ਬਰਨਾਲਾ ਲਾਠੀਚਾਰਜ :ਡੀਐਸਪੀ ਮੁਅੱਤਲ, ਹੁਣ ਰਾਸ਼ਟਰੀ ਕਮਿਸ਼ਨ ਨੇ ਸੰਭਾਲੀ ਜਾਂਚ

ਕਮਿਸ਼ਨ ਨੇ ਜ਼ਖ਼ਮੀ ਸਫਾਈ ਕਰਮਚਾਰੀਆਂ ਨਾਲ ਕੀਤੀ ਮੁਲਾਕਾਤ, ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ।
ਬਰਨਾਲਾ ਦੌਰੇ ' ਤੇ ਕਮਿਸ਼ਨ ਦੇ ਅਧਿਕਾਰੀ 

ਬਰਨਾਲਾ ਦੇ ਵਿੱਚ ਹੋਏ ਲਾਠੀਚਾਰਜ ਮਾਮਲੇ ਦੇ ਵਿੱਚ ਇੱਕ ਨਵੀ ਖ਼ਬਰ ਸਾਮਣੇ ਆਈ ਹੈ। ਇਸ ਮਾਮਲੇ ਦੇ ਵਿੱਚ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ (NCSK) ਨੇ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਅਤੇ ਇੱਕ ਮੈਂਬਰ ਨੇ ਬਰਨਾਲਾ ਦਾ ਦੌਰਾ ਕਰਕੇ ਜ਼ਖ਼ਮੀ ਸਫਾਈ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ, ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਅਤੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਨੀ ਸ਼ੁਰੂ ਕਰ ਦਿਤੀ ਹੈ। ਕਮਿਸ਼ਨ ਨੇ ਇਹ ਅਪੀਲ ਕੀਤੀ ਹੈ ਕਿ ਜੇ ਕੋਈ ਕਰਮਚਾਰੀ ਦੋਸ਼ੀ ਪਿਆ ਗਿਆ ਤਾ ਉਸ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਜੇ ਲੋੜ ਪਈ ਤਾਂ ਇਹ ਮਾਮਲਾ ਸੁਪਰੀਮ ਕੋਰਟ ਤੱਕ ਲਿਜਾਇਆ ਜਾਵੇਗਾ। 

ਜਖ਼ਮੀ ਕਾਮਚਾਰੀਆਂ ਨਾਲ ਮੁਲਾਕਾਤ 

ਦਿੱਲੀ ਤੋਂ ਬਰਨਾਲਾ ਪੁਹੰਚੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਅਤੇ ਕਮਿਸ਼ਨ ਦੇ ਮੈਂਬਰ ਨੇ ਸਰਕਾਰੀ ਹਸਪਤਾਲ ਵਿੱਚ ਦਾਖਲ ਜਖ਼ਮੀ ਸਫਾਈ ਕਰਮਚਾਰੀਆਂ ਨੂੰ ਮਿਲੇ ਅਤੇ ਘਟਨਾ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕੀਤੀ। 
ਇਸ ਤੋਂ ਬਾਅਦ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਧਿਕਾਰੀਆਂ, ਯੂਨੀਅਨ ਨੁਮਾਇੰਦਿਆਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਵਿਸਥਾਰ ਨਾਲ ਸਮੀਖਿਆ ਕੀਤੀ।

"ਇਤਿਹਾਸ ਦਾ ਕਾਲਾ ਦਿਨ"

ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਦੁਆਰਾ 22 ਜੁਲਾਈ ਨੂੰ ਹੋਈ ਲਾਠੀਚਾਰਜ ਦੀ ਘਟਨਾ "ਇਤਿਹਾਸ ਦਾ ਕਾਲਾ ਦਿਨ" ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਨਿਹੱਥੇ ਸਫਾਈ ਕਰਮਚਾਰੀਆਂ ਉਪਰ ਲਾਠੀਚਾਰਜ ਕੀਤਾ ਗਿਆ ਜਿਹਨਾਂ ਵਿੱਚ ਔਰਤਾਂ ਤੇ ਬਜ਼ੁਰਗ ਵੀ ਸ਼ਾਮਲ ਸਨ , ਜੋ ਇੱਕ ਬਹੁਤ ਹੀ ਦੁਖਦਾਈ ਘਟਨਾ ਹੈ। 

ਡੀਐਸਪੀ ਮੁਅੱਤਲ, ਵਿਭਾਗੀ ਜਾਂਚ ਕੀਤੀ ਸ਼ੁਰੂ 

ਉਹਨਾਂ ਨੇ ਕਿਹਾ ਹੈ ਕਿ ਕਮਿਸ਼ਨ ਦੀ ਦਖਲਅੰਦਾਜੀ ਤੋਂ ਬਾਅਦ ਘਟਨਾ ਨਾਲ ਸਬੰਧਤ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਸਐਚਓ ਦਾ ਤਬਾਦਲਾ ਕਰਕੇ ਪੁਲਿਸ ਲਾਈਨਾਂ ਨਾਲ ਅਟੈਚ ਕਰ ਦਿੱਤਾ ਗਿਆ ਹੈ। ਕਮਿਸ਼ਨ ਇਹ ਜਾਂਚ ਕਰ ਰਹੇ ਹਨ ਕਿ ਲਾਠੀਚਾਰਜ ਦਾ ਹੁਕਮ ਕਿਸ ਨੇ ਅਤੇ ਕਿਸ  ਹਾਲਾਤਾਂ ਦੇ ਵਿੱਚ ਦਿੱਤਾ। 

