ਪੰਜਾਬ ਸਰਕਾਰ ਵੱਲੋਂ ਅਗਰਵਾਲ ਵੈੱਲਫੇਅਰ ਬੋਰਡ ਦੇ ਚੇਅਰਪਰਸਨਾਂ ਦੀ ਨਿਯੁਕਤੀ, ਸੂਚੀ ਜਾਰੀ

ਪੰਜਾਬ ਸਰਕਾਰ ਨੇ ਅਗਰਵਾਲ ਸਮਾਜ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਸੂਬੇ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਵੈੱਲਫੇਅਰ ਬੋਰਡ ਦੇ ਚੇਅਰਪਰਸਨਾਂ ਦੀ ਨਿਯੁਕਤੀ ਕਰ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ (CMO) ਵੱਲੋਂ ਜਾਰੀ ਇਸ ਸੂਚੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਲੁਧਿਆਣਾ/ਚੰਡੀਗੜ੍ਹ : ਪੰਜਾਬ ਸਰਕਾਰ ਨੇ ਅਗਰਵਾਲ ਸਮਾਜ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਸੂਬੇ ਦੇ 88 ਵਿਧਾਨ ਸਭਾ ਹਲਕਿਆਂ ਵਿੱਚ ਅਗਰਵਾਲ ਵੈੱਲਫੇਅਰ ਬੋਰਡ ਦੇ ਚੇਅਰਪਰਸਨਾਂ ਦੀ ਨਿਯੁਕਤੀ ਕਰ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ (CMO) ਵੱਲੋਂ ਜਾਰੀ ਇਸ ਸੂਚੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਲੁਧਿਆਣਾ ਤੇ ਜਲੰਧਰ ਦੇ ਪ੍ਰਮੁੱਖ ਨਾਮ
ਸੂਚੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਵਿੱਚ ਕਈ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਲੁਧਿਆਣਾ ਨਾਰਥ ਤੋਂ ਜੁਗਲ ਕਿਸ਼ੋਰ (ਗੋਇਲ), ਸੈਂਟਰਲ ਤੋਂ ਕੁੰਜ ਬਿਹਾਰੀ ਧਨੁਕਾ, ਈਸਟ ਤੋਂ ਅਮਿਤ ਕੁਮਾਰ ਗੁਪਤਾ, ਸਾਊਥ ਤੋਂ ਡਾ. ਸੰਜੇ ਕੁਮਾਰ ਅਤੇ ਵੈਸਟ ਤੋਂ ਗਿਆਨ ਚੰਦ ਸ਼ਾਮਲ ਹਨ। ਇਸੇ ਤਰ੍ਹਾਂ ਜਲੰਧਰ ਦੇ ਚਾਰ ਹਲਕਿਆਂ ਲਈ ਵੀ ਨਿਯੁਕਤੀਆਂ ਹੋਈਆਂ ਹਨ। ਜਲੰਧਰ ਸੈਂਟਰਲ ਤੋਂ ਰਾਜਨ ਗੁਪਤਾ, ਨਾਰਥ ਤੋਂ ਚੰਦਨ ਗੋਇਲ, ਵੈਸਟ ਤੋਂ ਨੀਰਜ ਗੁਪਤਾ ਅਤੇ ਕੈਂਟ ਤੋਂ ਰਾਜਕੁਮਾਰ ਗਰਗ ਨੂੰ ਚੇਅਰਪਰਸਨ ਬਣਾਇਆ ਗਿਆ ਹੈ।

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸਾਰੀਆਂ ਨਿਯੁਕਤੀਆਂ ਸਬੰਧਤ ਵਿਅਕਤੀਆਂ ਦੇ ਚਰਿੱਤਰ ਅਤੇ ਪਿਛੋਕੜ ਦੀ ਪੁਸ਼ਟੀ (ਵੇਰੀਫਿਕੇਸ਼ਨ) ਤੋਂ ਬਾਅਦ ਹੀ ਪ੍ਰਭਾਵੀ ਹੋਣਗੀਆਂ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਤਿਆਪਨ ਦੀ ਪ੍ਰਕਿਰਿਆ ਮੁਕੰਮਲ ਹੁੰਦੇ ਹੀ ਨਿਯੁਕਤੀ ਸਬੰਧੀ ਰਸਮੀ ਆਦੇਸ਼ ਜਾਰੀ ਕੀਤੇ ਜਾਣ।

ਇਨ੍ਹਾਂ ਨਿਯੁਕਤੀਆਂ ਦਾ ਮੁੱਖ ਮਕਸਦ ਵਿਧਾਨ ਸਭਾ ਪੱਧਰ 'ਤੇ ਅਗਰਵਾਲ ਸਮਾਜ ਨਾਲ ਜੁੜੇ ਭਲਾਈ ਪ੍ਰੋਗਰਾਮਾਂ ਦਾ ਬਿਹਤਰ ਤਾਲਮੇਲ ਕਰਨਾ ਹੈ। ਬੋਰਡ ਦੇ ਇਹ ਚੇਅਰਪਰਸਨ ਸਮਾਜ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੰਮ ਕਰਨਗੇ ਅਤੇ ਸਰਕਾਰ ਤੇ ਸਮਾਜ ਵਿਚਕਾਰ ਇੱਕ ਮਜ਼ਬੂਤ ਕੜੀ ਵਜੋਂ ਸੇਵਾ ਨਿਭਾਉਣਗੇ।

ਕੁਝ ਹੋਰ ਮਹੱਤਵਪੂਰਨ ਨਿਯੁਕਤੀਆਂ
ਅੰਮ੍ਰਿਤਸਰ: ਸੈਂਟਰਲ ਤੋਂ ਸੰਨੀ ਗੁਪਤਾ, ਈਸਟ ਤੋਂ ਦੀਪਕ ਬੰਸਲ, ਨਾਰਥ ਤੋਂ ਨਰੇਸ਼ ਅਗਰਵਾਲ।
ਪਟਿਆਲਾ: ਦਿਹਾਤੀ ਤੋਂ ਦੀਪਕ ਗੋਇਲ ਅਤੇ ਸ਼ਹਿਰੀ ਤੋਂ ਨਰੇਸ਼ ਗੁਪਤਾ।
ਬਠਿੰਡਾ: ਸ਼ਹਿਰੀ ਤੋਂ ਵਿਮਲ ਕੁਮਾਰ ਮਿੱਤਲ ਅਤੇ ਦਿਹਾਤੀ ਤੋਂ ਰਜਿੰਦਰ ਕੁਮਾਰ (ਰਵੀ ਗੋਇਲ)।
ਮੋਹਾਲੀ (S.A.S. ਨਗਰ): ਮਨੋਜ ਅਗਰਵਾਲ।