ਵਿਗਿਆਪਨ ਜਗਤ ਦੇ ਮਹਾਨਾਇਕ ਅਤੇ ਪਦਮ ਸ਼੍ਰੀ ਪਿਊਸ਼ ਪਾਂਡੇ ਦਾ 70 ਸਾਲ ਦੀ ਉਮਰ 'ਚ ਦੇਹਾਂਤ

ਪੀ.ਐੱਮ. ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਚਾਰ ਦਾ ਨਾਅਰਾ ਵੀ ਉਨ੍ਹਾਂ ਨੇ ਦਿੱਤਾ ਸੀ, ਜੋ ਕਾਫੀ ਚਰਚਿਤ ਰਿਹਾ। ਇਹ ਨਾਅਰਾ ਸੀ- ਅਬਕੀ ਬਾਰ, ਮੋਦੀ ਸਰਕਾਰ।
ਭਾਰਤੀ ਵਿਗਿਆਪਨ ਜਗਤ ਦੀ ਆਵਾਜ਼, ਮੁਸਕਰਾਹਟ ਅਤੇ ਸਿਰਜਣਾਤਮਕਤਾ ਦਾ ਚਿਹਰਾ ਪਿਊਸ਼ ਪਾਂਡੇ ਹੁਣ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਦਾ ਸ਼ੁੱਕਰਵਾਰ ਨੂੰ 70 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪਾਂਡੇ ਸਿਰਫ਼ ਇੱਕ ਇਸ਼ਤਿਹਾਰ ਮਾਹਰ ਹੀ ਨਹੀਂ ਸਨ, ਸਗੋਂ ਇੱਕ ਕਹਾਣੀਕਾਰ ਵੀ ਸਨ ਜਿਨ੍ਹਾਂ ਨੇ ਭਾਰਤੀ ਇਸ਼ਤਿਹਾਰਬਾਜ਼ੀ ਨੂੰ ਆਪਣੀ ਭਾਸ਼ਾ ਅਤੇ ਆਤਮਾ ਦਿੱਤੀ। ਪਿਊਸ਼ ਪਾਂਡੇ ਦੀ ਭੈਣ ਇਲਾ ਨੇ ਕਿਹਾ, "ਬਹੁਤ ਦੁੱਖ ਨਾਲ ਮੈਂ ਤੁਹਾਨੂੰ ਸੂਚਿਤ ਕਰ ਰਹੀ ਹਾਂ ਕਿ ਸਾਡੇ ਪਿਆਰੇ ਅਤੇ ਵੱਡੇ ਭਰਾ, ਪਿਊਸ਼ ਪਾਂਡੇ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਹੋਰ ਵੇਰਵੇ ਮੇਰੇ ਭਰਾ ਪ੍ਰਸੂਨ ਪਾਂਡੇ ਦੁਆਰਾ ਸਾਂਝੇ ਕੀਤੇ ਜਾਣਗੇ।"

1982 ਵਿੱਚ ਪਾਂਡੇ ਨੇ ਓਗਿਲਵੀ ਐਂਡ ਮੇਥਰ ਇੰਡੀਆ (ਹੁਣ ਓਗਿਲਵੀ ਇੰਡੀਆ) ਨਾਲ ਇੱਕ ਟ੍ਰੇਨੀ ਅਕਾਊਂਟ ਇੱਕਜ਼ਿਕਿਊਟਿਵ ਦੇ ਤੌਰ ‘ਤੇ ਕਰੀਅਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਕ੍ਰੀਏਟਿਵ ਖੇਤਰ ਵੱਲ ਮੁੜੇ। ਉਨ੍ਹਾਂ ਨੇ ਭਾਰਤੀ ਐਡਵਰਟਾਈਜ਼ਿੰਗ ਦੀ ਦਿਸ਼ਾ ਅਤੇ ਭਾਸ਼ਾ ਦੋਵੇਂ ਬਦਲ ਦਿੱਤੀਆਂ। ਐਸ਼ੀਅਨ ਪੇਂਟਸ ਦਾ “Har khushi mein rang laaye”, ਕੈਡਬਰੀ ਦਾ “Kuch Khaas Hai” ਅਤੇ ਫੇਵੀਕੋਲ ਦੇ ਆਈਕਾਨਿਕ ਐਡ ਉਨ੍ਹਾਂ ਦੀ ਰਚਨਾਤਮਕ ਸੋਚ ਦੇ ਉਦਾਹਰਨ ਹਨ। ਪੀ.ਐੱਮ. ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਚਾਰ ਦਾ ਨਾਅਰਾ ਵੀ ਉਨ੍ਹਾਂ ਨੇ ਦਿੱਤਾ ਸੀ, ਜੋ ਕਾਫੀ ਚਰਚਿਤ ਰਿਹਾ। ਇਹ ਨਾਅਰਾ ਸੀ- ਅਬਕੀ ਬਾਰ, ਮੋਦੀ ਸਰਕਾਰ।

ਫਿਲਮਕਾਰ ਹੰਸਲ ਮਹਿਤਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ, “Fevicol ka jod toot gaya… The ad world lost its glue today।” ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਗਹਿਰਾ ਦੁੱਖ ਜ਼ਾਹਰ ਕੀਤਾ ਅਤੇ ਉਨ੍ਹਾਂ ਨੂੰ ਕਹਾਣੀ ਕਹਿਣ ਦੀ ਕਲਾ ਵਿੱਚ ਬੇਮਿਸਾਲ ਦੱਸਿਆ।