ਡੀਜੀਪੀ ਦੀ ਰਿਪੋਰਟ ਅਤੇ ਐਮਐਲਆਰ ਮੰਗੀ

ਜਾਣਕਾਰੀ ਦੇ ਮੁਤਾਬਕ ਕਮਿਸ਼ਨਰ ਦਾ ਕਹਿਣਾ ਹੈ ਕਿ ਡੀਜੀਪੀ ਨੇ ਕਰੀਬ 20 ਤੋਂ 25 ਸਫ਼ਿਆਂ ਦੀ ਵਿਸਥਾਰਪੂਰਵਕ ਰਿਪੋਰਟ ਭੇਜੀ ਹੈ। ਬਰਨਾਲਾ ਪੁਲਿਸ ਦੁਆਰਾ ਵੀ ਜਾਣਕਾਰੀ ਮਿਲੀ ਹੈ ਕਿ ਡੀਡੀਆਰ ਵੀ ਦਰਜ ਕੀਤੀ ਗਈ ਹੈ। ਜਿਸ ਨੂੰ ਬਾਅਦ ਵਿੱਚ ਐਫਆਈਆਰ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਕਮਿਸ਼ਨ ਨੇ ਇਸ ਦੇ ਨਾਲ ਹੀ 13 ਜਖ਼ਮੀ ਸਫਾਈ ਕਰਮਚਾਰੀਆਂ ਦੀ ਮੈਡੀਕੋ-ਲੀਗਲ ਰਿਪੋਰਟਾਂ (MLRs) ਵੀ ਮੰਗੀ ਹੈ। 

ਸਫਾਈ ਕਰਮਚਾਰੀਆਂ ਨੂੰ ਇਨਸਾਫ਼ ਦਵਾਉਣ ਲਈ ਦਿੱਤੀ ਪਹਿਲੀ ਤਰਜੀਹ 

ਹਰਦੀਪ ਸਿੰਘ ਗਿੱਲ ਨੇ ਇਹ ਦਾਅਵਾ ਕੀਤਾ ਹੈ ਕਿ ਕਮਿਸ਼ਨ ਦਾ ਮੁੱਖ ਕੰਮ ਸਫਾਈ ਕਰਮਚਾਰੀਆਂ ਨੂੰ ਇਨਸਾਫ਼ ਦਿਵਾਉਣਾ ਹੈ। ਉਹਨਾਂ ਦਾ ਕਹਿਣਾ ਹੈ ਕਿ ਹੱਕਾਂ ਅਤੇ ਭਲਾਈ ਸਬੰਧੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ। ਜੇ ਕੋਈ ਵੀ ਉਲੰਘਣਾ ਸਾਮਣੇ ਆਉਂਦੀ ਹੈ ਤਾਂ  ਇਹ ਮਾਮਲਾ ਸੁਪਰੀਮ ਕੋਰਟ ਤੱਕ ਲਿਜਾਇਆ ਜਾਵੇਗਾ। 

ਪ੍ਰਧਾਨ ਮੰਤਰੀ ਦੇ ਬਿਆਨਾਂ ਦਾ ਜਿਕਰ 

ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਫਾਈ ਕਰਮਚਾਰੀਆਂ ਅਤੇ ਵਾਲਮੀਕੀ ਸਮਾਜ ਦੇ ਸਨਮਾਨ ਦੀ ਗੱਲ ਕਰਦੇ ਹਨ। ਉਹਨਾਂ ਦੁਆਰਾ ਦੋਹਰਾਇਆ ਗਿਆ ਹੈ ਕਿ ਜੋ ਵੀ ਇਸ ਮਾਮਲੇ ਵਿੱਚ ਸ਼ਾਮਲ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। 

ਸਰਕਾਰੀ ਹਸਪਤਾਲ ਦਾ ਵੀ ਬਿਆਨ 

ਇਸ ਦੌਰੇ ਦੌਰਾਨ ਕਮਿਸ਼ਨ ਨੇ ਬਰਨਾਲਾ ਦੇ ਸਰਕਾਰੀ ਹਸਪਤਾਲ ਦਾ ਵੀ ਨਿਰੱਖਣ ਕੀਤਾ। ਇਸ ਦੌਰੇ ਦੌਰਾਨ ਪਤਾ ਲੱਗਾ ਕਿ ਹਸਪਤਾਲ ਦੀ ਐਕਸ-ਰੇ ਮਸ਼ੀਨ ਖਰਾਬ ਹੈ। ਕਮਿਸ਼ਨ ਨੇ ਸਿਹਤ ਸਬੰਧੀ ਲਾਪਰਵਾਹੀ ਕਰਾਰ ਦਿੰਦਿਆਂ ਸੰਬੰਧਿਤ ਅਧਿਕਾਰੀਆਂ ਤੋਂ ਇਸ ਸਬੰਧੀ ਰਿਪੋਰਟ ਦੀ ਮੰਗ ਕੀਤੀ ਹੈ।