ਮੁੰਡੇ ਦੇ ਜਨਮ ਤੇ ਵਿਆਹ ਸਮੇਂ ਕਿੰਨਰਾਂ ਦੇ ਸ਼ਗਨ ਫਿਕਸ, ਵੱਧ ਰਕਮ ਮੰਗਣ ਵਾਲਿਆਂ 'ਤੇ ਹੋਏਗਾ ਸਖ਼ਤ ਐਕਸ਼ਨ

ਜੇਕਰ ਕੋਈ ਮਨ ਮਰਜ਼ੀ ਦੇ ਨਾਲ ਜਾਂ ਗੁੰਡਾਗਰਦੀ ਕਰਕੇ ਜਾ ਧਮਕਾ ਕੇ ਪੈਸੇ ਮੰਗ ਦੇ ਨੇ ਤਾਂ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ।
PATIALA ਚ ਲਗਾਤਾਰ ਮਿਲ ਰਹੀ ਸ਼ਿਕਾਇਤਾਂ ਤੋਂ ਬਾਅਦ ਨਗਰ ਨਿਗਮ ਪਟਿਆਲਾ ਦੇ ਹਾਊਸ ਬੋਰਡ ਦੇ ਵਿੱਚ ਕੌਂਸਲਰ ਪਾਸਿਓਂ ਇੱਕ ਮਤਾ ਲਿਆਂਦਾ ਗਿਆ , ਜਿਸ ਨੂੰ ਨਗਰ ਨਿਗਮ ਦੀ ਮੇਅਰ ਅਤੇ ਕਮਿਸ਼ਨਰ ਦੀ ਵੱਲੋਂ ਪਾਸ ਕੀਤਾ ਗਿਆ ਹੈ। ਨਗਰ ਨਿਗਮ ਚ ਮਤਾਂ ਪਾਸ ਕੀਤਾ ਗਿਆ ਹੈ ਕਿ ਮੁੰਡੇ ਦੇ ਜਨਮ ਮੌਕੇ ਕਿੰਨਰ 2100 ਵਧਾਈ ਲੈ ਸਕਣਗੇ ਅਤੇ ਵਿਆਹ ਮੌਕੇ 3100 ਵਧਾਈ ਲੈ ਸਕਣਗੇ, ਜੇਕਰ ਕੋਈ ਪਰਿਵਾਰ ਇਸ ਤੋਂ ਜਿਆਦਾ ਆਪਣੀ ਮਰਜ਼ੀ ਦੇ ਨਾਲ ਕਿੰਨਰ ਸਮਾਜ ਨੂੰ ਕੁਝ ਦੇਣਾ ਚਾਹੁੰਦਾ ਹੈ ਤਾਂ ਉਸ ਦੇ ਉੱਪਰ ਕੋਈ ਰੋਕ ਨਹੀਂ ਹੈ। ਜੇਕਰ ਕੋਈ ਮਨ ਮਰਜ਼ੀ ਦੇ ਨਾਲ ਜਾਂ ਗੁੰਡਾਗਰਦੀ ਕਰਕੇ ਜਾ ਧਮਕਾ ਕੇ ਪੈਸੇ ਮੰਗ ਦੇ ਨੇ ਤਾਂ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ।