ਰਿਲੀਜ਼ ਹੁੰਦਿਆਂ ਹੀ ਸਿੱਧੂ ਮੂਸੇਵਾਲਾ ਦੇ ਗੀਤ ‘Barota’ ਨੇ ਤੋੜੇ ਸਾਰੇ ਰਿਕਾਰਡ

'ਬਰੋਟਾ' ਗੀਤ ਦੇ ਰਿਲੀਜ਼ ਹੁੰਦਿਆਂ ਹੀ ਇਸ ਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਅਤੇ ਇਹ ਤੁਰੰਤ ਟਰੈਂਡ ਲਿਸਟ ਵਿੱਚ ਆ ਗਿਆ।
ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਜਿਨ੍ਹਾਂ ਦੀ ਹੱਤਿਆ ਨੂੰ ਕਰੀਬ ਸਾਢੇ ਤਿੰਨ ਸਾਲ ਹੋ ਚੁੱਕੇ ਹਨ, ਉਹ ਅੱਜ ਵੀ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ। ਇਸ ਦੌਰਾਨ, ਉਨ੍ਹਾਂ ਦਾ ਨਵਾਂ ਗੀਤ 'ਬਰੋਟਾ' ਰਿਲੀਜ਼ ਹੋ ਗਿਆ ਹੈ।

'ਬਰੋਟਾ' ਗੀਤ ਦੇ ਰਿਲੀਜ਼ ਹੁੰਦਿਆਂ ਹੀ ਇਸ ਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਅਤੇ ਇਹ ਤੁਰੰਤ ਟਰੈਂਡ ਲਿਸਟ ਵਿੱਚ ਆ ਗਿਆ। ਇਹ ਗੀਤ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਤੇ ਯੂਟਿਊਬ ਪੇਜ 'ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਖੁਦ ਵੀ ਦਿਖਾਈ ਦਿੱਤੇ ਹਨ। ਹੁਣ ਤੱਕ ਇਸ ਗੀਤ ਨੂੰ 11 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।  'ਬਰੋਟਾ' ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲੇ ਪਿਛਲੇ 11 ਸਫਲ ਗੀਤਾਂ ਤੋਂ ਬਾਅਦ, 12ਵਾਂ ਗੀਤ ਹੈ, ਜੋ ਤੇਜ਼ੀ ਨਾਲ ਵਾਇਰਲ ਹੋਇਆ ਹੈ।

ਮੂਸੇਵਾਲਾ ਦੀ ਆਵਾਜ਼ ਨੇ ਇੱਕ ਵਾਰ ਫਿਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ ਹੈ। ਮੌਤ ਤੋਂ ਪਹਿਲਾਂ, ਗਾਇਕ ਨੇ ਇੰਨੇ ਗਾਣੇ ਰਿਕਾਰਡ ਕਰ ਲਏ ਸਨ ਕਿ ਪ੍ਰਸ਼ੰਸਕ ਆਉਣ ਵਾਲੇ ਕਈ ਸਾਲਾਂ ਤੱਕ ਆਪਣੇ ਪਸੰਦੀਦਾ ਗਾਇਕ ਨੂੰ ਸੁਣਦੇ ਰਹਿਣਗੇ। ਇਸ ਗੀਤ ਦੀ ਇੱਕ ਖਾਸ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਨੇ ਇਸ ਵਿੱਚ ਆਪਣੀ ਦਾਦੀ ਜਸਵੰਤ ਕੌਰ ਨੂੰ ਯਾਦ ਕੀਤਾ ਹੈ।