ਦਿੱਗਜ਼ ਅਦਾਕਾਰ ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਹੇਮਾ ਮਾਲਿਨੀ ਨੇ ਸਾਂਝਾ ਕੀਤਾ ਭਾਵੁਕ ਪੋਸਟ, ਕਿਹਾ...

ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' (ਟਵਿੱਟਰ) 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਆਪਣਾ ਦਰਦ ਬਿਆਨ ਕੀਤਾ ਹੈ
ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ 'ਹੀ-ਮੈਨ' ਵਜੋਂ ਜਾਣੇ ਜਾਂਦੇ ਧਰਮਿੰਦਰ ਦਾ 24 ਨਵੰਬਰ ਨੂੰ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਦਿਓਲ ਪਰਿਵਾਰ ਵਿੱਚੋਂ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ, ਇੱਥੋਂ ਤੱਕ ਕਿ ਉਨ੍ਹਾਂ ਦੇ ਅੰਤਿਮ ਸੰਸਕਾਰ ਨੂੰ ਵੀ ਜਲਦਬਾਜ਼ੀ ਵਿੱਚ ਕੀਤਾ ਗਿਆ ਸੀ। ਹਾਲਾਂਕਿ, ਹੁਣ ਉਨ੍ਹਾਂ ਦੇ ਗੁਜ਼ਰਨ ਤੋਂ ਤਿੰਨ ਦਿਨ ਬਾਅਦ, ਅਦਾਕਾਰਾ ਅਤੇ 'ਡਰੀਮ ਗਰਲ' ਹੇਮਾ ਮਾਲਿਨੀ ਨੇ ਇਸ ਦੁੱਖ ਭਰੀ ਘੜੀ 'ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।

ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' (ਟਵਿੱਟਰ) 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਆਪਣਾ ਦਰਦ ਬਿਆਨ ਕੀਤਾ ਹੈ, ਜੋ ਕਿ ਹੀ-ਮੈਨ ਦੀ ਮੌਤ 'ਤੇ ਦਿਓਲ ਪਰਿਵਾਰ ਵੱਲੋਂ ਆਇਆ ਪਹਿਲਾ ਅਧਿਕਾਰਤ ਬਿਆਨ ਹੈ। ਆਪਣੀ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ, "ਧਰਮ ਜੀ ਮੇਰੇ ਲਈ ਬਹੁਤ ਕੁਝ ਸਨ"। ਉਨ੍ਹਾਂ ਨੇ ਧਰਮਿੰਦਰ ਨੂੰ ਪਿਆਰੇ ਪਤੀ, ਆਪਣੀਆਂ ਦੋ ਧੀਆਂ ਈਸ਼ਾ ਅਤੇ ਅਹਾਨਾ ਦੇ ਪਿਆਰੇ ਪਿਤਾ, ਦੋਸਤ, ਫਿਲਾਸਫਰ, ਮਾਰਗਦਰਸ਼ਕ ਅਤੇ ਕਵੀ ਦੱਸਿਆ। ਉਨ੍ਹਾਂ ਕਿਹਾ ਕਿ ਲੋੜ ਦੇ ਹਰ ਸਮੇਂ ਵਿੱਚ ਉਹ ਉਨ੍ਹਾਂ ਦੇ 'ਗੋ ਟੂ' (Go-to) ਵਿਅਕਤੀ ਸਨ,ਅਤੇ ਸੱਚ ਕਹਾਂ ਤਾਂ ਉਹ ਉਨ੍ਹਾਂ ਲਈ ਸਭ ਕੁਝ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਧਰਮਿੰਦਰ ਚੰਗੇ ਤੇ ਮਾੜੇ ਹਰ ਸਮੇਂ ਵਿੱਚ ਹਮੇਸ਼ਾ ਉਨ੍ਹਾਂ ਦੇ ਨਾਲ ਰਹੇ। ਹੇਮਾ ਮਾਲਿਨੀ ਨੇ ਕਿਹਾ ਕਿ ਧਰਮਿੰਦਰ ਨੇ ਆਪਣੇ ਸਰਲ ਅਤੇ ਮਿਲਣਸਾਰ ਸੁਭਾਅ ਨਾਲ ਉਨ੍ਹਾਂ ਦੇ ਪਰਿਵਾਰ ਦੇ ਹਰ ਮੈਂਬਰ ਦਾ ਦਿਲ ਜਿੱਤ ਲਿਆ ਸੀ ਅਤੇ ਹਮੇਸ਼ਾ ਸਾਰਿਆਂ ਨੂੰ ਪਿਆਰ ਅਤੇ ਅਪਣੱਤ ਦਿੰਦੇ ਰਹੇ।

ਹੇਮਾ ਮਾਲਿਨੀ ਨੇ ਧਰਮਿੰਦਰ ਦੀ ਪ੍ਰਤਿਭਾ ਅਤੇ ਪ੍ਰਸਿੱਧੀ ਦੇ ਬਾਵਜੂਦ ਉਨ੍ਹਾਂ ਦੇ ਨਿਮਰ ਸੁਭਾਅ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਗੁਣ ਉਨ੍ਹਾਂ ਨੂੰ ਇੱਕ ਅਨੋਖਾ, ਵਿਲੱਖਣ ਪ੍ਰਤੀਕ ਬਣਾਉਂਦੇ ਸਨ, ਜੋ ਸਾਰੇ ਦਿੱਗਜਾਂ ਵਿੱਚੋਂ ਵੱਖਰੇ ਸਨ। ਉਨ੍ਹਾਂ ਦੀ ਅਮਰ ਪ੍ਰਸਿੱਧੀ ਅਤੇ ਫਿਲਮ ਉਦਯੋਗ ਵਿੱਚ ਪ੍ਰਾਪਤੀਆਂ ਹਮੇਸ਼ਾ ਕਾਇਮ ਰਹਿਣਗੀਆਂ। ਆਪਣੇ ਨਿੱਜੀ ਦਰਦ ਬਾਰੇ ਬੋਲਦਿਆਂ 'ਡਰੀਮ ਗਰਲ' ਨੇ ਕਿਹਾ ਕਿ ਉਨ੍ਹਾਂ ਦਾ ਨਿੱਜੀ ਨੁਕਸਾਨ ਅਸ਼ਬਦ ਹੈ। ਉਨ੍ਹਾਂ ਨੇ ਲਿਖਿਆ, "ਉਨ੍ਹਾਂ ਦਾ ਖਾਲੀਪਣ ਜ਼ਿੰਦਗੀ ਭਰ ਰਹੇਗਾ ਅਤੇ ਉਨ੍ਹਾਂ ਦੀ ਕਮੀ ਉਨ੍ਹਾਂ ਨੂੰ ਹਮੇਸ਼ਾ ਖਲੇਗੀ"। ਹੇਮਾ ਮਾਲਿਨੀ ਨੇ ਕਿਹਾ ਕਿ ਉਨ੍ਹਾਂ ਕੋਲ ਸਾਲਾਂ ਦੇ ਇਸ ਸਫ਼ਰ ਦੀਆਂ ਅਣਗਿਣਤ ਯਾਦਾਂ ਹਨ, ਜਿਨ੍ਹਾਂ ਨਾਲ ਉਹ ਉਨ੍ਹਾਂ ਖਾਸ ਪਲਾਂ ਨੂੰ ਮੁੜ ਜੀਅ ਸਕਣਗੇ।

" data-instgrm-version="14" style="background:#FFF; border:0; margin:10px auto; max-width:540px; width:100%;">