ਵੱਡੀ ਸਾਜਿਸ਼ ਨੂੰ ਕੀਤਾ ਨਾਕਾਮ: ਮੋਹਾਲੀ 'ਚ ਲਾਰੈਂਸ ਗੈਂਗ ਦੇ 4 ਸ਼ੂਟਰਾਂ ਦਾ ਪੁਲਸ ਐਨਕਾਊਂਟਰ

ਇਹ ਮੁੱਠਭੇੜ ਡੇਰਾਬੱਸੀ-ਅੰਬਾਲਾ ਹਾਈਵੇਅ 'ਤੇ ਸਟੀਲ ਸਟ੍ਰਿਪਸ ਟਾਵਰਜ਼ ਦੇ ਨੇੜੇ ਹੋਈ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਬਦਮਾਸ਼ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ।
ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਸਥਿਤ ਡੇਰਾਬੱਸੀ-ਅੰਬਾਲਾ ਹਾਈਵੇਅ 'ਤੇ ਮੰਗਲਵਾਰ ਦੁਪਹਿਰ ਨੂੰ ਪੁਲਸ ਅਤੇ ਲਾਰੈਂਸ ਗੈਂਗ ਦੇ ਸ਼ੂਟਰਾਂ ਵਿਚਕਾਰ ਇੱਕ ਵੱਡੀ ਮੁੱਠਭੇੜ ਹੋਈ। ਇਸ ਪੁਲਸ ਐਨਕਾਊਂਟਰ ਦੌਰਾਨ ਗੈਂਗ ਦੇ ਕੁੱਲ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਵਿੱਚੋਂ ਦੋ ਸ਼ੂਟਰਾਂ ਨੂੰ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਏ।

ਇਹ ਮੁੱਠਭੇੜ ਡੇਰਾਬੱਸੀ-ਅੰਬਾਲਾ ਹਾਈਵੇਅ 'ਤੇ ਸਟੀਲ ਸਟ੍ਰਿਪਸ ਟਾਵਰਜ਼ ਦੇ ਨੇੜੇ ਹੋਈ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਬਦਮਾਸ਼ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਇਲਾਕੇ ਵਿੱਚ ਨਾਕਾਬੰਦੀ ਅਤੇ ਘੇਰਾਬੰਦੀ ਕੀਤੀ। ਸ਼ੂਟਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ 'ਤੇ ਫਾਇਰਿੰਗ ਕਰ ਵੀ ਕੀਤੀ। ਇਸ ਦੇ ਜਵਾਬ ਵਿੱਚ ਪੁਲਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋ ਬਦਮਾਸ਼ ਜ਼ਖਮੀ ਹੋ ਗਏ। ਜ਼ਖਮੀ ਹੋਏ ਮੁਲਜ਼ਮਾਂ ਨੂੰ ਪੁਲਸ ਨੇ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 'X' (ਟਵਿੱਟਰ) 'ਤੇ ਇੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ ਇਹ ਮੁੱਠਭੇੜ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੋਲਡੀ ਢਿੱਲੋਂ ਦੇ ਸ਼ੂਟਰਾਂ ਨਾਲ ਹੋਈ। ਜਾਂਚ ਵਿੱਚ ਪਤਾ ਲੱਗਾ ਕਿ ਗੈਂਗ ਦਾ ਇੱਕ ਮੈਂਬਰ ਹਾਈਵੇਅ ਦੇ ਨੇੜੇ ਇੱਕ ਘਰ ਵਿੱਚ ਛੁਪਿਆ ਹੋਇਆ ਸੀ। ਜਦੋਂ ਪੁਲ ਸ ਤਲਾਸ਼ੀ ਮੁਹਿੰਮ ਚਲਾ ਰਹੀ ਸੀ ਤਾਂ ਉਸ ਨੇ ਪੁਲਸ 'ਤੇ ਫਾਇਰਿੰਗ ਕੀਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਗੈਂਗ ਵਿਦੇਸ਼ ਵਿੱਚ ਬੈਠੇ ਆਪਣੇ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਇਨ੍ਹਾਂ ਦੀ ਯੋਜਨਾ ਟਰਾਈਸਿਟੀ (ਚੰਡੀਗੜ੍ਹ, ਮੋਹਾਲੀ, ਪੰਚਕੂਲਾ) ਅਤੇ ਪਟਿਆਲਾ ਖੇਤਰ ਵਿੱਚ ਟਾਰਗੇਟਿਡ ਹਮਲੇ ਕਰਨ ਦੀ ਸੀ।