ਬੱਚਿਆਂ ਦੀ ਖਾਂਸੀ ਨੂੰ ਦੂਰ ਕਰਨ ਅਪਣਾਓ ਇਹ ਘਰੇਲੂ ਨੁਸਖੇ

ਇਹ ਨੁਸਖੇ ਸੁਰੱਖਿਅਤ ਵੀ ਹਨ ਤੇ ਪ੍ਰਭਾਵਸ਼ਾਲੀ ਵੀ ਹਨ-

ਸਰਦੀ ਦੇ ਮੌਸਮ ਵਿੱਚ ਜਾਂ ਮੌਸਮ ਬਦਲਣ ’ਤੇ ਬੱਚਿਆਂ ਨੂੰ ਖਾਂਸੀ ਹੋ ਜਾਣਾ ਆਮ ਗੱਲ ਹੈ ਪਰ ਹਰ ਵਾਰ ਦਵਾਈਆਂ ਦੇ ਸਹਾਰੇ ਰਹਿਣ ਦੀ ਬਜਾਏ, ਕੁਝ ਘਰੇਲੂ ਤੇ ਕੁਦਰਤੀ ਨੁਸਖੇ ਅਪਣਾ ਕੇ ਬੱਚਿਆਂ ਨੂੰ ਖਾਂਸੀ ਤੋਂ ਰਾਹਤ ਦਿੱਤੀ ਜਾ ਸਕਦੀ ਹੈ। ਇਹ ਨੁਸਖੇ ਸੁਰੱਖਿਅਤ ਵੀ ਹਨ ਤੇ ਪ੍ਰਭਾਵਸ਼ਾਲੀ ਵੀ ਹਨ-

1. ਸ਼ਹਿਦ ਤੇ ਅਦਰਕ ਦਾ ਮਿਸ਼ਰਣ

ਅਦਰਕ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਗਲੇ ਦੀ ਸੁਜਨ ਨੂੰ ਘਟਾਉਂਦੇ ਹਨ। ਇੱਕ ਚਮਚ ਸ਼ਹਿਦ ਵਿੱਚ ਕੁਝ ਬੂੰਦਾਂ ਅਦਰਕ ਦਾ ਰਸ ਮਿਲਾ ਕੇ ਬੱਚੇ ਨੂੰ ਦਿਓ (1 ਸਾਲ ਤੋਂ ਉਪਰ ਦੇ ਬੱਚਿਆਂ ਲਈ)। ਇਹ ਖਾਂਸੀ ਅਤੇ ਗਲੇ ਦੀ ਜਲਨ ਦੋਵੇਂ ਘਟਾਉਂਦਾ ਹੈ।

2. ਤੁਲਸੀ ਤੇ ਸ਼ਹਿਦ

ਤੁਲਸੀ ਦੇ ਪੱਤਿਆਂ ਨੂੰ ਕੁਝ ਪਾਣੀ ਵਿੱਚ ਉਬਾਲ ਕੇ ਉਸ ਦਾ ਰਸ ਬਣਾਓ ਅਤੇ ਉਸ ਵਿੱਚ ਥੋੜ੍ਹਾ ਸ਼ਹਿਦ ਮਿਲਾਓ। ਇਹ ਬੱਚਿਆਂ ਦੀ ਛਾਤੀ ਦੇ ਜਾਮ ਹੋਏ ਬਲਗਮ ਨੂੰ ਖੋਲ੍ਹਣ ਵਿੱਚ ਮਦਦ ਕਰਦਾ ਹੈ।

3. ਨਿੰਬੂ ਤੇ ਗਰਮ ਪਾਣੀ

ਨਿੰਬੂ ਵਿੱਚ ਵਿਟਾਮਿਨ C ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇੱਕ ਗਿਲਾਸ ਗਰਮ ਪਾਣੀ ਵਿੱਚ ਕੁਝ ਬੂੰਦਾਂ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਦਿਓ — ਇਹ ਖਾਂਸੀ ਵਿੱਚ ਬਹੁਤ ਲਾਭਦਾਇਕ ਹੈ।

4. ਭਾਫ਼ ਦਿਵਾਉਣਾ

ਜੇ ਬੱਚੇ ਨੂੰ ਜ਼ਿਆਦਾ ਖਾਂਸੀ ਹੈ ਤਾਂ ਉਸ ਨੂੰ ਗਰਮ ਪਾਣੀ ਦੀ ਭਾਫ ਦਿਓ। ਇਸ ਨਾਲ ਸਾਹ ਲੈਣ ਵਾਲੀਆਂ ਨਲੀਆਂ ਸਾਫ਼ ਹੁੰਦੀਆਂ ਹਨ। 

5. ਗਰਮ ਸੂਪ ਜਾਂ ਦਾਲ ਦਾ ਪਾਣੀ

ਬੱਚੇ ਨੂੰ ਹਲਕਾ ਗਰਮ ਸੂਪ ਜਾਂ ਦਾਲ ਦਾ ਪਾਣੀ ਦਿਓ। ਇਹ ਗਲੇ ਨੂੰ ਆਰਾਮ ਦਿੰਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ।

ਧਿਆਨ ਦੇਣ ਵਾਲੀਆਂ ਗੱਲਾਂ:

1 ਸਾਲ ਤੋਂ ਛੋਟੇ ਬੱਚਿਆਂ ਨੂੰ ਸ਼ਹਿਦ ਨਾ ਦਿਓ।

ਜੇ ਖਾਂਸੀ ਲੰਬੇ ਸਮੇਂ ਤੱਕ ਰਹੇ ਜਾਂ ਬੁਖਾਰ ਨਾਲ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਬੱਚਿਆਂ ਨੂੰ ਠੰਡੀ ਚੀਜ਼ਾਂ ਜਿਵੇਂ ਆਈਸਕ੍ਰੀਮ ਜਾਂ ਠੰਢਾ ਪਾਣੀ ਨਾ ਦਿਓ।