ਸਾਵਧਾਨ! ਰੋਜ਼ਾਨਾ ਦੀਆਂ 5 ਆਦਤਾਂ ਰੀੜ੍ਹ ਦੀ ਹੱਡੀ ਨੂੰ ਕਰ ਰਹੀਆਂ ਹਨ ਕਮਜ਼ੋਰ

ਆਧੁਨਿਕ ਜੀਵਨ ਸ਼ੈਲੀ 'ਚ ਪਿੱਠ ਦਾ ਦਰਦ ਤੇ ਗਰਦਨ ਦੀ ਜਕੜਨ ਬਹੁਤ ਆਮ ਹੋ ਗਈ ਹੈ। ਮਾਹਿਰਾਂ ਅਨੁਸਾਰ, ਇਹ ਸਮੱਸਿਆਵਾਂ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਤ ਨਹੀਂ ਰਹੀਆਂ, ਸਗੋਂ ਸਕੂਲ ਜਾਣ ਵਾਲੇ ਬੱਚੇ, ਕਾਲਜ ਦੇ ਵਿਦਿਆਰਥੀ ਅਤੇ ਨੌਜਵਾਨ ਪੇਸ਼ੇਵਰ ਵੀ ਇਸ ਦਾ ਤੇਜ਼ੀ ਨਾਲ ਸ਼ਿਕਾਰ ਹੋ ਰਹੇ ਹਨ। ਇਸ ਦੇ ਪਿੱਛੇ ਕੋਈ ਵੱਡਾ ਹਾਦਸਾ ਨਹੀਂ, ਸਗੋਂ ਸਾਡੀਆਂ ਰੋਜ਼ਾਨਾ ਦੀਆਂ ਕੁਝ ਗਲਤ ਆਦਤਾਂ ਜ਼ਿੰਮੇਵਾਰ ਹਨ।
ਨਵੀਂ ਦਿੱਲੀ: ਆਧੁਨਿਕ ਜੀਵਨ ਸ਼ੈਲੀ 'ਚ ਪਿੱਠ ਦਾ ਦਰਦ ਤੇ ਗਰਦਨ ਦੀ ਜਕੜਨ ਬਹੁਤ ਆਮ ਹੋ ਗਈ ਹੈ। ਮਾਹਿਰਾਂ ਅਨੁਸਾਰ, ਇਹ ਸਮੱਸਿਆਵਾਂ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਤ ਨਹੀਂ ਰਹੀਆਂ, ਸਗੋਂ ਸਕੂਲ ਜਾਣ ਵਾਲੇ ਬੱਚੇ, ਕਾਲਜ ਦੇ ਵਿਦਿਆਰਥੀ ਅਤੇ ਨੌਜਵਾਨ ਪੇਸ਼ੇਵਰ ਵੀ ਇਸ ਦਾ ਤੇਜ਼ੀ ਨਾਲ ਸ਼ਿਕਾਰ ਹੋ ਰਹੇ ਹਨ। ਇਸ ਦੇ ਪਿੱਛੇ ਕੋਈ ਵੱਡਾ ਹਾਦਸਾ ਨਹੀਂ, ਸਗੋਂ ਸਾਡੀਆਂ ਰੋਜ਼ਾਨਾ ਦੀਆਂ ਕੁਝ ਗਲਤ ਆਦਤਾਂ ਜ਼ਿੰਮੇਵਾਰ ਹਨ।

ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਮੁੱਖ ਆਦਤਾਂ
ਘੰਟਿਆਂ ਬੱਧੀ ਲਗਾਤਾਰ ਬੈਠਣਾ: ਦਫ਼ਤਰ ਦਾ ਕੰਮ ਹੋਵੇ ਜਾਂ ਪੜ੍ਹਾਈ, ਲਗਾਤਾਰ ਇੱਕੋ ਥਾਂ ਬੈਠਣ ਨਾਲ ਰੀੜ੍ਹ ਦੀ ਹੱਡੀ ਦੀਆਂ ਡਿਸਕਾਂ 'ਤੇ ਦਬਾਅ ਬਹੁਤ ਵੱਧ ਜਾਂਦਾ ਹੈ। ਇਸ ਨਾਲ ਹੇਠਲੇ ਹਿੱਸੇ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਰੀਰ ਦਾ ਪੂਰਾ ਭਾਰ ਸਿੱਧਾ ਰੀੜ੍ਹ ਦੀ ਹੱਡੀ 'ਤੇ ਆਉਣ ਲੱਗਦਾ ਹੈ।

