲਸ ਨੇ ਮੁਲਜ਼ਮ ਗੁਰਮੀਤ ਕੌਰ ਅਤੇ ਪਰਮਿੰਦਰ ਕੌਰ (ਪੁੱਤਰੀਆਂ ਕੁਲਵੰਤ ਸਿੰਘ) ਦੇ ਖ਼ਿਲਾਫ਼ ਥਾਣਾ ਤਿੱਬੜ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।