ਡੇਰਾ ਬਿਆਸ ਵਿਖੇ 7 ਸਤੰਬਰ ਨੂੰ ਹੋਇਆ ਭੰਡਾਰਾ, ਸੰਗਤਾਂ 'ਚ ਖੁਸ਼ੀ ਦੀ ਲਹਿਰ

ਡੇਰੇ ਦੇ ਪ੍ਰਬੰਧਕਾਂ ਮੁਤਾਬਕ, ਭੰਡਾਰੇ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ।

ਰਾਧਾ ਸੁਆਮੀ ਸਤਸੰਗ ਡੇਰਾ ਬਿਆਸ ਦੀ ਸੰਗਤ ਲਈ ਇੱਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। 7 ਸਤੰਬਰ ਨੂੰ ਡੇਰਾ ਬਿਆਸ ਵਿਖੇ ਭੰਡਾਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ 'ਚ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੇਗੀ। ਡੇਰੇ ਦੇ ਪ੍ਰਬੰਧਕਾਂ ਮੁਤਾਬਕ, ਭੰਡਾਰੇ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਸਫ਼ਾਈ, ਟ੍ਰੈਫ਼ਿਕ ਤੇ ਬੈਠਕ ਸਮੇਤ ਸਾਰੀ ਵਿਵਸਥਾ ਸੁਚੱਜੇ ਢੰਗ ਨਾਲ ਕੀਤੀ ਗਈ ਹੈ। ਇਸ ਮੌਕੇ ‘ਤੇ ਸੇਵਾਦਾਰ ਵੱਡੀ ਗਿਣਤੀ ਵਿੱਚ ਆਪਣੀ ਸੇਵਾ ਨਿਭਾਉਣਗੇ।

ਦੱਸ ਦਈਏ ਕਿ ਪਹਿਲਾਂ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ 6 ਸਤੰਬਰ ਨੂੰ ਸੰਗਤ ਨੂੰ ਕਾਰ ਦਰਸ਼ਨ ਦੇਣਗੇ ਅਤੇ ਪ੍ਰਸ਼ਾਦ ਵੀ ਦਿੱਤਾ ਜਾਵੇਗਾ। ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਜ਼ੋਨਲ ਸਕੱਤਰ ਵੱਲੋਂ ਜਾਰੀ ਸੰਦੇਸ਼ ਅਨੁਸਾਰ ਸਤਿਸੰਗ ਦਾ ਸਮਾਂ ਸਵੇਰੇ 8:30 ਵਜੇ ਹੋਵੇਗਾ। ਡੇਰਾ ਬਿਆਸ 'ਚ ਨਿਰਧਾਰਤ ਭੰਡਾਰਾ 14, 21 ਅਤੇ 28 ਸਤੰਬਰ ਨੂੰ ਹੋਣਾ ਹੈ ਪਰ ਸੰਗਤ ਦੀ ਖ਼ੁਸ਼ੀ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅਚਾਨਕ ਇਕ ਹਫ਼ਤਾ ਪਹਿਲਾਂ ਸਤਿਸੰਗ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਖ਼ਬਰ ਤੋਂ ਬਾਅਦ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।