ਬਾਸੀ ਰੋਟੀ ਹੈ ਸਿਹਤ ਦਾ ਖਜ਼ਾਨਾ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ

ਆਓ ਜਾਣੀਏ ਬਾਸੀ ਰੋਟੀ ਖਾਣ ਦੇ ਕੁਝ ਮੁੱਖ ਫਾਇਦੇ:
ਅਕਸਰ ਲੋਕ ਸੋਚਦੇ ਹਨ ਕਿ ਬਾਸੀ ਰੋਟੀ (ਇਕ ਦਿਨ ਪੁਰਾਣੀ ਰੋਟੀ) ਖਾਣਾ ਸਿਹਤ ਲਈ ਠੀਕ ਨਹੀਂ ਹੁੰਦਾ, ਪਰ ਆਯੁਰਵੇਦ ਤੇ ਕਈ ਪੋਸ਼ਣ ਵਿਗਿਆਨੀ ਮੰਨਦੇ ਹਨ ਕਿ ਸਹੀ ਤਰੀਕੇ ਨਾਲ ਤਿਆਰ ਕੀਤੀ ਬਾਸੀ ਰੋਟੀ ਕਈ ਤਰ੍ਹਾਂ ਦੇ ਸਿਹਤ ਫਾਇਦੇ ਦੇ ਸਕਦੀ ਹੈ। ਇਸ ਰੋਟੀ 'ਚ ਪੋਸ਼ਟਿਕ ਤੱਕ, ਆਇਰਨ ਅਤੇ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਂਦੇ ਹਨ। ਆਓ ਜਾਣੀਏ ਬਾਸੀ ਰੋਟੀ ਖਾਣ ਦੇ ਕੁਝ ਮੁੱਖ ਫਾਇਦੇ:

1. ਬੋਡੀ ਟੇਮਪਰੇਚਰ ਕਰਦੀ ਹੈ ਨਿਯੰਤਰਿਤ 

ਬਾਸੀ ਰੋਟੀ ਖਾਸ ਤੌਰ 'ਤੇ ਗਰਮੀ ਦੇ ਦਿਨਾਂ ਵਿੱਚ ਸਰੀਰ ਦੇ ਤਾਪਮਾਨ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦੀ ਹੈ। ਇਸ ਵਿੱਚ ਪਾਈ ਜਾਣ ਵਾਲੀ ਨਮੀ ਅਤੇ ਸਟਾਰਚ ਸਰੀਰ ਨੂੰ ਅੰਦਰੋਂ ਠੰਡਕ ਪਹੁੰਚਾਉਂਦੇ ਹਨ।

2. ਪਾਚਣ ਪ੍ਰਣਾਲੀ ਲਈ ਫਾਇਦੇਮੰਦ

ਬਾਸੀ ਰੋਟੀ ਵਿੱਚ ਫਾਇਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪੇਟ ਦੀ ਸਫਾਈ ਤੇ ਪਾਚਣ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ। ਇਹ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿੰਦੀ ਹੈ।

3. ਸ਼ੂਗਰ ਕੰਟਰੋਲ 'ਚ ਮਦਦਗਾਰ

ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਹੈ, ਉਹਨਾਂ ਲਈ ਬਾਸੀ ਰੋਟੀ ਇੱਕ ਵਧੀਆ ਵਿਕਲਪ ਹੋ ਸਕਦੀ ਹੈ। ਇਸ ਵਿੱਚ ਕਾਰਬੋਹਾਈਡਰੇਟ ਹੌਲੀ-ਹੌਲੀ ਡਾਈਜੈਸਟ ਹੁੰਦੇ ਹਨ, ਜਿਸ ਨਾਲ ਬਲੱਡ ਸ਼ੂਗਰ ਲੈਵਲ ਸੰਤੁਲਿਤ ਰਹਿੰਦਾ ਹੈ।

 4. ਸਰੀਰ ਨੂੰ ਦੇਵੇ ਤਾਜਗੀ ਅਤੇ ਊਰਜਾ

ਰਾਤ ਦੀ ਬਾਸੀ ਰੋਟੀ ਨੂੰ ਸਵੇਰੇ ਦਹੀਂ ਨਾਲ ਖਾਣ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਸਰੀਰ ਨੂੰ ਕੁਦਰਤੀ ਊਰਜਾ ਮਿਲਦੀ ਹੈ। ਇਹ ਪੁਰਾਣਾ ਦੇਸੀ ਨੁਸਖਾ ਅੱਜ ਵੀ ਪਿੰਡਾਂ ਵਿੱਚ ਕਾਫੀ ਮਸ਼ਹੂਰ ਹੈ।

5. ਦੰਦ ਤੇ ਹੱਡੀਆਂ ਲਈ ਫਾਇਦੇਮੰਦ

ਬਾਸੀ ਰੋਟੀ 'ਚ ਮੌਜੂਦ ਕੈਲਸ਼ੀਅਮ ਅਤੇ ਆਇਰਨ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ। ਦਹੀਂ ਜਾਂ ਲੱਸੀ ਨਾਲ ਖਾਣ ਨਾਲ ਇਸ ਦਾ ਪ੍ਰਭਾਵ ਹੋਰ ਵਧ ਜਾਂਦਾ ਹੈ।

ਨੋਟ:
- ਬਾਸੀ ਰੋਟੀ 12-15 ਘੰਟਿਆਂ ਤਕ ਹੀ ਖਾਣੀ ਚਾਹੀਦੀ ਹੈ।
- ਜੇਕਰ ਰੋਟੀ ਵਿੱਚ ਫਫੂੰਦ ਜਾਂ ਖਰਾਬੀ ਦੇ ਕੋਈ ਲੱਛਣ ਹੋਣ, ਤਾਂ ਇਸ ਨੂੰ ਨਾ ਖਾਓ।
- ਜ਼ਿਆਦਾ ਗਰਮ ਮੌਸਮ ਵਿੱਚ ਬਹੁਤ ਪੁਰਾਣੀ ਰੋਟੀ ਖਾਣ ਤੋਂ ਬਚੋ, ਕਿਉਂਕਿ ਇਸ ਵਿੱਚ ਬੈਕਟੀਰੀਆ ਪੈਣ ਦਾ ਖਤਰਾ ਹੁੰਦਾ ਹੈ।