ਪਾਕਿਸਤਾਨੀ ਹਵਾਈ ਖੇਤਰ 'ਚ ਦਾਖਲ ਹੋਇਆ ਏਅਰ ਇੰਡੀਆ ਦਾ ਜਹਾਜ਼, DGCA ਨੇ ਅੰਮ੍ਰਿਤਸਰ ATC ਤੇ ਕਰੂ 'ਤੇ ਕੀਤੀ ਕਾਰਵਾਈ

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਏਅਰ ਇੰਡੀਆ ਦੀ ਫਲਾਈਟ AI-479 ਨਾਲ ਜੁੜੀ ਇੱਕ ਗੰਭੀਰ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਜਹਾਜ਼ ਕੁਝ ਸਮੇਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖਲ ਹੋ ਗਿਆ ਸੀ। ਇਸ ਮਾਮਲੇ ਵਿੱਚ ਸਮੇਂ ਸਿਰ ਜਾਣਕਾਰੀ ਨਾ ਦੇਣ ਦੇ ਦੋਸ਼ ਵਿੱਚ ਅੰਮ੍ਰਿਤਸਰ ਦੇ ਸਬੰਧਤ ਏਅਰ ਟ੍ਰੈਫਿਕ ਕੰਟਰੋਲਰ (ATC) ਅਤੇ ਜਹਾਜ਼ ਦੇ ਆਪਰੇਟਿੰਗ ਕਰੂ ਦੇ ਖਿਲਾਫ ਅੰਤਰਿਮ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜਾਂਚ ਜਾਰੀ ਰਹਿਣ ਤੱਕ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।
ਨਵੀਂ ਦਿੱਲੀ/ਅੰਮ੍ਰਿਤਸਰ : ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਏਅਰ ਇੰਡੀਆ ਦੀ ਫਲਾਈਟ AI-479 ਨਾਲ ਜੁੜੀ ਇੱਕ ਗੰਭੀਰ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਜਹਾਜ਼ ਕੁਝ ਸਮੇਂ ਲਈ ਪਾਕਿਸਤਾਨ ਦੇ ਹਵਾਈ ਖੇਤਰ  ਵਿੱਚ ਦਾਖਲ ਹੋ ਗਿਆ ਸੀ। ਇਸ ਮਾਮਲੇ ਵਿੱਚ ਸਮੇਂ ਸਿਰ ਜਾਣਕਾਰੀ ਨਾ ਦੇਣ ਦੇ ਦੋਸ਼ ਵਿੱਚ ਅੰਮ੍ਰਿਤਸਰ ਦੇ ਸਬੰਧਤ ਏਅਰ ਟ੍ਰੈਫਿਕ ਕੰਟਰੋਲਰ (ATC) ਅਤੇ ਜਹਾਜ਼ ਦੇ ਆਪਰੇਟਿੰਗ ਕਰੂ ਦੇ ਖਿਲਾਫ ਅੰਤਰਿਮ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜਾਂਚ ਜਾਰੀ ਰਹਿਣ ਤੱਕ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।

ਕਿਵੇਂ ਵਾਪਰੀ ਘਟਨਾ?
ਇਹ ਘਟਨਾ 22 ਜੂਨ ਦੀ ਹੈ, ਜਦੋਂ ਏਅਰ ਇੰਡੀਆ ਦਾ ਏਅਰਬੱਸ A321 (VT-PPV) ਦਿੱਲੀ ਤੋਂ ਅੰਮ੍ਰਿਤਸਰ ਲਈ ਉਡਾਣ ਭਰ ਰਿਹਾ ਸੀ। ਉਸ ਸਮੇਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੰਛੀ ਟਕਰਾਉਣ (ਬਾਰਡ ਸਟ੍ਰਾਈਕ) ਦੀ ਇੱਕ ਘਟਨਾ ਤੋਂ ਬਾਅਦ ਰਨਵੇਅ ਦੀ ਜਾਂਚ ਚੱਲ ਰਹੀ ਸੀ। ਇਸ ਕਾਰਨ ਫਲਾਈਟ ਨੂੰ ਲੈਂਡਿੰਗ ਤੋਂ ਪਹਿਲਾਂ ਕੁਝ ਸਮੇਂ ਲਈ ਹਵਾ ਵਿੱਚ 'ਹੋਲਡ' ਕਰਨ (ਚੱਕਰ ਲਗਾਉਣ) ਦੇ ਨਿਰਦੇਸ਼ ਦਿੱਤੇ ਗਏ ਸਨ।

ਜਦੋਂ ATC ਨੇ ਰਡਾਰ ਰਾਹੀਂ ਜਹਾਜ਼ ਨੂੰ ਲੈਂਡਿੰਗ ਲਈ ਗਾਈਡ ਕਰਨਾ ਸ਼ੁਰੂ ਕੀਤਾ ਤਾਂ ਉਹ ਅਣਜਾਣੇ ਵਿੱਚ ਥੋੜ੍ਹੀ ਦੇਰ ਲਈ ਪਾਕਿਸਤਾਨੀ ਹਵਾਈ ਖੇਤਰ ਵਿਚ ਚਲਾ ਗਿਆ। ਸਥਿਤੀ ਨੂੰ ਸੰਭਾਲਣ ਲਈ ਤੁਰੰਤ ਪਾਕਿਸਤਾਨ ATC ਨਾਲ ਸੰਪਰਕ ਅਤੇ ਤਾਲਮੇਲ ਕੀਤਾ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਅੰਮ੍ਰਿਤਸਰ ਉਤਾਰਨ ਦੀ ਬਜਾਏ ਵਾਪਸ ਦਿੱਲੀ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਸੁਰੱਖਿਅਤ ਲੈਂਡਿੰਗ ਹੋਈ।

ਪਾਕਿਸਤਾਨੀ ਜਹਾਜ਼ ਵੀ ਭਟਕਿਆ ਸੀ ਰਸਤਾ
ਸਰੋਤਾਂ ਅਨੁਸਾਰ, ਇਸ ਤੋਂ ਪਹਿਲਾਂ 12 ਜੂਨ ਨੂੰ ਪਾਕਿਸਤਾਨ ਦੀ ਇੱਕ ਨਿੱਜੀ ਏਅਰਲਾਈਨ 'ਫਲਾਈ ਜਿੰਨਾ' (9P514) ਦੀ ਫਲਾਈਟ ਵੀ ਖਰਾਬ ਮੌਸਮ ਕਾਰਨ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋ ਗਈ ਸੀ। ਲਾਹੌਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਇਹ ਜਹਾਜ਼ ਰਸਤਾ ਭਟਕ ਗਿਆ ਸੀ, ਪਰ ਤਕਨੀਕੀ ਗੜਬੜੀ ਦਾ ਅਹਿਸਾਸ ਹੁੰਦੇ ਹੀ ਇਸ ਨੂੰ ਵਾਪਸ ਪਾਕਿਸਤਾਨੀ ਹਵਾਈ ਖੇਤਰ ਵਿਚ ਮੋੜ ਲਿਆ ਗਿਆ ਸੀ।