ਅਮਰੀਕਾ-ਈਰਾਨ ਜੰਗ ਭਖੀ! ਅਮਰੀਕੀ ਹਵਾਈ ਹਮਲਿਆਂ ਨਾਲ ਦਹਿਲੇ ਈਰਾਨ ਦੇ ਕਈ ਸ਼ਹਿਰ

ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਬੇਹੱਦ ਖਤਰਨਾਕ ਮੋੜ 'ਤੇ ਪਹੁੰਚ ਗਈ ਹੈ। ਅਮਰੀਕੀ ਫੌਜ ਨੇ ਈਰਾਨ ਦੇ ਕਈ ਰਣਨੀਤਕ ਟਿਕਾਣਿਆਂ 'ਤੇ ਇੱਕ ਵਾਰ ਫਿਰ ਵੱਡਾ ਹਵਾਈ ਹਮਲਾ ਕੀਤਾ ਹੈ, ਜਿਸ ਦੇ ਜਵਾਬ ਵਿੱਚ ਈਰਾਨ ਨੇ ਖਾੜੀ ਦੇਸ਼ਾਂ ਵਿੱਚ ਸਥਿਤ ਅਮਰੀਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ।
ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਬੇਹੱਦ ਖਤਰਨਾਕ ਮੋੜ 'ਤੇ ਪਹੁੰਚ ਗਈ ਹੈ। ਅਮਰੀਕੀ ਫੌਜ ਨੇ ਈਰਾਨ ਦੇ ਕਈ ਰਣਨੀਤਕ ਟਿਕਾਣਿਆਂ 'ਤੇ ਇੱਕ ਵਾਰ ਫਿਰ ਵੱਡਾ ਹਵਾਈ ਹਮਲਾ ਕੀਤਾ ਹੈ, ਜਿਸ ਦੇ ਜਵਾਬ ਵਿੱਚ ਈਰਾਨ ਨੇ ਖਾੜੀ ਦੇਸ਼ਾਂ ਵਿੱਚ ਸਥਿਤ ਅਮਰੀਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ।

ਈਰਾਨ ਦੇ ਕਈ ਸ਼ਹਿਰਾਂ ਵਿਚ ਜ਼ੋਰਦਾਰ ਧਮਾਕੇ
ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਦੇ ਚਾਬਹਾਰ, ਬੰਦਰ ਅੱਬਾਸ, ਕੇਸ਼ਮ ਟਾਪੂ, ਸੀਰੀਕ, ਕੋਨਾਰਕ, ਰਾਸਕ ਅਤੇ ਸੇਮਨਾਨ ਸਮੇਤ ਕਈ ਸ਼ਹਿਰਾਂ ਵਿੱਚ ਭਾਰੀ ਵਿਸਫੋਟ ਹੋਣ ਦੀਆਂ ਖਬਰਾਂ ਹਨ। ਪਹਿਲੀ ਵਾਰ ਉੱਤਰੀ ਈਰਾਨ ਦੇ ਕੁਝ ਇਲਾਕਿਆਂ ਵਿੱਚ ਵੀ ਧਮਾਕੇ ਸੁਣੇ ਗਏ ਹਨ। ਈਰਾਨੀ ਮੀਡੀਆ ਅਨੁਸਾਰ ਰਾਜਧਾਨੀ ਤੇਹਰਾਨ ਦੇ ਉੱਪਰ ਏਅਰ ਡਿਫੈਂਸ ਸਿਸਟਮ ਸਰਗਰਮ ਕਰ ਦਿੱਤੇ ਗਏ ਸਨ।

ਈਰਾਨ ਦਾ 'ਆਪ੍ਰੇਸ਼ਨ ਲਾਈਟਨਿੰਗ' ਅਤੇ ਪਲਟਵਾਰ
ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ 'ਆਪ੍ਰੇਸ਼ਨ ਲਾਈਟਨਿੰਗ' ਦੇ ਤਹਿਤ ਕੁਵੈਤ ਅਤੇ ਬਹਿਰੀਨ ਵਿੱਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ। ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੁਵੈਤ ਦੇ ਅਲੀ ਅਲ ਸਲੇਮ ਏਅਰਬੇਸ 'ਤੇ ਅਮਰੀਕੀ ਰਡਾਰ ਅਤੇ ਪੈਟ੍ਰਿਅਟ ਏਅਰ ਡਿਫੈਂਸ ਸਿਸਟਮ ਨੂੰ ਨਿਸ਼ਾਨਾ ਬਣਾਇਆ ਹੈ। ਇਸੇ ਦੌਰਾਨ, ਜੌਰਡਨ ਨੇ ਆਪਣੇ ਦੇਸ਼ ਵੱਲ ਵਧ ਰਹੀਆਂ ਅੱਠ ਈਰਾਨੀ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਮਾਰ ਗਿਰਾਉਣ ਦੀ ਪੁਸ਼ਟੀ ਕੀਤੀ ਹੈ।

ਭਾਰੀ ਜਾਨੀ ਨੁਕਸਾਨ ਅਤੇ ਆਰਥਿਕ ਪ੍ਰਭਾਵ
ਈਰਾਨ ਦੇ ਸਿਹਤ ਮੰਤਰਾਲੇ ਮੁਤਾਬਕ ਤਾਜ਼ਾ ਅਮਰੀਕੀ ਹਮਲਿਆਂ ਵਿੱਚ ਹੁਣ ਤੱਕ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜੰਗ ਦਾ ਅਸਰ ਵਿਸ਼ਵ ਵਪਾਰ 'ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਹੋਰਮੁਜ਼ ਸਟ੍ਰੇਟ ਵਿੱਚ ਜਹਾਜ਼ਾਂ ਦੀ ਆਵਾਜਾਈ ਲਗਭਗ ਠੱਪ ਹੋ ਗਈ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (ਬ੍ਰੈਂਟ ਕਰੂਡ) ਦੀ ਕੀਮਤ ਵਧ ਕੇ 85.28 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ, ਜਿਸ ਨਾਲ ਗਲੋਬਲ ਊਰਜਾ ਬਾਜ਼ਾਰ ਵਿੱਚ ਚਿੰਤਾ ਵਧ ਗਈ ਹੈ।

ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਦਾ ਮੁੱਖ ਉਦੇਸ਼ ਹੋਰਮੁਜ਼ ਸਟ੍ਰੇਟ ਵਿੱਚ ਸਮੁੰਦਰੀ ਜਹਾਜ਼ਾਂ ਲਈ ਖਤਰਾ ਪੈਦਾ ਕਰਨ ਵਾਲੀ ਈਰਾਨੀ ਫੌਜੀ ਸਮਰੱਥਾ ਨੂੰ ਕਮਜ਼ੋਰ ਕਰਨਾ ਹੈ। ਅਮਰੀਕਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਮਿਜ਼ਾਈਲ ਹਮਲੇ ਰਾਹੀਂ ਇੱਕ ਈਰਾਨੀ ਆਇਲ ਟੈਂਕਰ ਨੂੰ ਰੋਕ ਲਿਆ ਹੈ।