ਦੇਸੀ ਘਿਓ ਖਾਣ ਦੇ ਹੈਰਾਨੀਜਨਕ ਫਾਇਦੇ, ਹਰ ਰੋਜ਼ ਦੀ ਡਾਇਟ 'ਚ ਕਰੋ ਸ਼ਾਮਲ

ਪੁਰਾਣੇ ਸਮਿਆਂ ਤੋਂ ਲੈ ਕੇ ਅੱਜ ਤੱਕ ਇਹ ਸਿਹਤ ਅਤੇ ਸੁੰਦਰਤਾ ਦੋਵਾਂ ਲਈ ਲਾਭਕਾਰੀ ਮੰਨਿਆ ਜਾਂਦਾ ਹੈ।
ਅੱਜ ਦੇ ਸਮੇਂ 'ਚ ਜਿੱਥੇ ਲੋਕ ਵਧੇਰੇ ਤੌਰ 'ਤੇ ਡਾਇਟ ਤੇ ਜਿਮ 'ਤੇ ਧਿਆਨ ਦੇ ਰਹੇ ਹਨ, ਉਥੇ ਦੇਸੀ ਘਿਓ ਨੂੰ ਅਕਸਰ ਚਰਬੀ ਵਾਲੀ ਚੀਜ਼ ਸਮਝ ਕੇ ਦੂਰ ਰੱਖਿਆ ਜਾਂਦਾ ਹੈ। ਪਰ ਅਸਲ ਵਿਚ ਦੇਸੀ ਘਿਓ ਸਰੀਰ ਲਈ ਇੱਕ ਕੁਦਰਤੀ ਟੋਨਿਕ ਹੈ, ਜਿਸ ਦੇ ਬੇਹੱਦ ਲਾਭ ਹਨ। ਪੁਰਾਣੇ ਸਮਿਆਂ ਤੋਂ ਲੈ ਕੇ ਅੱਜ ਤੱਕ ਇਹ ਸਿਹਤ ਅਤੇ ਸੁੰਦਰਤਾ ਦੋਵਾਂ ਲਈ ਲਾਭਕਾਰੀ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਦੇਸੀ ਘਿਓ ਖਾਣ ਦੇ ਫਾਇਦੇ....

1. ਦਿਮਾਗ ਅਤੇ ਯਾਦਦਾਸ਼ਤ ਲਈ ਲਾਭਦਾਇਕ

ਦੇਸੀ ਘਿਓ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਦਿਮਾਗੀ ਸਿਹਤ ਨੂੰ ਮਜ਼ਬੂਤ ਕਰਦੇ ਹਨ। ਇਹ ਯਾਦਦਾਸ਼ਤ ਵਧਾਉਂਦਾ ਹੈ ਅਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਕਰਦਾ ਹੈ।

2. ਹੱਡੀਆਂ ਤੇ ਜੋੜਾਂ ਲਈ ਫਾਇਦੇਮੰਦ

ਦੇਸੀ ਘਿਓ ਸਰੀਰ ਨੂੰ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਜੋੜਾਂ ਦੀ ਜਕੜਨ ਦੂਰ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਵੱਡੀ ਉਮਰ ਦੇ ਲੋਕਾਂ ਲਈ ਇਹ ਖਾਸ ਤੌਰ ‘ਤੇ ਲਾਭਕਾਰੀ ਹੈ।

3. ਦਿਲ ਦੀ ਸਿਹਤ ਲਈ ਚੰਗਾ

ਜ਼ਿਆਦਾਤਰ ਲੋਕ ਮੰਨਦੇ ਹਨ ਕਿ ਘਿਓ ਨਾਲ ਕੋਲੈਸਟ੍ਰੋਲ ਵਧਦਾ ਹੈ ਪਰ ਅਸਲ ਵਿੱਚ ਸੀਮਿਤ ਮਾਤਰਾ ਵਿੱਚ ਦੇਸੀ ਘਿਓ ਖਾਣ ਨਾਲ “ਗੁੱਡ ਕੋਲੇਸਟ੍ਰੋਲ (HDL)” ਵਧਦਾ ਹੈ, ਜੋ ਦਿਲ ਲਈ ਫਾਇਦੇਮੰਦ ਹੁੰਦਾ ਹੈ।

