ਲੈਂਡ ਹੁੰਦੇ ਹੀ ਜ਼ਮੀਨ 'ਚ ਧੱਸ ਗਿਆ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਹੈਲੀਕਾਪਟਰ ਦਾ ਪਹੀਆ

ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੇਰਲ ਦੇ ਦੌਰੇ 'ਤੇ ਹਨ। ਇਥੇ ਉਨ੍ਹਾਂ ਨਾਲ ਇੱਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਦਰਅਸਲ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਉਨ੍ਹਾਂ ਦੇ ਸਬਰੀਮਾਲਾ ਦੌਰੇ 'ਤੇ ਲੈ ਜਾ ਰਿਹਾ ਹੈਲੀਕਾਪਟਰ ਬੁੱਧਵਾਰ ਸਵੇਰੇ ਪ੍ਰਮਾਦਮ ਦੇ ਰਾਜੀਵ ਗਾਂਧੀ ਇਨਡੋਰ ਸਟੇਡੀਅਮ ਵਿਖੇ ਨਵੇਂ ਕੰਕਰੀਟ ਵਾਲੇ ਹੈਲੀਪੈਡ 'ਤੇ ਉਤਰਦੇ ਸਮੇਂ ਇੱਕ ਟੋਏ ਵਿੱਚ ਧੱਸ ਗਿਆ।

ਦੱਸ ਦੇਈਏ ਕਿ ਰਾਸ਼ਟਰਪਤੀ ਦੇ ਸੜਕ ਮਾਰਗ ਰਾਹੀਂ ਪੰਬਾ ਲਈ ਰਵਾਨਾ ਹੋਣ ਤੋਂ ਬਾਅਦ ਦਿਖਾਈਆਂ ਗਈਆਂ ਤਸਵੀਰਾਂ ਅਤੇ ਵੀਡੀਓ ਵਿੱਚ ਕਈ ਪੁਲਸ ਕਰਮਚਾਰੀ ਅਤੇ ਫਾਇਰ ਫੋਰਸ ਦੇ ਕਰਮਚਾਰੀ ਹੈਲੀਕਾਪਟਰ ਦੇ ਪਹੀਏ ਕੰਕਰੀਟ 'ਤੇ ਡਿੱਗਣ ਤੋਂ ਬਾਅਦ ਬਣੇ ਛੋਟੇ ਟੋਇਆਂ ਵਿੱਚੋਂ ਧੱਕਾ ਮਾਰਦੇ ਹੋਏ ਕੱਢਦੇ ਹੋਏ ਦਿਖਾਈ ਦਿੱਤੇ। ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਟੇਡੀਅਮ ਨੂੰ ਆਖਰੀ ਸਮੇਂ 'ਤੇ ਹੈਲੀਕਾਪਟਰ ਲੈਂਡਿੰਗ ਲਈ ਚੁਣਿਆ ਗਿਆ ਸੀ ਅਤੇ ਇਸ ਲਈ ਮੰਗਲਵਾਰ ਦੇਰ ਰਾਤ ਉੱਥੇ ਇੱਕ ਹੈਲੀਪੈਡ ਬਣਾਇਆ ਗਿਆ ਸੀ। 

ਸੂਤਰਾਂ ਅਨੁਸਾਰ ਜਹਾਜ਼ ਨੂੰ ਪਹਿਲਾਂ ਪੰਬਾ ਦੇ ਨੇੜੇ ਨੀਲੱਕਲ ਵਿਖੇ ਉਤਾਰਨ ਦੀ ਯੋਜਨਾ ਬਣਾਈ ਗਈ ਸੀ ਪਰ ਖ਼ਰਾਬ ਮੌਸਮ ਕਾਰਨ ਇਸ ਨੂੰ ਪ੍ਰਮਾਦਮ ਵਿਖੇ ਉਤਾਰਨ ਦਾ ਫ਼ੈਸਲਾ ਕੀਤਾ ਗਿਆ। ਅਧਿਕਾਰੀ ਨੇ ਦੱਸਿਆ, "ਕੰਕਰੀਟ ਪੂਰੀ ਤਰ੍ਹਾਂ ਸੈੱਟ ਨਹੀਂ ਹੋਇਆ ਸੀ, ਇਸ ਲਈ ਜਦੋਂ ਹੈਲੀਕਾਪਟਰ ਉਕਤ ਸਥਾਨ 'ਤੇ ਲੈਂਡ ਕੀਤਾ ਤਾਂ ਉਹ ਉਸ ਦਾ ਭਾਰ ਨਹੀਂ ਸੰਭਾਲ ਸਕਿਆ ਅਤੇ ਜਿੱਥੇ ਪਹੀਏ ਜ਼ਮੀਨ ਨੂੰ ਛੂਹਦੇ ਸਨ, ਉੱਥੇ ਟੋਏ ਬਣ ਗਏ।" ਰਾਸ਼ਟਰਪਤੀ ਮੁਰਮੂ ਮੰਗਲਵਾਰ ਸ਼ਾਮ ਨੂੰ ਕੇਰਲ ਦੇ ਚਾਰ ਦਿਨਾਂ ਦੇ ਸਰਕਾਰੀ ਦੌਰੇ 'ਤੇ ਤਿਰੂਵਨੰਤਪੁਰਮ ਪਹੁੰਚੇ ਅਤੇ ਅੱਜ ਸਵੇਰੇ ਪਠਾਨਮਥਿੱਟਾ ਜ਼ਿਲ੍ਹੇ ਲਈ ਰਵਾਨਾ ਹੋ ਗਏ, ਜਿੱਥੇ ਸਬਰੀਮਾਲਾ ਮੰਦਰ ਇੱਕ ਪਹਾੜੀ 'ਤੇ ਸਥਿਤ ਹੈ।  
">