ਰਾਤ ਨੂੰ ਦੁੱਧ ਪੀਣ ਤੋਂ ਪਹਿਲਾਂ ਹੋ ਜਾਓ ਸਾਵਧਾਨ! ਜਾਣੋ ਕੀ ਹਨ ਇਸ ਦੇ ਨੁਕਸਾਨ

ਜੇਕਰ ਤੁਸੀਂ ਹਰ ਰਾਤ ਸੌਣ ਤੋਂ ਪਹਿਲਾਂ ਦੁੱਧ ਪੀਂਦੇ ਹੋ, ਤਾਂ ਤੁਹਾਨੂੰ ਕੁਝ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਈ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣਾ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਇਆ ਹੋਇਆ ਹੈ। ਹਾਲਾਂਕਿ ਦੁੱਧ ਪੋਸ਼ਣ-ਭਰਪੂਰ ਪਦਾਰਥ ਹੈ, ਪਰ ਰਾਤ ਦੇ ਸਮੇਂ ਇਸਦਾ ਸੇਵਨ ਹਰ ਕਿਸੇ ਲਈ ਲਾਭਕਾਰੀ ਨਹੀਂ ਹੁੰਦਾ।  ਜੇਕਰ ਤੁਸੀਂ ਹਰ ਰਾਤ ਸੌਣ ਤੋਂ ਪਹਿਲਾਂ ਦੁੱਧ ਪੀਂਦੇ ਹੋ, ਤਾਂ ਤੁਹਾਨੂੰ ਕੁਝ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

1. ਪਾਚਣ ਤੰਤਰ ‘ਤੇ ਭਾਰ

ਦੁੱਧ ਭਾਰਾ ਪਦਾਰਥ ਮੰਨਿਆ ਜਾਂਦਾ ਹੈ, ਜਿਸ ਵਿੱਚ ਚਰਬੀ ਅਤੇ ਪ੍ਰੋਟੀਨ ਵੱਧ ਹੁੰਦੇ ਹਨ। ਰਾਤ ਦੇ ਵੇਲੇ ਸਰੀਰ ਦਾ ਪਾਚਣ ਤੰਤਰ ਹੌਲੀ ਗਤੀ ਨਾਲ ਕੰਮ ਕਰਦਾ ਹੈ। ਇਸ ਦੌਰਾਨ ਦੁੱਧ ਪੀਣ ਨਾਲ ਭਾਰੀਪਨ, ਗੈਸ ਬਣਨਾ ਅਤੇ ਪੇਟ ਫੁੱਲਣਾ ਅਜਿਹੀਆਂ ਸਮੱਸਿਆਵਾਂ ਉੱਪਜ ਸਕਦੀਆਂ ਹਨ।

2. ਨੀਂਦ ‘ਚ ਰੁਕਾਵਟ

ਅਕਸਰ ਮੰਨਿਆ ਜਾਂਦਾ ਹੈ ਕਿ ਦੁੱਧ ਨੀਂਦ ਲਈ ਫਾਇਦੇਮੰਦ ਹੈ ਪਰ ਕਈਆਂ ਲਈ ਇਹ ਉਲਟ ਅਸਰ ਦਿਖਾ ਸਕਦਾ ਹੈ। ਰਾਤ ਨੂੰ ਦੁੱਧ ਪੀਣ ਨਾਲ ਐਸਿਡਿਟੀ, ਛਾਤੀ ਵਿੱਚ ਜਲਨ ਅਤੇ ਵਾਰ-ਵਾਰ ਜਾਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਨਾਲ ਨੀਂਦ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ।

3. ਵਜ਼ਨ ਵੱਧਣ ਦਾ ਖ਼ਤਰਾ

ਦੁੱਧ ਵਿੱਚ ਕੈਲੋਰੀ ਅਤੇ ਫੈਟ ਦਾ ਮਾਤਰਾ ਵੱਧ ਹੁੰਦੀ ਹੈ। ਰਾਤ ਨੂੰ ਇਸਦਾ ਸੇਵਨ ਕਰਨ ਨਾਲ ਕੈਲੋਰੀ ਘੱਟ ਖਰਚ ਹੁੰਦੀ ਹੈ। ਚਰਬੀ ਜੰਮਣ ਦਾ ਖ਼ਤਰਾ ਵੱਧਦਾ ਹੈ। ਨਿਰੰਤਰ ਰੁਟੀਨ ਨਾਲ ਵਜ਼ਨ ਵਧ ਸਕਦਾ ਹੈ।ਖ਼ਾਸਕਰ ਉਹ ਲੋਕ ਜੋ ਡਾਇਟ ‘ਤੇ ਹਨ, ਉਨ੍ਹਾਂ ਲਈ ਇਹ ਘਾਤਕ ਸਾਬਤ ਹੋ ਸਕਦਾ ਹੈ।

4. ਬਲਗਮ ਵਧਾਉਂਦਾ ਹੈ

ਦੁੱਧ ਬਲਗਮ (ਮਿਊਕਸ) ਵਧਾਉਣ ਵਾਲੇ ਪਦਾਰਥਾਂ ‘ਚੋਂ ਇੱਕ ਹੈ। ਰਾਤ ਨੂੰ ਇਸਦਾ ਸੇਵਨ ਕਰਨ ਨਾਲ ਗਲੇ ਵਿੱਚ ਬਲਗਮ, ਖੰਘ, ਨੱਕ ਬੰਦ

ਵਰਗੀ ਸਮੱਸਿਆਵਾਂ ਹੋ ਸਕਦੀਆਂ ਹਨ।


ਕਿਨ੍ਹਾਂ ਲਈ ਰਾਤ ਨੂੰ ਦੁੱਧ ਸਹੀ ਨਹੀਂ?

-ਪਾਚਣ ਦੀ ਸਮੱਸਿਆ ਵਾਲੇ ਲੋਕ

-ਐਸਿਡਿਟੀ ਤੋਂ ਪੀੜਤ

-ਵਜ਼ਨ ਵਧਣ ਦੀ ਚਿੰਤਾ ਵਾਲੇ

-ਸਿਨਸ ਅਤੇ ਐਲਰਜੀ ਵਾਲੇ

ਕਦੋਂ ਪੀਣਾ ਚੰਗਾ ਹੈ?
ਸਵੇਰ ਜਾਂ ਦਿਨ ਦੇ ਵੇਲੇ ਦੁੱਧ ਪੀਣਾ ਅਕਸਰ ਸਭ ਲਈ ਲਾਭਦਾਇਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵੇਲੇ ਸਰੀਰ ਪੋਸ਼ਕ ਤੱਤਾਂ ਨੂੰ ਬਿਹਤਰ ਢੰਗ ਨਾਲ ਪਚਾ ਅਤੇ ਵਰਤ ਸਕਦਾ ਹੈ।