AI ਨੇ ਕੀਤਾ ਅਜਿਹਾ ਕਾਂਡ, ਕੰਪਨੀ ਨੂੰ ਹੋ ਗਿਆ 200 ਕਰੋੜ ਦਾ ਨੁਕਸਾਨ! ਜਾਣੋ ਪੂਰਾ ਮਾਮਲਾ

ਅੱਜ-ਕੱਲ੍ਹ ਫਰਜ਼ੀ ਖ਼ਬਰਾਂ ਤੇਜ਼ੀ ਨਾਲ ਪ੍ਰਚਲਿਤ ਹੋ ਰਹੀਆਂ ਹਨ, ਜੋ ਵਿਅਕਤੀਆਂ ਅਤੇ ਕੰਪਨੀਆਂ ਦੋਵਾਂ ਲਈ ਇੱਕ ਵੱਡਾ ਖ਼ਤਰਾ ਬਣ ਰਹੀਆਂ ਹਨ। ਮਿਨੇਸੋਟਾ ਵਿੱਚ ਇੱਕ ਸੋਲਰ ਕੰਪਨੀ ਵੁਲਫ ਰਿਵਰ ਇਲੈਕਟ੍ਰਿਕ ਇਸੇ ਖ਼ਤਰੇ ਦਾ ਸ਼ਿਕਾਰ ਬਣ ਗਈ।
ਅੱਜ-ਕੱਲ੍ਹ ਫਰਜ਼ੀ ਖ਼ਬਰਾਂ ਤੇਜ਼ੀ ਨਾਲ ਪ੍ਰਚਲਿਤ ਹੋ ਰਹੀਆਂ ਹਨ, ਜੋ ਵਿਅਕਤੀਆਂ ਅਤੇ ਕੰਪਨੀਆਂ ਦੋਵਾਂ ਲਈ ਇੱਕ ਵੱਡਾ ਖ਼ਤਰਾ ਬਣ ਰਹੀਆਂ ਹਨ। ਮਿਨੇਸੋਟਾ ਵਿੱਚ ਇੱਕ ਸੋਲਰ ਕੰਪਨੀ ਵੁਲਫ ਰਿਵਰ ਇਲੈਕਟ੍ਰਿਕ ਇਸੇ ਖ਼ਤਰੇ ਦਾ ਸ਼ਿਕਾਰ ਬਣ ਗਈ। ਕੰਪਨੀ ਦੇ ਮਾਲਕ ਜਸਟਿਨ ਨੀਲਸਨ ਦਾ ਕਹਿਣਾ ਹੈ ਕਿ ਏਆਈ ਦੁਆਰਾ ਤਿਆਰ ਕੀਤੀਆਂ ਗਈਆਂ ਝੂਠੀਆਂ ਖ਼ਬਰਾਂ ਨੇ ਗਾਹਕਾਂ ਦੇ ਵਿਸ਼ਵਾਸ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਨਤੀਜੇ ਵਜੋਂ ਲਗਭਗ 200 ਕਰੋੜ (ਲਗਭਗ 2 ਬਿਲੀਅਨ ਡਾਲਰ) ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਝੂਠੀਆਂ ਖ਼ਬਰਾਂ ਨੂੰ ਨਾ ਹਟਾਇਆ ਗਿਆ, ਤਾਂ ਉਨ੍ਹਾਂ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪੈ ਸਕਦਾ ਹੈ।

ਝੂਠੀ ਖਬਰ ਫੈਲਾਉਣ ਕਾਰਨ ਹੋਇਆ ਨੁਕਸਾਨ

ਕੰਪਨੀ ਨੇ ਦੇਖਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਕਾਨਟ੍ਰੈਕਟਸ ਲਗਾਤਾਰ ਰੱਦ ਹੋਣ ਲੱਗੇ, ਜਿਸਦੀ ਕੁੱਲ ਕੀਮਤ 3 ਲੱਖ 88 ਹਜ਼ਾਰ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਗੂਗਲ 'ਤੇ ਇੱਕ ਝੂਠੀ ਖ਼ਬਰ ਵਾਇਰਲ ਹੋ ਰਹੀ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਨੇ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਸਰਕਾਰ ਨਾਲ ਸਮਝੌਤਾ ਕਰ ਲਿਆ ਹੈ। ਅਸਲੀਅਤ ਵਿੱਚ ਕੰਪਨੀ ਵਿਰੁੱਧ ਅਜਿਹਾ ਕੋਈ ਮਾਮਲਾ ਨਹੀਂ ਸੀ।

