ਅਨਿਲ ਅੰਬਾਨੀ ਨੂੰ ਝਟਕਾ, SBI, BOI ਤੋਂ ਬਾਅਦ ਇਸ ਬੈਂਕ ਨੇ ਕੀਤਾ ਐਲਾਨਿਆ 'ਫਰਾਡ'

ਬੈਂਕ ਨੇ ਕੰਪਨੀ ਅਤੇ ਇਸ ਦੇ ਪ੍ਰਮੋਟਰ ਅਨਿਲ ਅੰਬਾਨੀ ਦੇ ਖਾਤੇ ਨੂੰ ਕੁੱਲ 2,462.50 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਦਿੱਤੀ ਸੀ, ਜਿਸ ਵਿੱਚੋਂ 1,656.07 ਕਰੋੜ ਰੁਪਏ ਬਕਾਇਆ ਸਨ।

ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਤਿੰਨ ਬੈਂਕਾਂ ਵੱਲੋਂ ਸਖ਼ਤ ਕਾਰਵਾਈ ਅਤੇ ਈਡੀ ਦੇ ਛਾਪਿਆਂ ਤੋਂ ਬਾਅਦ, ਹੁਣ ਬੈਂਕ ਆਫ਼ ਬੜੌਦਾ ਨੇ ਵੀ ਉਨ੍ਹਾਂ ਦੇ ਕਰਜ਼ਾ ਖਾਤੇ ਨੂੰ 'ਫਰਾਡ' ਐਲਾਨ ਦਿੱਤਾ ਹੈ। ਆਰਕਾਮ ਪਹਿਲਾਂ ਹੀ ਦੀਵਾਲੀਆਪਨ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ। ਕੰਪਨੀ ਨੂੰ 2 ਸਤੰਬਰ ਨੂੰ ਬੈਂਕ ਆਫ਼ ਬੜੌਦਾ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਜਿਸ ਵਿੱਚ ਇਸ ਵਰਗੀਕਰਨ ਬਾਰੇ ਜਾਣਕਾਰੀ ਦਿੱਤੀ ਗਈ ਸੀ। ਬੈਂਕ ਨੇ ਕੰਪਨੀ ਅਤੇ ਇਸ ਦੇ ਪ੍ਰਮੋਟਰ ਅਨਿਲ ਅੰਬਾਨੀ ਦੇ ਖਾਤੇ ਨੂੰ ਕੁੱਲ 2,462.50 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਦਿੱਤੀ ਸੀ, ਜਿਸ ਵਿੱਚੋਂ 1,656.07 ਕਰੋੜ ਰੁਪਏ ਬਕਾਇਆ ਸਨ।

ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਨੇ ਕਿਹਾ ਕਿ ਕੰਪਨੀ ਨੂੰ ਇਸ ਸਬੰਧੀ 2 ਸਤੰਬਰ ਨੂੰ ਬੈਂਕ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ। ਬੈਂਕ ਨੇ ਕੰਪਨੀ ਨੂੰ 1600 ਕਰੋੜ ਰੁਪਏ ਅਤੇ 862.50 ਕਰੋੜ ਰੁਪਏ ਦੀ ਲਾਈਨ ਆਫ ਕ੍ਰੈਡਿਟ ਦਿੱਤੀ ਸੀ। ਆਰਕਾਮ ਨੇ 2017 ਤੋਂ ਬਾਅਦ 1656 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੁਕਾਇਆ ਹੈ।

ਅਨਿਲ ਅੰਬਾਨੀ ਦੇ ਬੁਲਾਰੇ ਨੇ ਕਿਹਾ ਕਿ ਇਹ ਕਾਰਵਾਈ 12 ਸਾਲ ਤੋਂ ਵੱਧ ਪੁਰਾਣੇ ਮਾਮਲਿਆਂ ਨਾਲ ਸਬੰਧਤ ਹੈ ਅਤੇ ਕਿਹਾ ਕਿ ਅਨਿਲ ਅੰਬਾਨੀ 2006 ਤੋਂ 2019 ਤੱਕ ਕੰਪਨੀ ਦੇ ਗੈਰ-ਕਾਰਜਕਾਰੀ ਨਿਰਦੇਸ਼ਕ ਸਨ ਪਰ ਉਹ ਕਦੇ ਵੀ ਕੰਪਨੀ ਦੇ ਮੁੱਖ ਪ੍ਰਬੰਧਕੀ ਕਰਮਚਾਰੀਆਂ ਜਾਂ ਰੋਜ਼ਾਨਾ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਕੁਝ ਕਰਜ਼ਦਾਤਾਵਾਂ ਨੇ ਕ੍ਰਮਵਾਰ ਅਤੇ ਚੋਣਵੀਂ ਕਾਰਵਾਈ ਸ਼ੁਰੂ ਕੀਤੀ ਹੈ। ਬੈਂਕ ਮੁਤਾਬਕ ਆਰਕਾਮ ਨੇ 2462.50 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿਚੋਂ 28 ਅਗਸਤ ਤੱਕ 1656.07 ਕਰੋੜ ਰੁਪਏ ਅਜੇ ਵੀ ਬਕਾਇਆ ਹਨ। ਇਹ ਖਾਤਾ 5 ਜੂਨ, 2017 ਤੋਂ ਇਕ ਗੈਰ-ਕਾਰਗੁਜ਼ਾਰੀ ਸੰਪਤੀ ਹੈ। ਜੇਕਰ ਕੋਈ ਵਿਅਕਤੀ ਜਾਂ ਕੰਪਨੀ 90 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਬੈਂਕ ਤੋਂ ਲਏ ਗਏ ਕਰਜ਼ੇ ਦੀ ਕਿਸ਼ਤ ਜਾਂ ਵਿਆਜ ਦਾ ਭੁਗਤਾਨ ਨਹੀਂ ਕਰਦਾ, ਤਾਂ ਉਹ ਕਰਜ਼ਾ ਐਨਪੀਏ ਬਣ ਜਾਂਦਾ ਹੈ।