ਜਿਵੇਂ-ਜਿਵੇਂ ਠੰਡ ਵਧਦੀ ਜਾਂਦੀ ਹੈ ਰੇਲਾਂ ਦੇ ਸਮੇਂ 'ਚ ਵੀ ਬਦਲਾਅ ਹੋ ਜਾਂਦਾ ਹੈ, ਕਦੇ ਤਾਂ ਰੇਲਵੇ ਵੱਲੋਂ ਕੁਝ ਰੇਲਾਂ ਨੂੰ ਰੱਦ ਵੀ ਕਰਨਾ ਪੈਂਦਾ ਹੈ। ਇਸ ਵਾਰ ਵੀ ਠੰਡ 'ਚ ਧੁੰਦ ਵਧਣ ਕਾਰਨ ਕੁਝ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਜਿਵੇਂ-ਜਿਵੇਂ ਠੰਡ ਵਧਦੀ ਜਾਂਦੀ ਹੈ ਰੇਲਾਂ ਦੇ ਸਮੇਂ 'ਚ ਵੀ ਬਦਲਾਅ ਹੋ ਜਾਂਦਾ ਹੈ, ਕਦੇ ਤਾਂ ਰੇਲਵੇ ਵੱਲੋਂ ਕੁਝ ਰੇਲਾਂ ਨੂੰ ਰੱਦ ਵੀ ਕਰਨਾ ਪੈਂਦਾ ਹੈ। ਇਸ ਵਾਰ ਵੀ ਠੰਡ 'ਚ ਧੁੰਦ ਵਧਣ ਕਾਰਨ ਕੁਝ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਜਿਵੇਂ-ਜਿਵੇਂ ਠੰਡ ਵਧਦੀ ਜਾਂਦੀ ਹੈ ਰੇਲਾਂ ਦੇ ਸਮੇਂ 'ਚ ਵੀ ਬਦਲਾਅ ਹੋ ਜਾਂਦਾ ਹੈ, ਕਦੇ ਤਾਂ ਰੇਲਵੇ ਵੱਲੋਂ ਕੁਝ ਰੇਲਾਂ ਨੂੰ ਰੱਦ ਵੀ ਕਰਨਾ ਪੈਂਦਾ ਹੈ। ਇਸ ਵਾਰ ਵੀ ਠੰਡ 'ਚ ਧੁੰਦ ਵਧਣ ਕਾਰਨ ਕੁਝ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ, ਸਹਾਰਨਪੁਰ ਮਾਰਗ ਤੋਂ ਚੱਲਣ ਵਾਲੀਆਂ 16 ਲੰਬੀ ਦੂਰੀ ਦੀਆਂ ਰੇਲਾਂ ਅਗਲੇ 3 ਮਹੀਨਿਆਂ ਲਈ ਰੱਦ ਰਹਿਣਗੀਆਂ। ਇਹ ਵਿਵਸਥਾ 30 ਨਵੰਬਰ 2025 ਤੋਂ ਸ਼ੁਰੂ ਹੋ ਕੇ ਫਰਵਰੀ 2026 ਜਾਂ ਕੁਝ ਲਈ ਮਾਰਚ 2026 ਤਕ ਚੱਲੇਗੀ। 
 
ਕਿਹੜੀਆਂ ਰੇਲਾਂ ਰਹਿਣਗੀਆਂ ਰੱਦ- ਦੇਖੋ ਪੂਰੀ ਲਿਸਟ

ਦਿੱਲੀ-ਜਲੰਧਰ ਇੰਟਰਸਿਟੀ (14681, 14682) — ਦਸੰਬਰ 2025 ਤੋਂ ਫਰਵਰੀ/ਮਾਰਚ 2026 ਤਕ
ਕਾਠਗੋਦਾਮ–ਜੰਮੂ ਤਵੀ ਗਰੀਬ ਰਥ (12207, 12208) — ਦਸੰਬਰ ਤੋਂ ਫਰਵਰੀ ਤੱਕ ਚੁਣੇ ਹੋਏ ਦਿਨਾਂ ਵਿੱਚ
ਕੋਲਕਾਤਾ–ਅੰਮ੍ਰਿਤਸਰ ਦੁਰਗਿਆਨਾ (12357, 12358) — ਦਸੰਬਰ ਤੋਂ ਫਰਵਰੀ ਤੱਕ ਚੁਣੇ ਹੋਏ ਦਿਨਾਂ ਵਿੱਚ
ਕੋਲਕਾਤਾ–ਅੰਮ੍ਰਿਤਸਰ ਅਕਾਲ ਤਖ਼ਤ (12317, 12318) — ਦਸੰਬਰ ਤੋਂ ਫਰਵਰੀ ਤੱਕ ਚੁਣੇ ਹੋਏ ਦਿਨਾਂ ਵਿੱਚ
ਯੋਗਨਗਰੀ ਰਿਸ਼ੀਕੇਸ਼–ਜੰਮੂ ਤਵੀ (14605, 14606) — ਦਸੰਬਰ ਤੋਂ ਫਰਵਰੀ ਤੱਕ ਚੁਣੇ ਹੋਏ ਦਿਨਾਂ ਵਿੱਚ
ਬਰੌਣੀ–ਅੰਬਾਲਾ ਹਰੀਹਰ ਐਕਸਪ੍ਰੈਸ (14523, 14524) — ਦਸੰਬਰ 2025 ਤੋਂ ਫਰਵਰੀ 2026 ਤੱਕ ਚੁਣੇ ਹੋਏ ਦਿਨਾਂ ਵਿੱਚ
ਲਾਲ ਕੁਆਂ–ਅੰਮ੍ਰਿਤਸਰ (14615, 14616) — ਦਸੰਬਰ ਤੋਂ ਫਰਵਰੀ
ਪੂਰਨੀਆ ਕੋਰਟ–ਅੰਮ੍ਰਿਤਸਰ ਜਨਸੇਵਾ (14617) — 3 ਦਸੰਬਰ 2025 ਤੋਂ 2 ਮਾਰਚ 2026 ਤਕ

ਧੁੰਦ ਕਾਰਨ ਬਹੁਤ ਸਾਰੀਆਂ ਲੰਬੀ ਦੂਰੀ ਦੀਆਂ ਰੇਲਗੱਡੀਆਂ ਕਈ ਮਹੀਨਿਆਂ ਲਈ ਰੱਦ ਰਹਿਣਗੀਆਂ, ਇਸ ਲਈ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਆਪਣੀ ਰੇਲਗੱਡੀ ਦੀ ਸਥਿਤੀ ਦੀ ਜਾਂਚ ਕਰਨ।