ਸਮਾਰਟਫੋਨ ਦੀ ਗਲਤ ਵਰਤੋਂ : ਫ਼ੋਨ ਦੀ ਵਰਤੋਂ ਕਰਦੇ ਸਮੇਂ ਗਰਦਨ ਨੂੰ ਅੱਗੇ ਵੱਲ ਝੁਕਾ ਕੇ ਰੱਖਣ ਦੇ ਪੋਸਚਰ ਨੂੰ ਮੈਡੀਕਲ ਭਾਸ਼ਾ ਵਿੱਚ 'ਟੈਕਸਟ ਨੈੱਕ' ਕਿਹਾ ਜਾਂਦਾ ਹੈ। ਇਹ ਆਦਤ ਰੀੜ੍ਹ ਦੀ ਹੱਡੀ ਦੇ ਕੁਦਰਤੀ ਅਲਾਈਨਮੈਂਟ ਨੂੰ ਵਿਗਾੜ ਦਿੰਦੀ ਹੈ ਅਤੇ ਮੋਢਿਆਂ 'ਤੇ ਵਾਧੂ ਦਬਾਅ ਪਾਉਂਦੀ ਹੈ।

ਸੌਣ ਦਾ ਗਲਤ ਤਰੀਕਾ: ਬਹੁਤ ਉੱਚਾ ਸਰਹਾਣਾ ਜਾਂ ਬਹੁਤ ਜ਼ਿਆਦਾ ਨਰਮ ਗੱਦੇ ਦੀ ਵਰਤੋਂ ਕਰਨ ਨਾਲ ਸੌਂਦੇ ਸਮੇਂ ਰੀੜ੍ਹ ਦੀ ਹੱਡੀ ਨੂੰ ਸਹੀ ਸਹਾਰਾ ਨਹੀਂ ਮਿਲਦਾ, ਜਿਸ ਨਾਲ ਸਰੀਰ ਵਿੱਚ ਜਕੜਨ ਮਹਿਸੂਸ ਹੁੰਦੀ ਹੈ।

ਭਾਰ ਚੁੱਕਣ ਦਾ ਗਲਤ ਤਰੀਕਾ: ਭਾਰੀ ਸਾਮਾਨ ਚੁੱਕਣ ਵੇਲੇ ਗੋਡਿਆਂ ਨੂੰ ਮੋੜਨ ਦੀ ਬਜਾਏ ਸਿੱਧੇ ਕਮਰ ਤੋਂ ਝੁਕਣਾ ਬਹੁਤ ਖ਼ਤਰਨਾਕ ਹੈ। ਇਹ ਸਲਿਪ ਡਿਸਕ ਅਤੇ ਲੋਅਰ ਬੈਕ ਇੰਜਰੀ ਦੇ ਖ਼ਤਰੇ ਨੂੰ ਕਈ ਗੁਣਾ ਵਧਾ ਦਿੰਦਾ ਹੈ।

ਵਧਦਾ ਭਾਰ ਅਤੇ ਮੋਟਾਪਾ: ਪੇਟ ਦੇ ਆਲੇ-ਦੁਆਲੇ ਵਧਦੀ ਚਰਬੀ (ਫੈਟ) ਵੀ ਰੀੜ੍ਹ ਦੀ ਹੱਡੀ 'ਤੇ ਲਗਾਤਾਰ ਦਬਾਅ ਪਾਉਂਦੀ ਹੈ, ਜਿਸ ਨਾਲ ਹੱਡੀ ਕਮਜ਼ੋਰ ਹੋ ਸਕਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਸਮੇਂ ਸਿਰ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰ ਲਈਏ ਅਤੇ ਇਨ੍ਹਾਂ 5 ਆਦਤਾਂ ਨੂੰ ਬਦਲ ਲਈਏ, ਤਾਂ ਰੀੜ੍ਹ ਦੀ ਹੱਡੀ ਨੂੰ ਗੰਭੀਰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।