ਅਫਗਾਨਿਸਤਾਨ ਦੇ ਸਟਾਰ ਕ੍ਰਿਕਟਰ ਰਾਸ਼ਿਦ ਖਾਨ ਨੇ ਕਰਵਾਇਆ ਦੂਜਾ ਨਿਕਾਹ, ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਖੁਦ ਦਿੱਤਾ ਸਪੱਸ਼ਟੀਕਰਨ

ਰਾਸ਼ਿਦ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀ ਔਰਤ ਨਾਲ ਵਿਆਹ ਕੀਤਾ ਹੈ, "ਜੋ ਉਸ ਪਿਆਰ, ਸ਼ਾਂਤੀ ਅਤੇ ਸਾਂਝੇਦਾਰੀ ਨੂੰ ਦਰਸਾਉਂਦੀ ਹੈ ਜਿਸ ਦੀ ਮੈਂ ਹਮੇਸ਼ਾ ਉਮੀਦ ਕੀਤੀ ਸੀ"।
ਅਫਗਾਨਿਸਤਾਨ ਦੇ ਸਭ ਤੋਂ ਬਿਹਤਰੀਨ ਟੀ-20 ਸਪਿਨਰਾਂ ਵਿੱਚੋਂ ਇੱਕ ਮੰਨੇ ਜਾਂਦੇ ਕ੍ਰਿਕਟਰ ਰਾਸ਼ਿਦ ਖਾਨ ਨੇ ਮੰਗਲਵਾਰ ਨੂੰ ਆਪਣੇ ਦੂਜੇ ਨਿਕਾਹ ਦਾ ਐਲਾਨ ਕੀਤਾ ਹੈ। ਇਹ ਐਲਾਨ ਉਸ ਸਮੇਂ ਆਇਆ ਜਦੋਂ ਇੱਕ ਔਰਤ ਨਾਲ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ। ਰਾਸ਼ਿਦ ਖਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਨਿਕਾਹ 2 ਅਗਸਤ 2025 ਨੂੰ ਹੋਇਆ ਸੀ। 

ਰਾਸ਼ਿਦ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀ ਔਰਤ ਨਾਲ ਨਿਕਾਹ ਕੀਤਾ ਹੈ, "ਜੋ ਉਸ ਪਿਆਰ, ਸ਼ਾਂਤੀ ਅਤੇ ਸਾਂਝੇਦਾਰੀ ਨੂੰ ਦਰਸਾਉਂਦੀ ਹੈ ਜਿਸ ਦੀ ਮੈਂ ਹਮੇਸ਼ਾ ਉਮੀਦ ਕੀਤੀ ਸੀ"। ਕ੍ਰਿਕਟਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਪਤਨੀ ਨੂੰ ਇੱਕ ਚੈਰਿਟੀ ਈਵੈਂਟ 'ਤੇ ਲਿਆਂਦਾ ਸੀ, ਜਿਸ ਤੋਂ ਬਾਅਦ ਤਸਵੀਰਾਂ ਵਾਇਰਲ ਹੋ ਗਈਆਂ ਅਤੇ ਲੋਕ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਉਣ ਲੱਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਉਨ੍ਹਾਂ ਦੀ ਪਤਨੀ ਹੈ ਅਤੇ ਉਨ੍ਹਾਂ ਕੋਲ "ਲੁਕਾਉਣ ਲਈ ਕੁਝ ਨਹੀਂ ਹੈ"।

ਸੂਤਰਾਂ ਅਨੁਸਾਰ, ਰਾਸ਼ਿਦ ਖਾਨ ਨੇ ਆਪਣੀ ਦੂਜੀ ਪਤਨੀ ਦੀ ਪਛਾਣ ਨੂੰ ਗੁਪਤ ਰੱਖਣ ਲਈ ਤਸਵੀਰ ਵਿੱਚੋਂ ਆਪਣੀ ਪਤਨੀ ਦੀ ਤਸਵੀਰ ਕੱਟ ਦਿੱਤੀ ਸੀ। ਜ਼ਿਕਰਯੋਗ ਹੈ ਕਿ ਰਾਸ਼ਿਦ ਖਾਨ ਦਾ ਪਹਿਲਾ ਨਿਕਾਹ ਅਕਤੂਬਰ 2024 ਵਿੱਚ ਹੋਇਆ ਸੀ। ਨੀਦਰਲੈਂਡਜ਼ ਵਿੱਚ ਰਾਸ਼ਿਦ ਖਾਨ ਦੇ ਚੈਰਿਟੀ ਫਾਊਂਡੇਸ਼ਨ ਈਵੈਂਟ ਦੀ ਇੱਕ ਤਸਵੀਰ ਵਾਇਰਲ ਹੋ ਗਈ ਸੀ, ਜਿਸ ਵਿੱਚ ਉਹ ਅਫਗਾਨੀ ਰਵਾਇਤੀ ਪਹਿਰਾਵੇ ਵਿੱਚ ਇੱਕ ਔਰਤ ਦੇ ਨਾਲ ਖੜ੍ਹੇ ਸਨ। ਇਸ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਗਿਆ ਕਿ ਰਾਸ਼ਿਦ ਖਾਨ ਦੀ ਦੂਜੀ ਪਤਨੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਕ੍ਰਿਕਟ ਪ੍ਰਸ਼ੰਸਕ ਵਜ਼ਮਾ ਅਯੂਬੀ ਹੈ।

ਹਾਲਾਂਕਿ, ਵਜ਼ਮਾ ਅਯੂਬੀ ਨੇ ਖੁਦ ਅਧਿਕਾਰਤ ਤੌਰ 'ਤੇ 'X' (ਟਵਿੱਟਰ) ਹੈਂਡਲ 'ਤੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰ ਦਿੱਤਾ ਹੈ। ਵਜ਼ਮਾ ਅਯੂਬੀ ਨੇ ਲਿਖਿਆ ਕਿ ਲੋਕਾਂ ਨੂੰ ਨਿੱਜੀ ਜ਼ਿੰਦਗੀਆਂ ਦਾ ਆਦਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਰਾਸ਼ਿਦ ਖਾਨ ਨੂੰ "ਅਫਗਾਨਿਸਤਾਨ ਦੇ ਕ੍ਰਿਕਟ ਬੱਚਾ" ਕਹਿ ਕੇ ਉਨ੍ਹਾਂ ਦੇ ਦੂਜੇ ਵਿਆਹ" ਦੀ ਵਧਾਈ ਦਿੱਤੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਤਸਵੀਰਾਂ ਉਨ੍ਹਾਂ ਦੀਆਂ ਨਹੀਂ ਹਨ ਅਤੇ ਉਨ੍ਹਾਂ ਬੇਨਤੀ ਕੀਤੀ ਕਿ ਉਨ੍ਹਾਂ ਦਾ ਨਾਮ ਇਸ ਮਾਮਲੇ ਨਾਲ ਨਾ ਜੋੜਿਆ ਜਾਵੇ। 
" data-instgrm-version="14" style="background:#FFF; border:0; margin:10px auto; max-width:540px; width:100%;">