ਅਕਸ਼ੈ ਕੁਮਾਰ ਦੀ ਧੀ ਨੂੰ ਔਨਲਾਈਨ ਤੰਗ ਕਰਨ ਵਾਲਾ ਕਾਬੂ, ਅਸ਼ਲੀਲ ਮੰਗਾਂ ਦਾ ਮਾਮਲਾ ਬੇਨਕਾਬ

ਮਹਾਰਾਸ਼ਟਰ ਸਾਈਬਰ ਵਿਭਾਗ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਧੀ ਨਿਤਾਰਾ ਕੁਮਾਰ ਨਾਲ ਜੁੜੇ ਸਾਈਬਰ ਉਤਪੀੜਨ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ, ਦੋਸ਼ੀ ਨੇ ਔਨਲਾਈਨ ਗੇਮ ਦੌਰਾਨ ਨਾਬਾਲਿਗ ਨਾਲ ਗਲਤ ਤਰੀਕੇ ਨਾਲ ਸੰਪਰਕ ਕਰਕੇ ਅਸ਼ਲੀਲ ਤਸਵੀਰਾਂ ਮੰਗੀਆਂ ਸਨ।

ਮਹਾਰਾਸ਼ਟਰ ਸਾਈਬਰ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਯਸ਼ਸਵੀ ਯਾਦਵ ਨੇ ਦੱਸਿਆ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬੱਚੀ ਨੂੰ ਖੇਡ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਸ਼ੱਕੀ ਅਤੇ ਅਣਉਚਿਤ ਸੁਨੇਹੇ ਮਿਲੇ। ਬੱਚੀ ਨੇ ਸਮੇਂ ‘ਤੇ ਇਹ ਗੱਲ ਆਪਣੇ ਮਾਪਿਆਂ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ ਅਤੇ ਜਾਂਚ ਸ਼ੁਰੂ ਕੀਤੀ ਗਈ।

ਜਾਂਚ ਦੌਰਾਨ ਸਾਈਬਰ ਵਿਭਾਗ ਨੇ ਦੋਸ਼ੀ ਦੀ ਪਹਿਚਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲੇ ਡਿਜੀਟਲ ਦੁਨੀਆ ਵਿੱਚ ਵੱਧ ਰਹੇ ਹਨ ਅਤੇ ਬੱਚਿਆਂ ਨੂੰ ਇਸ ਬਾਰੇ ਸਚੇਤ ਰਹਿਣ ਦੀ ਲੋੜ ਹੈ।

ਇਸ ਮੌਕੇ ਮਹਾਰਾਸ਼ਟਰ ਸਾਈਬਰ ਵਿਭਾਗ ਵੱਲੋਂ ਮੁੰਬਈ ਦੇ ਇੱਕ ਕਾਲਜ ਵਿੱਚ ਸਾਈਬਰ ਜਾਗਰੂਕਤਾ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੂੰ ਔਨਲਾਈਨ ਖ਼ਤਰਿਆਂ ਅਤੇ ਸੁਰੱਖਿਅਤ ਡਿਜੀਟਲ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ।

ਅਕਸ਼ੈ ਕੁਮਾਰ ਨੇ ਵੀ ਇਸ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੱਚਿਆਂ ਲਈ ਡਿਜੀਟਲ ਸੁਰੱਖਿਆ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਅਜਿਹੀਆਂ ਘਟਨਾਵਾਂ ਤੋਂ ਸਾਵਧਾਨ ਰਹਿਣ।