ਮੁਆਵਜੇ ਦੀ ਮੰਗ

ਕੰਪਨੀ ਨੇ ਗੂਗਲ ਤੋਂ ਇਸ ਝੂਠੀ ਖ਼ਬਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ। ਨਿਰਾਸ਼ ਹੋ ਕੇ ਉਨ੍ਹਾਂ ਨੇ ਗੂਗਲ ਵਿਰੁੱਧ 900 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ। ਗੂਗਲ ਦਾ ਦਾਅਵਾ ਹੈ ਕਿ ਨਵੀਂ ਤਕਨਾਲੋਜੀ ਵਿੱਚ ਗਲਤੀਆਂ ਸੰਭਵ ਹਨ ਪਰ ਪਤਾ ਲਗਦੇ ਹੀ ਸੁਧਾਰ ਕੀਤਾ ਗਿਆ। ਇਸ ਦੇ ਬਾਵਜੂਦ ਗੂਗਲ 'ਤੇ ਖੋਜ ਅਜੇ ਵੀ ਕੰਪਨੀ 'ਤੇ ਮੁਕੱਦਮਾ ਕੀਤੇ ਜਾਣ ਬਾਰੇ ਝੂਠੀਆਂ ਖ਼ਬਰਾਂ ਦਿਖਾਉਂਦੀ ਹੈ।

AI ਨੇ ਕਈ ਥਾਵਾਂ 'ਤੇ ਮਚਾਈ ਹਲਚਲ

ਇਹ ਪਹਿਲਾ ਮਾਮਲਾ ਨਹੀਂ ਹੈ, ਪਿਛਲੇ ਦੋ ਸਾਲਾਂ ਵਿੱਚ ਅਮਰੀਕਾ ਵਿੱਚ AI ਟੂਲਸ ਨਾਲ ਸਬੰਧਤ 6 ਮੁਕੱਦਮੇ ਦਾਇਰ ਕੀਤੇ ਗਏ ਹਨ। ਇਨ੍ਹਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ AI ਝੂਠੀਆਂ ਅਤੇ ਨੁਕਸਾਨਦੇਹ ਖ਼ਬਰਾਂ ਫੈਲਾਉਂਦਾ ਹੈ। ਉਦਾਹਰਣ ਵਜੋਂ, ਦਸੰਬਰ 2024 ਵਿੱਚ ਲੂਕ ਲਿਟਲਰ ਦੇ ਡਾਰਟਸ ਚੈਂਪੀਅਨਸ਼ਿਪ ਜਿੱਤਣ ਬਾਰੇ ਜਾਅਲੀ ਖ਼ਬਰ ਇੱਕ ਗਲਤ AI ਨੋਟੀਫਿਕੇਸ਼ਨ ਕਾਰਨ ਵਾਇਰਲ ਹੋਈ। ਇਸੇ ਤਰ੍ਹਾਂ, ਟੈਨਿਸ ਸਟਾਰ ਰਾਫੇਲ ਨਡਾਲ ਦੇ ਸਮਲਿੰਗੀ ਹੋਣ, ਯੂਨਾਈਟਿਡ ਹੈਲਥਕੇਅਰ ਦੇ ਸੀਈਓ ਲੁਈਗੀ ਮੈਨਜ਼ਨ ਦੀ ਖੁਦਕੁਸ਼ੀ, ਅਤੇ ਪੈਂਟਾਗਨ ਵਿੱਚ ਧਮਾਕੇ ਦੀਆਂ ਜਾਅਲੀ ਤਸਵੀਰਾਂ ਵੀ AI ਕਾਰਨ ਫੈਲਾਈਆਂ ਗਈਆਂ।