ਅਕਸ਼ੈ ਕੁਮਾਰ ਦੀ ਗੱਡੀ ਜ਼ਬਤ, ਜਾਣੋ ਕੀ ਹੈ ਮਾਮਲਾ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਕਸਰ ਆਪਣੀਆਂ ਫਿਲਮਾਂ ਅਤੇ ਵੀਡੀਓਜ਼ ਲਈ ਸੁਰਖੀਆਂ 'ਚ ਰਹਿੰਦੇ ਹਨ...

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਕਸਰ ਆਪਣੀਆਂ ਫਿਲਮਾਂ ਅਤੇ ਵੀਡੀਓਜ਼ ਲਈ ਸੁਰਖੀਆਂ 'ਚ ਰਹਿੰਦੇ ਹਨ। ਇਨ੍ਹੀਂ ਦਿਨੀਂ ਇਹ ਅਦਾਕਾਰ ਆਪਣੀ ਆਉਣ ਵਾਲੀ ਫਿਲਮ 'ਜੌਲੀ ਐਲਐਲਬੀ 3' ਕਾਰਨ ਸੁਰਖੀਆਂ 'ਚ ਹੈ, ਪਰ ਇਸ ਦੌਰਾਨ ਇੱਕ ਹੋਰ ਖ਼ਬਰ ਸਾਹਮਣੇ ਆਈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।ਦਰਅਸਲ, ਜੰਮੂ ਟ੍ਰੈਫਿਕ ਪੁਲਸ ਨੇ ਕਾਨੂੰਨੀ ਸੀਮਾ ਦੀ ਉਲੰਘਣਾ ਕਰਨ 'ਤੇ ਅਦਾਕਾਰ ਦੀ ਕਾਰ ਨੂੰ ਜ਼ਬਤ ਕਰ ਲਿਆ ਹੈ।

ਕਿਵੇਂ ਵਾਪਰੀ ਘਟਨਾ ?

ਅਕਸ਼ੈ ਕੁਮਾਰ ਇੱਕ ਜਨਤਕ ਸਮਾਗਮ 'ਚ ਸ਼ਾਮਲ ਹੋਣ ਲਈ ਜੰਮੂ ਪਹੁੰਚੇ ਸਨ। ਸਮਾਗਮ ਤੋਂ ਬਾਅਦ, ਉਹ ਇੱਕ SUV 'ਚ ਜੰਮੂ ਹਵਾਈ ਅੱਡੇ ਲਈ ਰਵਾਨਾ ਹੋ ਗਏ। ਉਨ੍ਹਾਂ ਨੂੰ ਹਵਾਈ ਅੱਡੇ 'ਤੇ ਛੱਡਣ ਤੋਂ ਬਾਅਦ, ਜਦੋਂ ਕਾਰ ਵਾਪਸ ਆ ਰਹੀ ਸੀ, ਤਾਂ ਟ੍ਰੈਫਿਕ ਪੁਲਸ ਨੇ ਡੋਗਰਾ ਚੌਕ 'ਤੇ ਕਾਰ ਨੂੰ ਰੋਕ ਲਿਆ। ਜਾਂਚ 'ਚ ਪਤਾ ਲੱਗਾ ਕਿ ਗੱਡੀ ਦੇ ਨਿਰਧਾਰਤ ਸੀਮਾ ਤੋਂ ਵੱਧ ਕਾਲੇ ਸ਼ੀਸ਼ੇ ਸਨ, ਜਿਸ ਤੋਂ ਬਾਅਦ ਕਾਰ ਨੂੰ ਜ਼ਬਤ ਕਰ ਲਿਆ ਗਿਆ। ਹਾਲਾਂਕਿ, ਇਸ ਮਾਮਲੇ 'ਤੇ ਅਕਸ਼ੈ ਕੁਮਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਵਾਬ ਨਹੀਂ ਦਿੱਤਾ ਗਿਆ ਹੈ।

ਟ੍ਰੈਫਿਕ ਪੁਲਸ ਦਾ ਬਿਆਨ

ਜੰਮੂ ਟ੍ਰੈਫਿਕ ਦੇ ਐੱਸ.ਐੱਸ.ਪੀ. ਫਾਰੂਕ ਕੈਸਰ ਨੇ ਕਿਹਾ, 'ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਨਿਯਮਤ ਨਾਕਾਬੰਦੀ ਦੌਰਾਨ ਵਾਹਨ ਦੀ ਜਾਂਚ ਕੀਤੀ ਗਈ ਅਤੇ ਉਸ ਵਿੱਚ ਨਿਰਧਾਰਤ ਸੀਮਾ ਤੋਂ ਵੱਧ ਕਾਲੇ ਸ਼ੀਸ਼ੇ ਪਾਏ ਗਏ। ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਅਕਸ਼ੈ ਕੁਮਾਰ ਦੀਆਂ ਆਉਣ ਵਾਲੀਆਂ ਫਿਲਮਾਂ

ਫਿਲਮਾਂ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਜਲਦੀ ਹੀ 'ਜੌਲੀ ਐੱਲਐੱਲਬੀ 3' 'ਚ ਨਜ਼ਰ ਆਉਣਗੇ, ਜਿਸ 'ਚ ਅਰਸ਼ਦ ਵਾਰਸੀ ਅਤੇ ਸੌਰਭ ਸ਼ੁਕਲਾ ਵੀ ਹਨ। ਇਹ ਫਿਲਮ 19 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ, ਉਹ 'ਭੂਤ ਬੰਗਲਾ' ਅਤੇ 'ਹੇਰਾ ਫੇਰੀ 3' ਚ ਵੀ ਨਜ਼ਰ ਆਉਣਗੇ।