ਅੰਜੀਰ ਖਾਣ ਦੇ ਅਦਭੁਤ ਫਾਇਦੇ, ਸਿਹਤ ਲਈ ਹੈ ਖ਼ਜ਼ਾਨਾ

ਅੰਜੀਰ ਇੱਕ ਐਸਾ ਸੁੱਕਾ ਫਲ ਹੈ ਜੋ ਨਾ ਸਿਰਫ਼ ਸੁਆਦਿਸ਼ਟ ਹੁੰਦਾ ਹੈ, ਬਲਕਿ ਸਿਹਤ ਲਈ ਬਹੁਤ ਹੀ ਲਾਭਦਾਇਕ ਵੀ ਹੈ।  ਇਸ ਵਿੱਚ ਕਈ ਕਿਸਮ ਦੇ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਤਾਜ਼ਾ ਅਤੇ ਸੁੱਕੇ ਦੋਵੇਂ ਰੂਪਾਂ ‘ਚ ਮਿਲਣ ਵਾਲੇ ਅੰਜੀਰ 'ਚ, ਸੁੱਕਾ ਅੰਜੀਰ ਸਭ ਤੋਂ ਵੱਧ ਪੌਸ਼ਟਿਕ ਮੰਨਿਆ ਜਾਂਦਾ ਹੈ, ਕਿਉਂਕਿ ਇਸ 'ਚ ਪਾਣੀ ਘੱਟ ਤੇ ਪੋਸ਼ਕ ਤੱਤ ਵੱਧ ਹੁੰਦੇ ਹਨ। ਆਓ ਜਾਣੀਏ, ਅੰਜੀਰ ਖਾਣ ਦੇ ਫਾਇਦੇ:-

1. ਪੇਟ ਲਈ ਬੇਹਤਰੀਨ

ਅੰਜੀਰ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਪਾਚਣ ਪ੍ਰਕਿਰਿਆ ਨੂੰ ਸੁਧਾਰਦੀ ਹੈ। ਇਹ ਕਬਜ਼ ਨੂੰ ਦੂਰ ਕਰਦਾ ਹੈ ਅਤੇ ਅੰਤੜੀਆਂ  ਦੀ ਸਫਾਈ ਵਿੱਚ ਮਦਦਗਾਰ ਸਾਬਤ ਹੁੰਦਾ ਹੈ।

2. ਦਿਲ ਦੀ ਬਿਮਾਰੀਆਂ ਤੋਂ ਬਚਾਅ

ਅੰਜੀਰ ਵਿੱਚ ਪਾਇਆ ਜਾਣ ਵਾਲਾ ਪੋਟੈਸ਼ੀਅਮ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਦਾ ਹੈ। ਇਸ ਨਾਲ ਕੋਲੈਸਟਰੋਲ ਘਟਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।

3. ਖੂਨ ਵਧਾਉਣ ਵਿੱਚ ਮਦਦਗਾਰ

ਅੰਜੀਰ ਵਿੱਚ ਆਇਰਨ ਦੀ ਵਾਫਰ ਮਾਤਰਾ ਹੁੰਦੀ ਹੈ ਜੋ ਹਿਮੋਗਲੋਬਿਨ ਵਧਾਉਂਦੀ ਹੈ। ਖ਼ਾਸ ਤੌਰ 'ਤੇ ਜਿਨ੍ਹਾਂ ਲੋਕਾਂ ਨੂੰ ਖੂਨ ਦੀ ਕਮੀ ਹੈ, ਉਹਨਾਂ ਲਈ ਅੰਜੀਰ ਖਾਣਾ ਬਹੁਤ ਫਾਇਦਾਮੰਦ ਹੈ।

4. ਹੱਡੀਆਂ ਮਜ਼ਬੂਤ 

ਅੰਜੀਰ ਕੈਲਸ਼ੀਅਮ ਦਾ ਬਿਹਤਰੀਨ ਸਰੋਤ ਹੈ। ਇਹ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਆਸਟਿਓਪੋਰੋਸਿਸ ਤੋਂ ਬਚਾਅ ਕਰਦਾ ਹੈ।

5. ਅੱਖਾਂ ਲਈ ਲਾਭਦਾਇਕ

ਅੰਜੀਰ ਵਿੱਚ ਮੌਜੂਦ ਵਿਟਾਮਿਨ A ਅੱਖਾਂ ਦੀ ਰੋਸ਼ਨੀ ਬਰਕਰਾਰ ਰੱਖਦਾ ਹੈ ਅਤੇ ਉਮਰ ਨਾਲ ਸੰਬੰਧਤ ਨਜ਼ਰ ਦੀਆਂ ਸਮੱਸਿਆਵਾਂ ਤੋਂ ਬਚਾਅ ਕਰਦਾ ਹੈ।

6. ਦਿਮਾਗ਼ ਰੱਖਦਾ ਹੈ ਤੰਦਰੁਸਤ 

ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਦਿਮਾਗ਼ ਦੀ ਕੋਸ਼ਿਕਾਂ ਦੀ ਰੱਖਿਆ ਕਰਦੇ ਹਨ, ਜਿਸ ਨਾਲ ਯਾਦਦਾਸ਼ਤ ਤੇ ਧਿਆਨ ਸ਼ਕਤੀ ਵਧਦੀ ਹੈ।


ਕਿਵੇਂ ਖਾਈਏ ਅੰਜੀਰ

ਰਾਤ ਨੂੰ 2–3 ਸੁੱਕੇ ਅੰਜੀਰ ਪਾਣੀ ਵਿੱਚ ਭਿਓ ਕੇ ਰੱਖੋ, ਸਵੇਰੇ ਖਾਲੀ ਪੇਟ ਇਹਨਾਂ ਨੂੰ ਖਾਣ ਨਾਲ ਜ਼ਿਆਦਾ ਲਾਭ ਮਿਲਦਾ ਹੈ। ਇਸ ਨੂੰ ਦੁੱਧ ਨਾਲ ਉਬਾਲ ਕੇ ਵੀ ਖਾਧਾ ਜਾ ਸਕਦਾ ਹੈ।

ਸਾਵਧਾਨੀ

ਸ਼ੂਗਰ ਦੇ ਮਰੀਜ਼ਾਂ ਨੂੰ ਅੰਜੀਰ ਸਿਮਿਤ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕੁਦਰਤੀ ਸ਼ੂਗਰ ਵੱਧ ਹੁੰਦੀ ਹੈ।