4. ਚਮੜੀ ਅਤੇ ਵਾਲਾਂ ਲਈ ਫਾਇਦੇਮੰਦ

ਦੇਸੀ ਘਿਓ ਚਮੜੀ ਨੂੰ ਨਰਮ ਤੇ ਚਮਕਦਾਰ ਬਣਾਉਂਦਾ ਹੈ। ਇਸਨੂੰ ਸਕਿਨ ਮੌਇਸਚਰਾਈਜ਼ਰ ਵਜੋਂ ਵੀ ਵਰਤਿਆ ਜਾ ਸਕਦਾ ਹੈ। ਨਾਲ ਹੀ ਵਾਲਾਂ 'ਚ ਘਿਓ ਲਗਾਉਣ ਨਾਲ ਉਹ ਮਜ਼ਬੂਤ ਅਤੇ ਚਮਕਦਾਰ ਬਣਦੇ ਹਨ।

5. ਹਾਜ਼ਮਾ ਮਜ਼ਬੂਤ 

ਦੇਸੀ ਘਿਓ ਹਾਜ਼ਮਾ ਪ੍ਰਣਾਲੀ ਨੂੰ ਸੁਧਾਰਦਾ ਹੈ। ਇਹ ਅੰਤੜੀਆਂ ਨੂੰ ਲੁਬਰੀਕੇਟ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਕਰਦਾ ਹੈ। ਖਾਣੇ ਵਿੱਚ ਇੱਕ ਚਮਚ ਘਿਓ ਸ਼ਾਮਲ ਕਰਨਾ ਹਾਜ਼ਮੇ ਲਈ ਬਹੁਤ ਲਾਭਦਾਇਕ ਹੁੰਦਾ ਹੈ।

 6. ਰੋਗ-ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ

ਦੇਸੀ ਘਿਓ ਵਿੱਚ ਵਿਟਾਮਿਨ A, D, E, ਅਤੇ K ਮੌਜੂਦ ਹੁੰਦੇ ਹਨ ਜੋ ਸਰੀਰ ਦੀ ਇਮਿਊਨਿਟੀ ਮਜ਼ਬੂਤ ਕਰਦੇ ਹਨ। ਇਹ ਤਾਕਤ ਦੇਣ ਦੇ ਨਾਲ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।

7. ਵਜ਼ਨ ਕੰਟਰੋਲ

ਘਿਓ ਵਿੱਚ ਮੌਜੂਦ “ਮੀਡੀਅਮ ਚੇਨ ਫੈਟੀ ਐਸਿਡਸ” ਸਰੀਰ ਦੀ ਮੈਟਾਬੋਲਿਜ਼ਮ ਦਰ ਵਧਾਉਂਦੇ ਹਨ, ਜਿਸ ਨਾਲ ਚਰਬੀ ਤੇਜ਼ੀ ਨਾਲ ਬਰਨ ਹੁੰਦੀ ਹੈ। ਇਸ ਲਈ ਘਿਓ ਵਜ਼ਨ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ — ਜੇਕਰ ਇਸਦੀ ਮਾਤਰਾ ਸਹੀ ਰੱਖੀ ਜਾਵੇ।

ਕਿੰਨਾ ਘਿਓ ਖਾਣਾ ਚਾਹੀਦਾ ਹੈ?

ਮਾਹਿਰਾਂ ਦੇ ਅਨੁਸਾਰ ਰੋਜ਼ਾਨਾ ਇੱਕ ਵਿਅਕਤੀ ਨੂੰ ਲਗਭਗ 1–2 ਚਮਚ ਦੇਸੀ ਘਿਓ ਆਪਣੀ ਡਾਇਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਜ਼ਿਆਦਾ ਮਾਤਰਾ ਵਿੱਚ ਇਸ ਦਾ ਸੇਵਨ ਫਾਇਦੇ ਦੀ ਥਾਂ ਨੁਕਸਾਨ ਕਰ ਸਕਦਾ ਹੈ।

 ਸਾਵਧਾਨੀ

ਜਿਨ੍ਹਾਂ ਨੂੰ ਕੋਲੈਸਟ੍ਰੋਲ, ਦਿਲ ਜਾਂ ਜਿਗਰ ਦੀ ਸਮੱਸਿਆ ਹੈ, ਉਹ ਡਾਕਟਰੀ ਸਲਾਹ ਨਾਲ ਹੀ ਘਿਓ ਦੀ ਮਾਤਰਾ ਤੈਅ ਕਰਨ।